ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕੀਤੀ

 ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਵੈਰੀਫਿਕੇਸ਼ਨ ਕੀਤੀ

-"ਕਿਸਾਨ ਇਹ ਮਸ਼ੀਨਰੀ 5 ਸਾਲ ਤੱਕ ਨਹੀਂ ਵੇਚਣਗੇ"- ਮੁੱਖ ਖੇਤੀਬਾੜੀ ਅਫਸਰ


 ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼             ਫ਼ਰੀਦਕੋਟ 12 ਦਸੰਬਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕਾਂ ਵਿੱਚ ਵੱਖੋ ਵੱਖ ਟੀਮਾਂ ਬਣਾ ਕੇ ਕਿਸਾਨ ਲਾਭਪਾਤਰੀਆਂ ਨੂੰ ਸਬਸਿਡੀ ਤੇ ਮੁਹੱਈਆਂ ਕਰਵਾਈ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਵੈਰੀਫਕੇਸ਼ਨ ਕੀਤੀ ਗਈ।

ਬਲਾਕ ਫਰੀਦਕੋਟ ਵੱਲੋਂ ਫਰੀਦਕੋਟ ਤੇ ਸਾਦਿਕ ਅਤੇ ਬਲਾਕ ਕੋਟਕਪੂਰਾ ਵੱਲੋਂ ਕੋਟਕਪੂਰਾ ਅਤੇ ਬਾਜਾਖਾਨਾ ਵਿਖੇ ਡਾ. ਗੁਰਪ੍ਰੀਤ ਸਿੰਘ, ਡਾ ਯਾਦਵਿੰਦਰ ਸਿੰਘ, ਡਾ ਗੁਰਬਚਨ ਸਿੰਘ ਦੀ ਦੇਖਰੇਖ ਚ ਇਹ ਵੈਰੀਫਿਕੇਸ਼ਨ ਕੀਤੀ ਗਈ।

ਡਾ. ਗਿੱਲ ਨੇ ਦੱਸਿਆ ਕਿ ਹੁਣ ਤੱਕ ਜਿਲ੍ਹਾ ਫਰੀਦਕੋਟ ਵਿੱਚ ਸਾਲ 2023-24 ਦੌਰਾਨ ਕੁੱਲ 767 ਮਸ਼ੀਨਾਂ ਦੀ ਖਰੀਦ ਹੋਈ ਹੈ ਅਤੇ ਜਿਸਦੇ ਵਿੱਚੋਂ ਲਗਭਗ 80% ਮਸ਼ੀਨਾਂ ਦੀ ਵੈਰੀਫਿਕੇਸ਼ਨ ਹੋ ਗਈ ਹੈ। ਵੈਰੀਫਿਕੇਸ਼ਨ ਹੋਣ ਉਪਰੰਤ ਜਲਦੀ ਹੀ ਡਾਟਾ ਜਿਲ੍ਹਾ ਦਫਤਰ ਵੱਲੋਂ ਪੇਮੈਟਾਂ ਕਿਸਾਨਾਂ ਦੇ ਖਾਤਿਆਂ ਚ ਟਰਾਂਸਫਰ ਕਰਨ ਲਈ ਮੁੱਖ ਦਫਤਰ, ਮੋਹਾਲੀ ਨੂੰ ਭੇਜ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸਬਸਿਡੀ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਕਿਸਾਨ ਇਹਨਾਂ ਮਸ਼ੀਨਾਂ ਨੂੰ 5 ਸਾਲ ਤੋਂ ਪਹਿਲਾਂ ਨਾ ਵੇਚਣ ਅਤੇ ਇਹਨਾਂ ਦੀ ਸਹੀ ਵਰਤੋਂ ਆਪਣੇ ਲਈ ਜਾਂ ਕਿਰਾਏ ਤੇ ਦੇਣ ਲਈ ਹੀ ਕਰਨ I 

Post a Comment

0 Comments