ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਗਰੀਬ ਬੱਚਿਆਂ ਦੀ ਫ਼ੀਸ ਭਰੀ।

 ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਗਰੀਬ ਬੱਚਿਆਂ ਦੀ ਫ਼ੀਸ ਭਰੀ।


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹਰ ਸਾਲ ਦੀ ਤਰ੍ਹਾਂ ਉਚੇਰੀ ਪੜ੍ਹਾਈ ਕਰਨ ਵਾਲੇ ਗਰੀਬ ਬੱਚਿਆਂ ਦੀ ਲਗਭਗ ਲੱਖ ਰੁਪਏ ਫੀਸ ਭਰੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਹ ਫੀਸ ਉਹਨਾਂ ਲੋੜਵੰਦ ਵਿਦਿਆਰਥੀਆਂ ਦੀ ਭਰੀ ਜਾਂਦੀ ਹੈ ਜਿਨ੍ਹਾਂ ਨੂੰ ਸਰਕਾਰ ਜਾਂ ਹੋਰ ਕਿਸੇ ਪਾਸੇ ਕੋਈ ਮਦਦ ਨਹੀਂ ਮਿਲਦੀ। ਅੱਜ ਦੀ ਇਹ ਫੀਸ ਗੁਰੂ ਨਾਨਕ ਕਾਲਜ ਬੁਢਲਾਡਾ, ਕ੍ਰਿਸ਼ਨਾ ਕਾਲਜ ਰੱਲੀ,ਆਰਾਹਿੰਤ ਬੀ ਐੱਡ ਕਾਲਜ ਬਰੇਟਾ ਲੋਕਲ ਅਕੈਡਮੀ ਵਿਖੇ ਭਰੀ ਗਈ। ਉਹਨਾਂ ਦੱਸਿਆ ਕਿ ਇੱਕਲੇ ਗੁਰੂ ਨਾਨਕ ਕਾਲਜ ਵਿੱਚ ਹੀ 53000 ਰੁਪਏ ਭਰੇ ਗਏ ਹਨ। ਕੁਲਵਿੰਦਰ ਸਿੰਘ ਈ ਓ ਅਤੇ ਚਰਨਜੀਤ ਸਿੰਘ ਚਲਭੂਟੀ ਨੇ ਦੱਸਿਆ ਕਿ ਹਰ ਸਾਲ ਦਸੰਬਰ ਮਹੀਨੇ ਪੇਪਰਾਂ ਮੌਕੇ ਗਰੀਬ ਬੱਚਿਆਂ ਦੀ ਇਹ ਫੀਸ ਭਰੀ ਜਾਂਦੀ ਹੈ ਤਾਂ ਜੋ ਉਹ ਪ੍ਰੀਖਿਆ ਵਿੱਚ ਬੈਠ ਸਕਣ। ਸੰਸਥਾ ਇਸ ਤੋਂ ਬਿਨਾਂ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਬੀਮਾਰਾਂ ਦੇ ਇਲਾਜ, ਮਕਾਨਾਂ ਦੀ ਮੁਰੰਮਤ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਵੀ ਲੱਖ ਰੁਪਏ ਦੀ ਸਟੇਸ਼ਨਰੀ, ਫ਼ੀਸ, ਕੋਟੀਆਂ, ਵਰਦੀਆਂ,ਬੂਟ ਆਦਿ ਦਿੱਤੇ ਜਾਂਦੇ ਹਨ। ਉਹਨਾਂ ਨੇ ਸਮੂਹ ਦਾਨੀ ਸੱਜਣਾਂ ਵੀ ਧੰਨਵਾਦ ਕੀਤਾ ਜਿਨ੍ਹਾਂ ਕਾਰਨ ਇਹ ਕਾਰਜ ਕੀਤੇ ਜਾਂਦੇ ਹਨ।

Post a Comment

0 Comments