ਅਨਿਲ ਖੰਨਾ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਵਲੋਂ ਸਾਥੀਆਂ ਸਮੇਤ ਸ੍ਰੀ ਸਨਾਤਨ ਧਰਮ ਸਭਾ (ਰਜਿ:) ਵਿਖੇ ਸ੍ਰੀ ਮੱਦ ਭਾਗਵਤ ਗਿਆਨ ਮਹਾਂਯੱਗ ਤੇ ਹਾਜਰੀ ਲੁਆਈ

 ਅਨਿਲ ਖੰਨਾ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਵਲੋਂ ਸਾਥੀਆਂ ਸਮੇਤ ਸ੍ਰੀ ਸਨਾਤਨ ਧਰਮ ਸਭਾ (ਰਜਿ:) ਵਿਖੇ  ਸ੍ਰੀ ਮੱਦ ਭਾਗਵਤ ਗਿਆਨ ਮਹਾਂਯੱਗ ਤੇ ਹਾਜਰੀ ਲੁਆਈ  

ਸਨਾਤਨ ਧਰਮ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾਂ,ਡਾਇਰੈਕਟਰ ਸ਼ਿਵ ਸਿੰਗਲਾ,ਡਾਕਟਰ ਭੀਮ ਸੈਨ ਗਰਗ,ਪ੍ਰਿੰਸੀਪਲ ਰਾਕੇਸ਼  ਜਿੰਦਲ,ਜਤਿੰਦਰ ਜਿੰਮੀ ਵਲੋਂ ਅਨਿਲ ਖੰਨਾ ,ਅਤੇ ਆਈ ਓ ਐੱਲ ਅਧਿਕਾਰੀ ਬਸੰਤ ਸਿੰਘ ਨੂੰ ਕੀਤਾ ਗਿਆ ਸਨਮਾਨਿਤ 


ਅਚਾਰੀਆ ਪੰਡਤ ਰਾਕੇਸ਼ ਗੌੜ ਵਲੋਂ *ਸੋਖੀ ਨਹੀਂ ਨਿਵਣੀ ਸਾਂਵਲੇ ਦੇ ਨਾਲ ਯਾਰੀ*ਭਜਨ ਤੇ ਸਰੋਤੇ ਝੂਮਣ ਲਾਏ 
   


ਬਰਨਾਲ਼ਾ,16,ਦਸੰਬਰ /ਕਰਨਪ੍ਰੀਤ ਕਰਨ   
              ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਦੇ ਸੌ ਸਾਲਾ ਸਥਾਪਨਾ ਦਿਵਸ 'ਤੇ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਤੀਜੇ  ਦਿਨ ਪ੍ਰਸਿੱਧ ਉਦਯੋਗਪਤੀ ਸ਼੍ਰੀ ਅਨਿਲ ਖੰਨਾ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ,ਪ੍ਰਾਪਰਟੀ ਐਸੋਸੀਏਸਨ ਦੇ ਪ੍ਰਧਾਨ ਰਾਕੇਸ਼ ਕੁਮਾਰ,ਬਲਵਿੰਦਰ ਸ਼ਰਮਾਂ,ਚੈੱਨਲ ਪਾਰਟਨਰ ਲਾਵਿਸ਼ ਕੁਮਾਰ, ਹਿਮਾਨੀ ਅਰੋੜਾ ਸੇਲਜ਼ ਮੈਨੇਜਰ ਸਮੇਤ ਸ੍ਰੀ ਸਨਾਤਨ ਧਰਮ ਸਭਾ (ਰਜਿ:) ਵਿਖੇ ਸ੍ਰੀ ਮੱਦ ਭਾਗਵਤ ਗਿਆਨ ਮਹਾਂਯੱਗ ਤੇ ਹਾਜਰੀ ਲੁਆਈ ਜਿੱਥੇ ਪੁੱਜਣ ਸਨਾਤਨ ਧਰਮ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾਂ,ਡਾਇਰੈਕਟਰ ਸ਼ਿਵ ਸਿੰਗਲਾ, ਡਾਕਟਰ ਭੀਮ,ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ,ਜਤਿੰਦਰ ਜਿੰਮੀ,ਵਲੋਂ ਓਸਵਾਲ ਟਾਊਨਸ਼ਿਪ ਅਨਿਲ ਖੰਨਾ,ਅਤੇ ਆਈ ਓ ਐੱਲ ਅਧਿਕਾਰੀ ਬਸੰਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ! ਓਸਵਾਲ ਟਾਊਨਸ਼ਿਪ ਵਲੋਂ ਸ਼੍ਰੀ ਅਨਿਲ ਖੰਨਾ ,ਅਤੇ ਆਈ ਓ ਐੱਲ ਅਧਿਕਾਰੀ ਬਸੰਤ ਸਿੰਘ ਵਲੋਂ ਸਭਾ ਦੇ ਮੱਧ ਭਾਗਵਤ ਚ ਸ਼ਰਧਾ ਤਹਿਤ ਦਾਨ ਵੀ ਦਿੱਤਾ 

    ਇਸ ਮੌਕੇ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ, ਪੰਡਤ ਰਾਕੇਸ਼ ਗੌੜ ਵਲੋਂ ਸਜਾਏ ਗਏ ਸੁੰਦਰ ਪੰਡਾਲ ਵਿੱਚ ਹਰੇ ਰਾਮਾ, ਹਰੇ ਕ੍ਰਿਸ਼ਨਾ, ਰਾਮਾ-ਰਾਮਾ ਕ੍ਰਿਸ਼ਨਾ-ਕ੍ਰਿਸ਼ਨਾ ਹਰੇ ਹਰੇ",ਸੋਖੀ ਨਹੀਂ ਨਿਵਣੀ ਸਾਂਵਲੇ ਦੇ ਨਾਲ ਯਾਰੀ, ਨੀਵੀਆਂ ਨੂੰ ਰੱਬ ਮਿਲਦਾ" ਭਜਨ ਗਾ ਕੇ ਰੰਗ ਬੰਨ੍ਹਿਆ ਦਿੱਤਾ। ਇਸ ਉਪਰੰਤ "ਤੇਰੇ ਪਰਾਂ ਨਾਲ ਉਡੀ ਜਾਨੇ ਆ, ਨਹੀਂ ਸਾਨੂੰ ਕੌਣ ਜਾਣਦਾ", ਨੀ ਮੈਂ ਨੱਚਣਾ ਸ਼ਿਆਮ ਦੇ ਨਾਲ" ਭਜਨਾਂ ਨਾਲ ਸਰੋਤਿਆਂ ਨੂੰ ਝੂੰਮਣ ਲਗਾ ਦਿੱਤਾ।"ਸਾਡਾ ਪੰਡਾਲ ਝੂਮ ਉਠਿਆ ਅਤੇ ਸਭ ਖੜੇ ਹੋ ਕੇ ਨੱਚਣ ਲੱਗ ਪਏ। ਇਸ ਮੌਕੇ ਸ਼੍ਰੀ ਅਨਿਲ ਖੰਨਾ ਨੇ ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਨੂੰ ਇਸ ਪਾਵਨ ਅਵਸਰ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੈਂ ਨਤਮਸਤਕ ਹਾਂ ਬਰਨਾਲਾ ਦੀ ਧਰਤੀ ਨੂੰ ਜਿੱਥੇ ਐਨੇ ਵੱਡੇ ਮਹਾਨ ਕਾਰਜ ਹੋ ਰਹੇ ਹਨ  ਤੇ ਇਸ ਸਮਾਗਮ ਦਾ ਤਿਨਕਾ ਭਰ ਹਿੱਸਾ ਬਣਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ! ਇਸ ਮੌਕੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ,ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਪ੍ਰਾਪਰਟੀ ਡੀਲਰ ਰਾਜ ਧੌਲਾ, ਰਾਕੇਸ਼ ਗੋਇਲ, ਨਰਿੰਦਰ ਚੋਪੜਾ,ਸ਼ਸ਼ੀ ਚੌਪੜਾ,ਪ੍ਰਵੀਨ ਸਿੰਗਲਾ,ਅਨਿਲ ਦੱਤ ਸ਼ਰਮਾ,ਜਤਿੰਦਰ ਜਿੰਮੀ,ਸ਼ੁਸ਼ੀਲ ਜਿੰਦਲ,ਕੁਲਵੰਤ ਰਾਏ ਗੋਇਲ,ਸੰਦੀਪ ਕੁਮਾਰ,ਜਗਸੀਰ ਸੰਧੂ,,ਮੁਨੀਸ਼ੀ ਦੱਤ,ਰਾਜ ਕੁਮਾਰ ਸ਼ਰਮਾ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

Post a Comment

0 Comments