ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਜੀ ਹੋਈ ਮਹੀਨਾਵਾਰ ਮੀਟਿੰਗ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਜੀ ਹੋਈ ਮਹੀਨਾਵਾਰ ਮੀਟਿੰਗ।


 ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਕਲਰਾਂ ਵਾਲੀ ਮਾਤਾ ਮੰਦਰ ਵਿਖੇ ਬਲਾਕ ਪ੍ਰਧਾਨ ਡਾਕਟਰ ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਹੇਠ ਹੋਈ।11 ਦਸੰਬਰ 2023 ਨੂੰ ਸਾਡਾ ਰੁਜ਼ਗਾਰ ਸਾਡਾ ਅਧਿਕਾਰ ਗੌਰ ਕਰੇ ਸਰਕਾਰ ਮਿਸ਼ਨ ਤਹਿਤ ਜਿਲਾ ਪੱਧਰੀ ਕਿੱਤਾ ਬਚਾਓ ਰੈਲੀ ਦੀ ਤਿਆਰੀ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਚ ਸਾਫ਼-ਸੁਥਰੀ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਚਰਚਾ ਕੀਤੀ ਗਈ ਰਜਿਸਟਰੇਸ਼ਨ ਅਤੇ ਨਸ਼ਿਆਂ ਦੀ ਆੜ ਹੇਠ ਸਿਹਤ ਵਿਭਾਗ ਵੱਲੋਂ ਨਜਾਇਜ਼ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ,ਜੋ ਕਿ ਸਹਿਣਯੋਗ ਨਹੀਂ,ਆਗੂਆਂ ਨੇ ਕਿਹਾ ਕਿ ਇੱਕ ਭਾਵੇਂ ਸਰਕਾਰ ਵੱਲੋਂ ਭਰੋਸਾ ਕਰਵਾਇਆ ਜਾ ਰਿਹਾ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਦੂਸਰੇ ਪਾਸੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦਿੱਤੀ ਜਾਵੇਗੀ।ਪ੍ਰੰਤੂ ਡੇਢ ਸਾਲ ਬੀਤਣ ਉਪਰੰਤ ਵੀ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਵਾਅਦਾ ਖਿਲਾਫੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ 11 ਦਸੰਬਰ ਨੂੰ ਕੀਤੀ ਜਾਣ ਵਾਲੀ ਜ਼ਿਲ੍ਹਾ ਪੱਧਰੀ ਕੀਤਾ ਬਚਾਓ ਰੈਲੀ ਦੀਆਂ ਜ਼ੋਰਦਾਰ ਤਿਆਰੀਆਂ ਖਿੱਚੀਆਂ ਗਈਆਂ ਹਨ।ਭਗਤਰੀ ਜਥੇਬੰਦੀਆਂ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਮੁਲਾਜ਼ਮਾਂ ਦੇ ਸਹਿਯੋਗ ਨਾਲ ਕਿਤੇ ਦੀ ਰਾਖੀ ਲਈ ਆਪਣੀ ਹੱਕ ਦੀਆਂ ਆਵਾਜ਼ਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਵਾਅਦਾ ਪੂਰਾ ਕਰਨ ਲਈ ਮਜਬੂਰ ਕੀਤਾ ਜਾਵੇਗਾ। ਮਹੀਨਾਵਾਰ ਮੀਟਿੰਗ ਵਿੱਚ ਡਾ.ਨਾਇਬ ਸਿੰਘ ਅਹਿਮਦਪੁਰ,ਡਾ.ਲੱਖਾ ਸਿੰਘ,ਡਾ.ਕਮਲਜੀਤ ਕੌਰ, ਡਾ.ਰਮਨਦੀਪ ਕੌਰ,ਡਾ.ਚਰਨਜੀਤ ਕੌਰ,ਡਾ.ਜਗਦੇਵ ਦਾਸ,ਡਾ.ਸ਼ਿਸ਼ਨ ਗੋਇਲ,ਡਾ.ਪ੍ਰਕਾਸ਼ ਸਿੰਘ,ਡਾ.ਤੇਜਾ ਸਿੰਘ,ਡਾ.ਬੂਟਾ ਸਿੰਘ,ਡਾ.ਮਹੇਸ਼ ਕੁਮਾਰ,ਡਾ.ਕਰਨੈਲ ਸਿੰਘ,ਡਾ.ਗਮਦੂਰ ਸਿੰਘ,ਡਾ.ਜਗਤਾਰ ਸਿੰਘ ਅਤੇ ਡਾ.ਪਵਨ ਜੈਨ ਆਦਿ ਸਾਥੀ ਹਾਜ਼ਰ ਸਨ।

Post a Comment

0 Comments