ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਮੈਰਾਥਨ ਦੌੜ/ਰੈਲੀ ਦਾ ਅਯੋਜਨ ਕੀਤਾ ਗਿਆ।

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਮੈਰਾਥਨ ਦੌੜ/ਰੈਲੀ ਦਾ ਅਯੋਜਨ ਕੀਤਾ ਗਿਆ।


ਬਰਨਾਲਾ,9 ,ਦਸੰਬਰ /ਕਰਨਪ੍ਰੀਤ ਕਰਨ           
     ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਜਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਮੈਰਾਥਨ ਦੋੜ/ ਰੈਲੀ ਦਾ ਅਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮੰਤਵ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸਮਾਜ ਨੂੰ  
ਨਿਰਮਾਣ ਕਰਨਾ ਹੈ। ਇਸ ਦੌੜ /ਰੈਲੀ ਵਿੱਚ ਸਮੂਹ ਪੁਲਿਸ ਪ੍ਰਸ਼ਾਸਨ , ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਤੇ

ਵਿਦਿਆਰਥੀ ਅਤੇ ਆਮ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੈਰਾਥਨ ਦੋੜ ਦੀ ਸ਼ੁਰੂਆਤ ਸਰਦਾਰ ਲਾਭ ਸਿੰਘ ਉੱਗੋਕੇ  (ਐੱਮ ਐੱਲ ਏ ਭਦੌੜ) ਅਤੇ ਮਾਣਯੋਗ ਐਸਐਸਪੀ ਸ੍ਰੀ ਸੰਦੀਪ ਮਲਿਕ ਜੀ ਨੇ ਹਰੀ ਝੰਡੀ ਵਿਖਾ ਕੇ ਕੀਤੀ। ਇਹ ਦੋੜ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੋਂ ਸ਼ੂਰੂ ਹੋ ਕੇ ਅੰਡਰ ਬਰਿੱਜ ਹੁੰਦੇ ਹੋਏ ਪੱਕਾ ਕਾਲਜ ਰੋਡ ਕਚਿਹਰੀ ਚੋਂਕ ਹੁੰਦੇ ਹੋਏ ਬੀਜੀਐੱਸ ਵਿੱਚ ਹੀ ਸਮਾਪਿਤ ਹੋਈ। ਦੋੜ ਦੀ ਸਮਾਪਤੀ ਉਪਰੰਤ ਸਕੂਲ ਆਡੀਟੋਰੀਅਮ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਭਾਸ਼ਣ ਦੌਰਾਨ ਨਸ਼ਿਆਂ ਸਬੰਧੀ ਜਾਗਰੂਕ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਉਨਾਂ ਵੱਲੋਂ ਮੈਰਾਥਨ ਦੋੜ ਕਰਵਾਉਣ ਵਾਲੇ ਪ੍ਰਬੰਧਕਾਂ ਤੇ ਕੋਚ ਸਹਿਬਾਨਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਖਾਸ਼ ਪ੍ਰਬੰਧ ਕੀਤਾ ਗਿਆ। ਸਕੂਲ ਵਾਇਸ ਪ੍ਰਿੰਸੀਪਲ ਮੈਡਮ ਸੁਮਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਇਸ ਤਰ੍ਹਾਂ ਦਿਆਂ ਨਸ਼ਾ ਵਿਰੋਧੀ ਪੋ੍ਗਰਾਮਾਂਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ , ਕਿਉਂਕਿ ਵਿਦਿਆਰਥੀ ਜੀਵਨ ਨੂੰ ਨਿਖਾਰਨ ਚ ਅਜਿਹੀਆਂ ਗਤੀਵਿਧੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।

Post a Comment

0 Comments