ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ, PSSSB ਨੇ ਇਨ੍ਹਾਂ ਪੋਸਟਾਂ ਲਈ ਮੁੜ ਕੱਢੀ ਭਰਤੀ, ਗਿਣਤੀ ਵੀ ਵਧਾਈ;

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ, PSSSB ਨੇ ਇਨ੍ਹਾਂ ਪੋਸਟਾਂ ਲਈ ਮੁੜ ਕੱਢੀ ਭਰਤੀ, ਗਿਣਤੀ ਵੀ ਵਧਾਈ;


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ 

ਨਵੀਂ ਦਿੱਲੀ : ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਵੱਲੋਂ ਲਾਅ ਅਫਸਰ, ਸੀਨੀਅਰ ਅਸਿਸਟੈਂਟ, ਕੁਆਲਿਟੀ ਮੈਨੇਜਰ, ਜੂਨੀਅਰ ਆਡੀਟਰ ਤੇ ਹੋਰ ਅਸਾਮੀਆਂ 'ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ 5 ਅਕਤੂਬਰ 2023 ਤਕ ਪੂਰੀ ਕਰ ਲਈ ਗਈ ਸੀ, ਪਰ ਹੁਣ ਪੀਐਸਐਸਐਸਬੀ ਵੱਲੋਂ ਇਸ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਅਰਜ਼ੀਆਂ ਮੁੜ ਸ਼ੁਰੂ ਹੋਣ ਨਾਲ ਵਿਭਾਗ ਨੇ ਅਸਾਮੀਆਂ ਵਿੱਚ ਵੀ ਵਾਧਾ ਕਰ ਦਿੱਤਾ ਹੈ।

ਜਿਹੜੇ ਉਮੀਦਵਾਰ ਪਹਿਲਾਂ ਇਸ ਭਰਤੀ 'ਚ ਹਿੱਸਾ ਨਹੀਂ ਲੈ ਸਕਦੇ ਸਨ, ਉਨ੍ਹਾਂ ਕੋਲ ਹੁਣ ਇਕ ਹੋਰ ਮੌਕਾ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ 28 ਨਵੰਬਰ 2023 ਤੋਂ 4 ਦਸੰਬਰ 2023 ਤਕ ਦੁਬਾਰਾ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾ ਕੇ ਜਾਂ ਇਸ ਪੰਨੇ 'ਤੇ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ ਭਰਿਆ ਜਾ ਸਕਦਾ ਹੈ।

  ਕੌਣ ਕਰ ਸਕਦਾ ਹੈ ਅਪਲਾਈ

ਇਸ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਨੇ ਪੋਸਟ ਅਨੁਸਾਰ ਮੈਟ੍ਰਿਕ/10 2/ਗ੍ਰੈਜੂਏਸ਼ਨ ਡਿਗਰੀ/ਪੀਜੀ ਡਿਗਰੀ/ਇੰਜੀਨੀਅਰਿੰਗ ਡਿਗਰੀ ਆਦਿ ਸਬੰਧਤ ਖੇਤਰ 'ਚ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ 1 ਜਨਵਰੀ 2023 ਅਨੁਸਾਰ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ ਅਤੇ ਵੱਧ ਤੋਂ ਵੱਧ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਪਰਲੀ ਉਮਰ ਹੱਦ ਵਿੱਚ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।

 ਭਰਤੀ ਦੇ ਵੇਰਵੇ

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਭਰਤੀ ਕੁੱਲ 157 ਅਸਾਮੀਆਂ ਲਈ ਕੀਤੀ ਜਾਂਦੀ ਸੀ, ਜਿਸ ਵਿਚ ਹੁਣ 68 ਅਸਾਮੀਆਂ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਭਰਤੀ ਰਾਹੀਂ ਕੁੱਲ 225 ਅਸਾਮੀਆਂ ਭਰੀਆਂ ਜਾਣਗੀਆਂ।

ਅਪਲਾਈ ਕਰਨ ਦੀ ਫੀਸ

ਜਨਰਲ ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 1000 ਰੁਪਏ, SC/ST/EWS ਵਰਗ ਲਈ 250 ਰੁਪਏ, PWD ਉਮੀਦਵਾਰਾਂ ਲਈ 500 ਰੁਪਏ ਤੇ ESM ਅਤੇ ਨਿਰਭਰ ਉਮੀਦਵਾਰਾਂ ਲਈ 200 ਰੁਪਏ ਨਿਰਧਾਰਤ ਕੀਤੀ ਗਈ ਹੈ। ਫੀਸ ਦਾ ਭੁਗਤਾਨ ਔਨਲਾਈਨ ਮੋਡ ਰਾਹੀਂ ਕੀਤਾ ਜਾ ਸਕਦਾ ਹੈ

Post a Comment

0 Comments