ਮਾਨਸਾ ਦੇ ਬੋਰਡ ਆਫ 10 ਜੋਨਾ ਦੇ ਡਾਇਰੈਕਟਰਜ਼ ਦਾ ਸਰਬ ਸੰਮਤੀ ਨਾਲ ਚੁਣੇ ਜਾਣ ਤੇ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਸਨਮਾਨ

 ਮਾਨਸਾ ਦੇ ਬੋਰਡ ਆਫ 10 ਜੋਨਾ ਦੇ ਡਾਇਰੈਕਟਰਜ਼ ਦਾ ਸਰਬ ਸੰਮਤੀ ਨਾਲ ਚੁਣੇ ਜਾਣ ਤੇ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਸਨਮਾਨ 


ਮਾਨਸਾ 17 ਜਨਵਰੀ  ਗੁਰਜੀਤ ਸ਼ੀਹ        ਸਹਿਕਾਰਤਾ ਵਿਭਾਗ ਮਾਨਸਾ ਦੇ ਅਦਾਰੇ ਜਿਲ੍ਹਾ ਸਹਿਕਾਰੀ ਯੂਨੀਅਨ ਦੇ ਬੋਰਡ ਆਫ ਡਇਰੈਕਟਰਜ ਦੀ ਸਰਬ ਸੰਮਤੀ ਨਾਲ ਚੋਣ ਹੋਣ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਨੇ ਹਾਰ ਪਾ ਕੇ ਸਨਮਾਨਿਤ ਕੀਤਾ l ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਬੋਰਡ ਆਫ ਦੇ ਡਾਇਰੈਕਟਰ ਗੁਰਸੇਵ ਸਿੰਘ ਖਹਿਰਾ ਨੇ ਦੱਸਿਆ ਕਿ ਬੁਢਲਾਡਾ ਅਤੇ ਸਰਦੂਲਗੜ੍ਹ ਦੇ ਜੋਨ ਨੰਬਰ 1 ਵਿੱਚੋਂ ਕੁਲਵੰਤ ਸਿੰਘ ਪਿੰਡ ਰਾਮਦਿੱਤੇ ਵਾਲਾ ਜੋਨ ਨੰਬਰ 2 ਵਿੱਚੋਂ ਬੇਅੰਤ ਸਿੰਘ ਭੈਣੀ ਬਾਘਾ, ਜੋਨ ਨੰਬਰ 3 ਵਿੱਚੋਂ ਜਸਪਾਲ ਸਿੰਘ ਬੋੜਾਵਾਲ, ਜੋਨ ਨੰਬਰ 4 ਵਿੱਚੋਂ ਸੁਖਦੇਵ ਸਿੰਘ ਪਿੰਡ ਕਿਸ਼ਨਗੜ੍ਹ ਜੋਨ ਨੰਬਰ 5 ਵਿੱਚੋਂ ਰਾਮ ਸਿੰਘ ਸੰਘਾ, ਜੋਨ ਨੰਬਰ 6 ਵਿੱਚੋਂ ਬਲਵਿੰਦਰ ਸਿੰਘ ਪਿੰਡ ਫਤਿਹਪੁਰ, ਜੋਨ ਨੰਬਰ 7 ਵਿੱਚੋਂ ਬੂਟਾ ਸਿੰਘ ਪਿੰਡ ਕੁਲਾਣਾ ਪੀ.ਏ.ਡੀ.ਬੀ ਬੁਢਲਾਡਾ ਵਿੱਚੋਂ, ਜੋਨ ਨੰਬਰ 8 ਵਿੱਚੋਂ ਅਮਨਦੀਪ ਸਿੰਘ ਪਿੰਡ ਭਲਾਈਕੇ, ਜੋਨ ਨੰਬਰ 9 ਵਿੱਚੋਂ ਅਮਰੀਕ ਸਿੰਘ ਪਿੰਡ ਆਹਲੂਪੁਰ ਅਤੇ ਜੋਨ ਨੰਬਰ 10 ਵਿੱਚੋਂ ਸ਼ਮਸ਼ੇਰ ਸਿੰਘ ਸਰਾਓ, ਸ਼ਹਿਰ ਮਾਨਸਾ ਦੀਆਂ ਸਹਿਕਾਰੀ ਸਭਾਵਾਂ ਵਿੱਚੋਂ ਸਰਬ ਸੰਮਤੀ ਨਾਲ ਚੁਣੇ ਗਏ। ਜਿਨਾਂ ਦਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦੀ ਅਗਵਾਈ ਚ ਮੂੰਹ ਮਿੱਠਾ ਕਰਵਾਉਣ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ l ਉਕਤ ਸਾਰੇ ਚੁਣੇ ਹੋਏ ਡਾਇਰੈਕਟਰਾਂ ਬੰਦਾ ਹੀ ਦਿੱਤੀ ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ lਇਸ ਮੌਕੇ ਜ਼ਿਲ੍ਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਸੋਹਣ ਸਿੰਘ ਕਲੀਪੁਰ,ਹਰਦੇਵ ਸਿੰਘ ਲੰਮਾ ਆਦਿ ਹਾਜ਼ਰ ਸਨl

Post a Comment

0 Comments