ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ 1008 ਵਲੋਂ ਆਸਥਾ ਇਨਕਲੇਵ ਦੀਪਕ ਸੋਨੀ ਦੇ ਗ੍ਰਹਿ ਵਿਖੇ ਪ੍ਰਬਚਨ ਕੀਤੇ

 ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ 1008 ਵਲੋਂ ਆਸਥਾ ਇਨਕਲੇਵ ਦੀਪਕ ਸੋਨੀ ਦੇ ਗ੍ਰਹਿ ਵਿਖੇ ਪ੍ਰਬਚਨ ਕੀਤੇ 

ਸ਼੍ਰੀ ਗੁਰੂ ਗਰੰਥ ਸਾਹਿਬ ਇਕ ਕਿਤਾਬ ਨਾ ਹੋ ਕੇ ਪੂਜਨੀਕ ਗਰੰਥ ਗੁਰੂ ਹੈ ਗੁਰੂ ਸ਼ੰਕਰਾਚਾਰੀਆ ਵਲੋਂ ਭਾਰਤ ਸਰਕਾਰ ਨੂੰ ਗਊ ਨੂੰ ਪਸ਼ੂ ਤੋਂ ਮਨੁੱਖੀ ਦਰਜ਼ਾ ਦੇਣ ਲਈ ਕਿਹਾ 


ਬਰਨਾਲਾ ,9,ਜਨਵਰੀ / ਕਰਨਪ੍ਰੀਤ  ਕਰਨ         ਪਰਮਧਰਮਧੀਸ਼   ਼ਜਯੋਤਿਸ਼ਪੀਠ  ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਸਰਸਵਤੀ 1008 ਜੀ ਮਹਾਰਾਜ ਦਾ ਆਸਥਾ ਇਨਕਲੇਵ ਧਾਮ ਪਹੁੰਚਣ ਤੇ ਆਸਥਾ ਕਲੋਨੀ ਦੇ ਐੱਮ ਦੀ ਦੀਪਕ ਸੋਨੀ ਸਮੇਤ ਕਲੋਨੀ ਵਸਨੀਕਾਂ ਸਮੇਤ ਸ਼ਹਿਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ! ਉਹਨਾਂ ਦੇ ਆਗਮਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਗਾਇਤ੍ਰੀ ਮੰਤ੍ਰਾਂ ਦਾ ਜਾਪੁ ਕੀਤਾ ਗਿਆ! ਗੁਰੂ ਸ਼ੰਕਰਾਚਾਰੀਆ  ਜੀ ਵਲੋਂ ਫਲਾਂ ਦਾ ਪ੍ਰਸ਼ਾਦ ਵੰਡਿਆ ਗਿਆ ! ਇਸ ਮੌਕੇ ਆਸਥਾ ਧਾਮ ਦੇ ਸੰਚਾਲਕ ਦੀਪਕ ਸੋਨੀ ਨੇ ਦੱਸਿਆ ਕਿ ਗੁਰੂ ਸ਼ੰਕਰਾਚਾਰੀਆ ਜੇ ਦੇ ਆਗਮਨ ਨੂੰ ਲੈ ਕੇ ਆਸਥਾ ਕਲੋਨੀ ਸਮੇਤ ਸਮੁਚੇ ਸ਼ਹਿਰ ਨਿਵਾਸੀਆਂ ਚ ਭਾਰੀ ਉਤਸਾਹ ਹੈ ! 

       ਇਸ ਮੌਕੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸ਼੍ਰੀ ਅਵਿਮੁਕਤੇਸ਼ਵਰਾਨੰਦ ਵਲੋਂ ਆਸਥਾ ਇਨਕਲੇਵ ਦੀਪਕ ਸੋਨੀ ਦੇ ਗ੍ਰਹਿ ਵਿਖੇ ਪ੍ਰਬਚਨ ਕਰਦਿਆਂ ਕਿਹਾ ਭਗਵਾਨ ਆਦਿ ਸ਼ੰਕਰ ਅਚਾਰੀਆ ਦੁਆਰਾ ਸਥਾਪਿਤ ਉੱਤਰ ਭਾਰਤ ਦੇ ਪੀਠ ਦੇ ਖੇਤਰ ਵਿਚ ਪੰਜਾਬ ਵੀ ਆਉਂਦਾ ਹੈ ਇਸ ਲਈ ਖੇਤਰ ਅਧਿਕਾਰ ਯਾਤਰਾ ਅਰੰਭੀ ਗਈ ਹੈ ਵੇਦਾਂ ਅਤੇ ਸਨਾਤਨ ਧਰਮ ਚ ਪੰਜਾਬ ਨੂੰ ਪਵਿੱਤਰ ਦਰਜ਼ਾ ਦਿੱਤਾ ਗਿਆ ਹੈ ਤੇ ਬਰਨਾਲਾ ਯੱਗ ਪ੍ਰਕਿਰਿਆ ਚ ਮਸ਼ਹੂਰ ਹੈ ਅਤੇ ਆਸਥਾ ਇਨਕਲੇਵ ਚ ਬਣੇ  ਆਸਥਾ ਧਾਮ ਵਿੱਚ ਵਡੀ ਸੁੰਦਰ ਵਿਵਸਥਾ ਹੈ ਬਰਨਾਲਾ ਚ ਸ਼ਰਧਾਵਾਨ ਲੋਕ ਆ ਰਹੇ ਹਨ !ਬਰਨਾਲਾ ਨਿਵਾਸੀਆਂ ਦੀ ਧਰਮ ਪ੍ਰਤੀ ਸਪਿਰਿਟ ਦੇਖਣ ਯੋਗ ਹੈ ਜਿਸ ਨੂੰ ਹਮੇਸ਼ਾ ਬਣਾਈ ਰੱਖਣਾ ! ਜਿਵੇਂ ਗੁਰੂ ਮਨੁੱਖ ਸ਼ਰੀਰ ਚ ਹੁੰਦਾ ਹੈ ਪਰੰਤੂ ਫਿਰ ਵੀ ਉਸਨੂੰ ਮਨੁੱਖ ਨਹੀਂ ਮਾਣਿਆ ਜਾਂਦਾ ਗੰਗਾ ਪਾਣੀ ਦੀ ਇਕ ਧਾਰਾ ਹੈ ਨਦੀ ਹੈ ਤੇ ਗੁਰੂ ਮਨੁੱਖ ਹੋ ਕੇ ਵੀ ਮਨੁੱਖ ਨਹੀਂ ਹੈ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਇਕ ਕਿਤਾਬ ਨਾ ਹੋ ਕੇ ਗੁਰੂ ਸਾਹਿਬਾਨ ਪੂਜਨੀਕ ਗਰੰਥ ਗੁਰੂ ਹੈ !ਗਊ ਹਤਿਆ ਸੰਬੰਧੀ ਸਵਾਮੀ ਜੀ ਨੇ ਕਿਹਾ ਕਿ ਵੇਦਾਂ ਅਤੇ ਸ਼ਾਸਤਰਾਂ ਚ ਗਊ ਨੂੰ ਮਾਤਾ ਦਾ ਦਰਜ਼ਾ ਦਿੱਤਾ ਗਿਆ ਹੈ  ਭਾਰਤ ਸਰਕਾਰ ਨੂੰ ਗਊ ਨੂੰ ਪਸ਼ੂ ਨਹੀਂ ਮਨੁੱਖੀ ਦਰਜ਼ਾ ਦੇਣ ਲਈ ਕਿਹਾ ਉਹਨਾਂ ਕਿਹਾ ਗਊ ਹਤਿਆ ਕਰਨ ਸੰਬੰਧੀ ਸਰਕਾਰ ਕਰੜਾ ਕਾਨੂੰਨ ਲੈਕੇ ਆਵੇ ਗਊ ਹਤਿਆ ਤੇ 2 ਸਾਲ ਦੀ ਸਜ਼ਾ ਨੂੰ 10 ਸਾਲ ਕੀਤਾ ਜਾਵੇ ਤਾਂ ਜੋ ਗਊ ਹਤਿਆ ਨੂੰ ਠੱਲ ਪਵੇ ! ਇਸ ਮੌਕੇ ਦੀਪਕ ਸੋਨੀ ਨੇ ਬਰਨਾਲਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਰਨਾਲਾ ਦੇ ਭਾਗ ਹਨ ਜਿੱਥੇ ਗੁਰੂ ਸ਼ੰਕਰ ਚਾਰਿਆ ਜੀ ਦੇ ਚਰਨ ਪਾਏ ਹਨ ਪਰਿਵਾਰ ਵਲੋਂ ਪੂਜਾ ਰਚਨਾ ਕੀਤੀ ਗਈ 1

Post a Comment

0 Comments