ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 15,16,17 ਜਨਵਰੀ ਨੂੰ ਬੁਢਲਾਡਾ ਵਿਖੇ

 ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 15,16,17 ਜਨਵਰੀ ਨੂੰ ਬੁਢਲਾਡਾ ਵਿਖੇ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਦਸ਼ਮੇਸ਼ ਪਿਤਾ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 358ਵਾ ਆਗਮਨ ਪੁਰਬ ਗੁਰਦੁਆਰਾ ਸਾਹਿਬ ਸਿੰਘ ਸਭਾ ਇਲਾਕਾ ਬਾਰਾ ਵਿਖੇ 15,16,17 ਜਨਵਰੀ ਨੂੰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪੁਰਬ ਦੇ ਸਬੰਧ ਵਿੱਚ ਬੀਬੀਆਂ ਵੱਲੋਂ ਚੱਲ ਰਹੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ 12 ਜਨਵਰੀ ਦਿਨ ਸ਼ੁਕਰਵਾਰ ਨੂੰ ਸ਼ਾਮ 5 ਵਜੇ ਪਾਏ ਜਾਣਗੇ ਉਹਨਾਂ ਦੱਸਿਆ ਕਿ 15 ਜਨਵਰੀ ਨੂੰ ਸਵੇਰੇ 10 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਰੱਖੇ ਜਾਣਗੇ ਇਸੇ ਦਿਨ ਹੀ ਦੁਪਹਿਰ 12 ਵਜੇ ਮਹਾਨ ਅਲੌਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗਾਂਧੀ ਬਾਜ਼ਾਰ, ਗੋਲ ਚੱਕਰ, ਭਿੱਖੀ ਰੋਡ, ਬੋਹਾ ਰੋਡ, ਬੱਸ ਸਟੈਂਡ ਰੋਡ, ਬੁਢਲਾਡਾ ਪਿੰਡ ਦੀ ਫਿਰਨੀ, ਫਵਾਰਾ ਚੌਂਕ, ਰੇਲਵੇ ਰੋਡ ਤੋਂ ਹੁੰਦਾ ਦੇਰ ਸ਼ਾਮ ਗੁਰਦੁਆਰਾ ਸਾਹਿਬ ਪਹੁੰਚੇਗਾ ਨਗਰ ਕੀਰਤਨ ਦੌਰਾਨ ਸਕੂਲਾਂ ਦੇ ਬੱਚੇ, ਗਤਕਾ ਪਾਰਟੀ ਆਪਣੇ ਗਤਕੇ ਦੇ ਜੋਹਰ ਵਿਖਾਉਣਗੇ ਨਗਰ ਕੀਰਤਨ ਦੌਰਾਨ ਹਜੂਰੀ ਰਾਗੀ ਜੱਥਾ ਭਾਈ ਹਰਦੇਵ ਸਿੰਘ ਭਾਈ ਨਿਧਾਨ ਸਿੰਘ, ਢਾਡੀ ਜੱਥੇ, ਕਵੀਸ਼ਰੀ ਜੱਥੇ ਬੀਬੀਆਂ ਦੇ ਜੱਥੇ ਨਗਰ ਕੀਰਤਨ ਦੀ ਸ਼ੋਭਾ ਵਧਾਉਣਗੇ ਨਗਰ ਕੀਰਤਨ ਦੌਰਾਨ ਸ਼ਹਿਰ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਕੇ ਨਿੱਘਾ ਸਵਾਗਤ ਕੀਤਾ ਜਾਵੇਗਾ ਗੁਰਪੁਰਬ ਨੂੰ ਸਮਰਪਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 17 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਹਜੂਰੀ ਰਾਗੀ ਗਿਆਨੀ ਹਰਦੇਵ ਸਿੰਘ ਅਤੇ ਗਿਆਨੀ ਨਿਧਾਨ ਸਿੰਘ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇ ਅਤੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ।

Post a Comment

0 Comments