ਹੋਲੀ ਹਾਰਟ ਸਕੂਲ ਦੀ ਵਿਦਿਆਰਥਣ ਮਨਵੀਰ ਕੌਰ ਦੀ ਨੈਸ਼ਨਲ ਪੱਧਰ ਅੰਡਰ -19 ਕ੍ਰਿਕਟ ਵਿੱਚ ਹੋਈ ਚੋਣ।

 ਹੋਲੀ ਹਾਰਟ ਸਕੂਲ ਦੀ ਵਿਦਿਆਰਥਣ ਮਨਵੀਰ ਕੌਰ ਦੀ ਨੈਸ਼ਨਲ ਪੱਧਰ ਅੰਡਰ -19  ਕ੍ਰਿਕਟ ਵਿੱਚ ਹੋਈ ਚੋਣ।

ਮੈਨੇਜਮੈਂਟ ਐੱਮ ਡੀ ਸ਼੍ਰੀ ਸੁਸ਼ੀਲ ਗੋਇਲ ਨੇ ਵਿਦਿਆਰਥਣ ,ਸਮੁੱਚੇ ਸਟਾਫ ਡੀ.ਪੀ ਅਧਿਆਪਕ ਦੀ ਸਲਾਘਾ ਕੀਤੀ 


ਬਰਨਾਲਾ,3,ਜਨਵਰੀ/ਕਰਨਪ੍ਰੀਤ ਕਰਨ      ‌ 
  ‌‌         ‌‌  ਇਲਾਕੇ ਦੀ ਇੱਕ ਨਾਮਵਰ ਵਿਦਿਅਕ ਸੰਸਥਾ ਜੀ. ਹੋਲੀ ਹਾਰਟ ਸਕੂਲ ਮਹਿਲਕਲਾਂ ਦੀ ਮਨੇਂਜਮੈਂਟ ਦੀ ਅਗਵਾਈ ਹੇਠ ਸਕੂਲ ਸਟਾਫ ਦੀ ਅਣਥੱਕ ਮੇਹਨਤ ਸਦਕਾ ਖੇਡਾਂ ਦੇ ਖੇਤਰ ਚ ਵੱਡੀਆਂ ਮੱਲਾਂ ਮਾਰਦਿਆਂ ਪ੍ਰਾਪਤੀਆਂ ਕੀਤੀ ਹਨ ਤਾਜ਼ਾ ਮਾਰਕਾ ਮਾਰਦਿਆਂ ਬਾਰਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਸਪੁੱਤਰੀ ਸ.ਅਵਤਾਰ ਸਿੰਘ ਦੀ ਨੈਸ਼ਨਲ ਪੱਧਰ ਤੇ ਕ੍ਰਿਕਟ ਅੰਡਰ 19 ਵਿੱਚ ਚੋਣ ਹੋਈ ਹੈ। ਇਸ ਵਿੱਚ ਡੀ.ਪੀ ਅਧਿਆਪਕ ਰੇਸ਼ਮ ਸਿੰਘ, ਸੁਖਬੀਰ ਸਿੰਘ ਅਤੇ ਮੁੱਕੋ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਐੱਮ ਡੀ ਸ਼੍ਰੀ ਸੁਸ਼ੀਲ ਗੋਇਲ ਨੇ ਇਸ ਪ੍ਰਾਪਤੀ ਦਾ ਸੇਹਰਾ ਵਿਦਿਆਰਥਣ ਦੀ ਲਗਨ ਮੇਹਨਤ ਅਤੇ ਸਟਾਫ ਦੇ ਥਾਪੜੇ ਤਹਿਤ ਅਧਿਆਪਕ ਡੀ.ਪੀ ਨੂੰ ਦਿੱਤਾ ਗਿਆ ਅਤੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਇਹ ਅਣਥੱਕ ਕੋਸ਼ਿਸ਼ ਅਤੇ ਮੇਹਨਤ ਦਾ ਨਤੀਜਾ ਹੈ ਕਿ ਪਹਿਲੀ ਵਾਰ ਮਹਿਲਾ ਕਲਾਂ ਦੇ ਕਿਸੇ ਸਕੂਲ ਵਿਚੋਂ ਵਿਦਿਆਰਥਣ ਦੀ ਚੋਣ ਨੈਸਨਲ ਪੱਧਰ ਦੀ ਕ੍ਰਿਕਟ ਵਿੱਚ ਹੋਈ ! ਮਨਵੀਰ ਕੌਰ ਦੇ ਮਾਤਾ ਪਿਤਾ ਨੇ ਮਾਣ ਮਹਿਸੂਸ ਕਰਦਿਆਂ ਹੋਇਆਂ ਇਸ ਚੋਣ ਲਈ ਸਾਰਾ ਕ੍ਰੈਡਿਟ ਗੁਰਪ੍ਰੀਤ ਹੋਲੀ ਹਾਰਟ ਸਕੂਲ ਅਤੇ ਸਟਾਫ ਨੂੰ ਦਿੱਤਾ   ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੇ ਵਿਦਿਆਰਥਣ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Post a Comment

0 Comments