ਟ੍ਰਾਈਡੈਂਟ ਗਰੁੱਪ ਨੇ ਪਛਾਣ ਅਤੇ ਉੱਤਮਤਾ ਨੂੰ ਦਰਸਾਉਂਦਾ ਵਿਜ਼ਨ ਦਿਵਸ-2024 ਮਨਾਇਆ

 ਟ੍ਰਾਈਡੈਂਟ ਗਰੁੱਪ ਨੇ ਪਛਾਣ ਅਤੇ ਉੱਤਮਤਾ ਨੂੰ ਦਰਸਾਉਂਦਾ ਵਿਜ਼ਨ ਦਿਵਸ-2024 ਮਨਾਇਆ


ਬਰਨਾਲਾ 6,ਜਨਵਰੀ/ਕਰਨਪ੍ਰੀਤ ਕਰਨ    
ਟੈਕਸਟਾਈਲ ਖੇਤਰ ਦੀ ਮੋਹਰੀ ਕੰਪਨੀ ਟ੍ਰਾਈਡੈਂਟ ਗਰੁੱਪ ਨੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਸਥਿਤ ਆਪਣੇ ਸੰਘੇੜਾ ਪਲਾਂਟ ਵਿੱਚ ਵਿਜ਼ਨ ਦਿਵਸ-2024 ਮਨਾਇਆ। ਸਮਾਗਮ ਦਾ ਉਦੇਸ਼ ਟ੍ਰਾਈਡੈਂਟ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਪਛਾਣਨਾ ਅਤੇ ਸਨਮਾਨਿਤ ਕਰਨਾ ਸੀ, ਜੋ ਕੰਪਨੀ ਦੇ ਬੁਨਿਆਦੀ ਸਿਧਾਂਤਾਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਦੀ ਮਿਸਾਲ ਦਿੰਦੇ ਹਨ। ਟ੍ਰਾਈਡੈਂਟ ਗਰੁੱਪ ਦੇ ਸਮੁੱਚੇ ਮਾਰਗ ਦਰਸ਼ਕ ਦ੍ਰਿਸ਼ਟੀਕੋਣ ਦੇ ਤਹਿਤ ‘‘ਚੁਣੌਤੀ ਦੁਆਰਾ ਪ੍ਰੇਰਿਤ”, ‘‘ਅਸੀਂ ਜੀਵਨ ਵਿੱਚ ਮੁੱਲ ਜੋਡ਼ਾਂਗੇ” ਅਤੇ ‘‘ਇਕੱਠੇ ਅਸੀਂ ਵਿਸ਼ਵ ਪੱਧਰ ‘ਤੇ ਖੁਸ਼ਹਾਲ ਹੋਵਾਂਗੇ””, ਦੇ ਤਹਿਤ ਇਸ ਮੌਕੇ ਨੇ ਸਾਰਿਆਂ ਲਈ ਪਛਾਣ, ਮਨੋਰੰਜਨ ਅਤੇ ਗਿਆਨ ਨੂੰ ਜੋਡ਼ਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। ਜਿਸ ਨਾਲ ਸਾਰਿਆਂ ਵਿੱਚ ਕੰਪਨੀ ਦੇ ਵਿਜ਼ਨ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਵਧੀ।

  ਇਸ ਮੌਕੇ ’ਤੇ ਬੋਲਦਿਆਂ, ਪਦਮ ਸ਼ਿਰੀ ਰਜਿੰਦਰ ਗੁਪਤਾ, ਚੇਅਰਮੈਨ ਐਮਰੀਟਸ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ, ‘‘ਵੱਖਰਾ ਹੋਣਾ ਸਾਧਾਰਨ ਹੈ” ਦੇ ਫ਼ਲਸਫੇ ’ਤੇ ਚੱਲਦਿਆਂ, ਗਤੀਸ਼ੀਲ ਟ੍ਰਾਈਡੈਂਟ ਗਰੁੱਪ ਨੇ ਪਿਛਲੇ ਸਾਲ ਲਗਾਤਾਰ ਵਿਕਾਸ ਦਾ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਮਜ਼ਬੂਤ ਤੋਂ ਹੋਰ ਮਜ਼ਬੂਤ ਹੋਏ ਅਤੇ ਨਵੇਂ ਮੌਕਿਆਂ ਨੂੰ ਅਪਣਾ ਕੇ ਨਵੇਂ ਦਿਸਹੱਦਿਆਂ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ੁਕਰਗੁਜ਼ਾਰੀ ਅਤੇ ਨਿਮਰਤਾ ਦੀਆਂ ਆਪਣੀਆਂ ਜਡ਼੍ਹਾਂ ਨਾਲ ਜੁਡ਼ੇ ਰਹਿੰਦੇ ਹੋਏ, ਅਸੀਂ ਅੱਜ ਇੱਕ ਉੱਜਵਲ ਅਤੇ ਬਿਹਤਰ ਭਵਿੱਖ ਵੱਲ ਵਧਣ ਲਈ ਤਿਆਰ ਹਾਂ।”

ਵਿਜ਼ਨ ਦਿਵਸ-2024 ਦੇ ਜਸ਼ਨ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਟ੍ਰਾਈਡੈਂਟ ਦੀ ਅਤੀਤ ਵਿੱਚ ਲੰਮੀ ਯਾਤਰਾ ’ਤੇ ਇੱਕ ਝਾਤ ਪੁਆਈ ਗਈ। ਉੱਤਮਤਾ ਵੱਲ ਆਪਣੀ ਅਟੁੱਟ ਯਾਤਰਾ ਨੂੰ ਜਾਰੀ ਰੱਖਦੇ ਹੋਏ, ਵਿਜ਼ਨ ਦਿਵਸ-2024 ਦੇ ਜਸ਼ਨ ਨੇ ਟ੍ਰਾਈਡੈਂਟ ਗਰੁੱਪ ਦੇ ਵਿਜ਼ਨ ਪ੍ਰਤੀ ਸਮੂਹਿਕ ਸਮਰਪਣ ਅਤੇ ਪ੍ਰੇਰਨਾ ਦੀ ਭਾਵਨਾ ਦੇ ਪਲ ਨੂੰ ਸਦਾ ਲਈ ਯਾਦਗਾਰੀ ਬਣਾ ਦਿੱਤਾ।

Post a Comment

0 Comments