22 ਜਨਵਰੀ ਨੂੰ ਸਾਰੇ ਆਪਣੇ ਘਰਾਂ ਵਿੱਚ ਦੀਵੇ ਜਲਾਓ

 22 ਜਨਵਰੀ ਨੂੰ ਸਾਰੇ ਆਪਣੇ ਘਰਾਂ ਵਿੱਚ ਦੀਵੇ ਜਲਾਓ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅਯੋਧਿਆ ਵਿਖੇ 22 ਜਨਵਰੀ ਨੂੰ ਰਾਮ ਮੰਦਰ ਨੂੰ ਲੈ ਕੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਚੱਲ ਰਹੀ ਹੈ। ਜਿਸਦੇ ਚੱਲਦੇ ਸਾਰੇ ਰਾਮ ਭਗਤਾਂ ਨੂੰ ਆਪਣੇ ਘਰਾਂ ਚ ਦੀਵੇਂ ਜਲਾ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਇਹ ਸ਼ਬਦ ਅੱਜ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ ਚੰਦਨ ਖਟਕ ਤੇ ਕ੍ਰਿਸ਼ਨ ਕੁਮਾਰ  ਨੇ ਕਹੇ। ਉਨ੍ਹਾਂ ਕਿਹਾ ਕਿ 500 ਸਾਲਾਂ ਬਾਅਦ ਵੱਡੇ ਸੰਘਰਸ਼ਾਂ ਤੋਂ ਬਾਅਦ ਹੁਣ ਪ੍ਰੱਭੂ ਰਾਮ ਜੀ ਅਯੁਧਿਆ ਬਿਰਾਜਮਾਨ ਹੋਣ ਜਾ ਰਹੇ ਹਨ। ਅਯੋਧਿਆ ਵਿੱਚ ਰਾਮ ਮੰਦਰ ਬਨਣ ਤੇ ਰਾਮ ਭਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੂਰੀ ਦੁਨੀਆਂ ਦੇ ਲੋਕ ਅਯੋਧਿਆ ਦੇ ਮੰਦਰ ਦੇ ਦਰਸ਼ਨਾਂ ਨੂੰ ਲੈ ਕੇ ਉਤਸਕ ਹਨ। ਧਾਰਮਿਕ ਸੰਸਥਾਵਾਂ ਤੇ ਇਸ ਦਿਨ ਧਾਰਮਿਕ ਪ੍ਰੋਗਰਾਮ ਉਲੀਕੇ ਗਏ ਹਨ। ਪਾਠ ਪੂਜਾ ਕੀਤੀ ਜਾ ਰਹੀ ਹੈ ਉੱਥੇ ਹੀ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼੍ਰੀ ਪੰਚਾਇਤੀ ਦੁਰਗਾ ਮੰਦਿਰ ਵਿੱਚ ਅਯੋਧਿਆ ਦੀ ਪਹਿਲੀ ਆਰਤੀ ਦਾ ਸਿੱਧਾ ਪ੍ਰਸਾਰਨ ਦਿਖਾਇਆ ਜਾਵੇਗਾ।ਉਨ੍ਹਾਂ ਸ਼ਹਿਰ ਦੇ ਲੋਕਾ  ਨੂੰ ਅਪੀਲ ਕੀਤੀ ਕਿ  ਉਹ ਸਿੱਧਾ ਪ੍ਰਸਾਰਣ ਮੰਦਰ ਵਿੱਚ ਆ ਕੇ ਦੇਖਣ ਅਤੇ ਆਪਣੇ ਘਰ ਦੀਵੇ ਚਲਾ ਕੇ ਦੀਪਮਾਲਾ ਕਰਨ ਅਤੇ ਭਗਵਾਨ ਰਾਮ ਜੀ ਦੇ ਦਿਖਾਏ ਰਸਤਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਨਾਉਣ।

Post a Comment

0 Comments