ਸੀ.ਡੀ.ਪੀ.ਓ.ਫੀਲਡ ਸੁਪਰਵਾਈਜਰ ਅਤੇ ਆਂਗੜਵਾੜੀ ਵਰਕਰਾਂ/ਹੈਲਪਰਾਂ ਸਦਕਾ ਸਥਾਨਕ ਸੋਹੀਆਂ ਵਾਲੀ ਧਰਮਸ਼ਾਲਾ ਵਿਖੇ 25 ਧੀਆਂ ਦੀ ਲੋਹੜੀ ਮਨਾਈ ਗਈ

 ਸੀ.ਡੀ.ਪੀ.ਓ.ਫੀਲਡ ਸੁਪਰਵਾਈਜਰ ਅਤੇ ਆਂਗੜਵਾੜੀ ਵਰਕਰਾਂ/ਹੈਲਪਰਾਂ ਸਦਕਾ ਸਥਾਨਕ ਸੋਹੀਆਂ ਵਾਲੀ ਧਰਮਸ਼ਾਲਾ ਵਿਖੇ 25 ਧੀਆਂ ਦੀ ਲੋਹੜੀ ਮਨਾਈ ਗਈ


ਬਰਨਾਲਾ,24ਜਨਵਰੀ/ਕਰਨਪ੍ਰੀਤ ਕਰਨ/-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ  ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਬਰਨਾਲਾ ਵਿੱਚ 25 ਧੀਆਂ ਦੀ ਲੋਹੜੀ ਸੀ.ਡੀ.ਪੀ.ਓ. ਬਰਨਾਲਾ ਹਰਬੰਸ ਸਿੰਘ ਸਬੰਧਤ ਫੀਲਡ ਸੁਪਰਵਾਈਜਰ ਅਤੇ ਆਂਗੜਵਾੜੀ ਵਰਕਰਾਂ/ਆਂਗਨਵਾੜੀ ਹੈਲਪਰਾਂ ਦੇ ਆਪਸੀ ਸਹਿਯੋਗ ਸਦਕਾ ਸਥਾਨਕ ਸੋਹੀਆਂ ਵਾਲੀ ਧਰਮਸ਼ਾਲਾ ਵਿਖੇ ਮਨਾਈ ਗਈ। ਇਸ ਵਿਸ਼ੇਸ਼ ਮੌਕੇ ‘ਤੇ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਸ਼੍ਰੀ ਸੁਖਪਾਲ ਸਿੰਘ ਵੱਲੋਂ ਸਿਰਕਤ ਕੀਤੀ ਗਈ ਉਹਨਾਂ ਵੱਲੋਂ ਸਭ ਨੂੰ ਧੀਆਂ ਦਾ ਸਤਿਕਾਰ, ਚੰਗਾ ਪਾਲਣ ਇਕ ਚੰਗੇ ਸਮਾਜ ਦੇ ਨਿਰਮਾਣ ਦਾ ਸੁਨੇਹਾ ਦਿੱਤਾ ਗਿਆ। ਇਸ ਉਪਰੰਤ ਧੀਆਂ 'ਜੱਗ  ਦਾ ਚਾਨਣ ' ਸੁਨੇਹਾ ਦਿੰਦੇ ਹੋਏ ਵੱਖ-2 ਬੁਲਾਰਿਆ ਵੱਲੋਂ ਚੇਤਨਾ ਭਰਪੂਰ ਪ੍ਰੋਗਰਾਮ ਕੀਤਾ ਗਿਆ ਜੋ ਕਿ ਸਮਾਜਿਕ ਕਦਰਾਂ ਕੀਮਤਾ ਨੂੰ ਹੁਲਾਰਾ ਦਿੰਦਾ ਹੋਇਆ ਇੱਕ ਸਿਖਰ ਹੋ ਨਿਬੜਿਆ।

Post a Comment

0 Comments