ਸਰਵਹਿੱਤਕਾਰੀ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ 26 ਜਨਵਰੀ ਤੇ ਸਨਮਾਨਿਤ

 ਸਰਵਹਿੱਤਕਾਰੀ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ 26 ਜਨਵਰੀ ਤੇ ਸਨਮਾਨਿਤ 


ਬਰਨਾਲਾ,27,ਜਨਵਰੀ/ਕਰਨਪ੍ਰੀਤ ਕਰਨ/75 ਵਾਂ ਗਣਤੰਤਰ ਦਿਵਸ ਸਮਾਗਮ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਸਤਵੰਤ ਸਿੰਘ,ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਨੇ ਅਤੇ ਮਹਿਲ ਕਲਾਂ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ, ਸ. ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਅਤੇ ਸ. ਸੁਖਪਾਲ ਸਿੰਘ ਸਹਾਇਕ ਕਮਿਸ਼ਨਰ ਵਲੋਂ ਸਰਵਹਿੱਤਕਾਰੀ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ ਟੇਬਲ ਟੈਨਿਸ ਗੇਮਾਂ ਚ ਕੀਤੀਆਂ ਪ੍ਰਾਪਤੀਆਂ ਤਹਿਤ 26 ਜਨਵਰੀ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈਂ ਕਿ ਇਸ ਤੋਂ ਪਹਿਲਾਂ ਪ੍ਰਭਲੀਨ ਕੌਰ,ਐੱਸ.ਵੀ.ਐੱਮ ਨੋਰਥਖੇਡਾਂ ਪ੍ਰਯਾਗਰਾਜ ਚ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਵਤਨ ਪੰਜਾਬ ਦੀਆਂ 2022 ਚ ਤੀਜਾ ਸਥਾਨ ਐੱਸ ਵੀ ਐੱਮ ਨੋਰਥ ਜੋਨ 2023 ਕੁਰਕਸ਼ੇਤਰ ਚ ਦੂਜਾ  ਸਥਾਨ ਪ੍ਰਾਪਤ ਕੀਤਾ ਪ੍ਰਭਲੀਨ ਕੌਰ ਦੀਆਂ ਇਹਨਾਂ ਪ੍ਰਾਪਤੀਆਂ ਤੇ ਸਨਮਾਨਿਤ ਕਰਨ ਉੱਤੇ ਉਹਨਾਂ ਦੇ ਪਿਤਾ ਰਣਜੀਤ ਸਿੰਘ ਜੋਧਪੁਰੀਆ ਅਨਮੋਲ ਸਟੂਡੀਓ ਵਾਲਿਆਂ ਨੇ ਧੰਨਵਾਦ ਕੀਤਾ !

Post a Comment

0 Comments