ਬਾਜ਼ੀਗਰ ਬਸਤੀ ਬਡਬਰ ਦੀਆਂ 3 ਧੀਆਂ ਨੇ ਖੇਡਾਂ ਚ ਪੰਜਾਬ ਲਈ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ-ਹਸਨਪ੍ਰੀਤ ਭਾਰਦਵਾਜ

 ਬਾਜ਼ੀਗਰ ਬਸਤੀ ਬਡਬਰ ਦੀਆਂ 3 ਧੀਆਂ ਨੇ ਖੇਡਾਂ ਚ ਪੰਜਾਬ ਲਈ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ-ਹਸਨਪ੍ਰੀਤ ਭਾਰਦਵਾਜ 


ਬਰਨਾਲਾ,4,ਜਨਵਰੀ/ਕਰਨਪ੍ਰੀਤ ਕਰਨ
           ਹਲਕਾ ਬਰਨਾਲਾ ਦੇ ਲਗਭਗ ਹਰ ਪਿੰਡ ਦੇ ਸਕੂਲਾਂ ,ਕਾਲਜਾਂ ਕਲੱਬਾਂ ਦੇ ਖਿਡਾਰੀਆਂ ਵਿਦਿਆਰਥੀਆਂ ਦੇ ਖੇਡਾਂ ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ ਜਿਸ ਦਾ ਸਭ ਤੋਂ ਵੱਡਾ ਫ਼ੈਕ੍ਟ ਹਲਕੇ ਦੇ ਕੈਬਨਿਟ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ  ਦਾ ਖੇਡ ਮੰਤਰੀ ਹੋਣਾ ਹੈ ਜਿਸ ਤਹਿਤ ਸਮੁਚੇ ਪੰਜਾਬ ਚ ਖੇਡਾਂ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਵਧੀਆ ਹੈ ਜਿਸ ਸਦਕਾ ਆਏ ਦਿਨ ਮੈਡਲ ਜਿੱਤਣ ਦੀਆਂ ਸੁਰਖੀਆਂ ਮਿਲਦੀਆਂ ਹਨ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ  ਦੇ ਓ ਐੱਸ ਡੀ ਹਾਸਨਪ੍ਰੀਤ ਭਾਰਦਵਾਜ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕੀਤਾ ! ਉਹਨਾਂ ਦੱਸਿਆ ਕਿ ਵਾਲੀਬਾਲ (volleyball) ਨੈਸ਼ਨਲ ਚੈਂਪੀਅਨਸ਼ਿਪ Under-17 ਵਿੱਚ 30 ਸਾਲ ਬਾਅਦ ਆਇਆ ਮੈਡਲ ਆਉਣਾ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਚ ਸੰਭਵ ਹੋਇਆ ਹੈ ਪੰਜਾਬ ਦੀਆਂ ਧੀਆਂ ਵੱਲੋਂ ਨਵੇਂ ਸਾਲ 2024 ਦਾ ਤੋਹਫਾ ਜਿਸ ਵਿੱਚ ਬਾਜ਼ੀਗਰ ਬਸਤੀ ਬਡਬਰ ਦੀਆਂ 3 ਧੀਆਂ ਨੇ ਤਾਮਿਲ  ਨਾਡੂ  ਵਿਖੇ ਹੋ ਰਹੀਆਂ ਖੇਡਾਂ ਚ ਪੰਜਾਬ ਲਈ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

Post a Comment

0 Comments