ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੰਘੇੜਾ ਵੱਲੋਂ 44 ਵੇਂ ਟੂਰਨਾਮੈਂਟ ਦਾ ਉਦਘਾਟਨ ਸਟੇਟ ਐਵਾਰਡੀ ਸ੍ਰ. ਭੋਲਾ ਸਿੰਘ ਵਿਰਕ ਨੇ ਕੀਤਾ

 ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੰਘੇੜਾ ਵੱਲੋਂ 44 ਵੇਂ ਟੂਰਨਾਮੈਂਟ ਦਾ ਉਦਘਾਟਨ ਸਟੇਟ  ਐਵਾਰਡੀ ਸ੍ਰ. ਭੋਲਾ ਸਿੰਘ ਵਿਰਕ ਨੇ ਕੀਤਾ 

ਭੋਲਾ ਸਿੰਘ ਵਿਰਕ ਨੇ 51000 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਭੇਂਟ ਕੀਤੀ 


ਬਰਨਾਲਾ,2,ਜਨਵਰੀ /ਕਰਨਪ੍ਰੀਤ ਕਰਨ/-
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸੰਘੇੜਾ ਵੱਲੋਂ 44 ਵੇਂ ਟੂਰਨਾਮੈਂਟ ਦਾ ਉਦਘਾਟਨ ਸਟੇਟ  ਐਵਾਰਡੀ ਸ੍ਰ. ਭੋਲਾ ਸਿੰਘ ਵਿਰਕ  ਪ੍ਰਧਾਨ ਗੁਰੂ ਗੋਬਿੰਘ ਸਿੰਘ ਕਾਲਜ ਸੰਘੇੜਾ ਤੋਂ ਕਰਵਾਇਆ ਗਿਆ. ਸ੍ਰ. ਭੋਲਾ ਸਿੰਘ ਵਿਰਕ ਨੇ ਝੰਡਾ ਚੜਾਉਣ ਦੀ ਰਸਮ ਅਦਾ ਕਰਦਿਆਂ  ਤਿੰਨ ਰੋਜਾ ਖੇਡ ਮੇਲ ਦਾ ਉਦਘਾਟਨ ਕੀਤਾ. ਇਸ ਮੌਕੇ  ਸ੍ਰ. ਭੋਲਾ ਸਿੰਘ ਵਿਰਕ ਦਾ ਸ਼ਹੀਦ  ਊਧਮ ਸਿੰਘ ਸਪੋਰਟਸ ਕਲੱਬ ਸੰਘੇੜਾ ਦੇ ਪ੍ਰਧਾਨ ਬਲਦੇਵ  ਸਿੰਘ ਮਹੰਤ ਤੇ ਕਮੈਂਟੀ ਮੈਬਰਾਂ ਸ੍ਰ. ਗੁਰਮੀਤ ਸਿੰਘ ਖਜਾਨਚੀ, ਸ੍ਰ. ਦਰਸ਼ਨ ਸਿੰਘ, ਸ੍ਰ. ਨੈਬ ਸਿੰਘ ਸੰਘੜਾ, ਸ੍ਰ. ਭਗਤ ਸਿੰਘ ਅਕਾਲੀ, ਸ੍ਰ. ਮਾਸਟਰ ਦਰਸ਼ਨ ਸਿੰਘ ਸੰਘੇੜਾ ਨੇ ਸਨਮਾਨ ਚਿੰਨ ਤੇ  ਸਿਰਪਾਓ ਦੇ ਕੇ ਸਵਾਗਤ ਕੀਤਾ ਤੇ ਕਿਹਾ ਕਿ ਕਾਲਜ ਦੀ ਤਰੱਕੀ ਇਲਾਕੇ ਦੀ ਉਚੀ ਸੁੱਚੀ ਸਖ਼ਸੀਅਤ ਸ੍ਰ. ਭੋਲਾ ਸਿੰਘ ਵਿਰਕ ਸਮੇਂ ਸਿਖਰਾਂ ਤੇ ਗਈ ਹੈ ਅੱਜ  ਟੂਰਨਾਮੈਂਟ ਦਾ ਉਦਘਾਟਨ ਕਰਕੇ ਸਭਨਾ ਦਾ ਮਾਣ ਵਧਾਇਆ ਜਿਸ ਕਾਰਨ ਖਿਡਾਰੀਆਂ ਚ ਵੀ ਉਤਸ਼ਾਹ ਵਧਿਆ ਹੈ.

                                                                   ਇਸ ਮੌਕ ਸ੍ਰ. ਭੋਲਾ ਸਿੰਘ ਵਿਰਕ ਨੇ ਸ਼ਹੀਦ ਊਧਮ ਸਿੰਘ ਸਪੋਰਟਸ  ਕਲੱਬ ਦੇ ਇਸ ਕਾਰਜ ਦੀ ਸਰਾਹਨਾ ਕਰਦਿਆ ਕਿਹਾ ਕਿ ਅੱਜਕੱਲ ਦੇ ਨੌਜਵਾਨ ਦਾ ਰੂਝਾਨ ਨਸ਼ਿਆ ਦੀ ਭੈੜੀ ਅਲਾਮਤ ਵੱਲ ਵਧਣਾ ਮਾੜਾ ਰੁਝਾਨ ਹੈ ਉਨ੍ਹਾਂ ਦੀ ਰੂਚੀ ਨਸ਼ਿਆਂ ਤੋਂ ਹੱਟਕੇ ਖੇਡਾ ਵੱਲ ਵੱਧਦੀ ਹੈ ਤੇ  ਉਹ ਤੰਦਰੁਸਤੀ ਵੱਲ ਵਧਦੇ ਹੋਏ ਆਪਣਾ ਚੰਗਾ ਭਵਿੱਖ ਸਿਰਜਦੇ ਹਨ. ਇਸ ਖੇਡ ਮੇਲ ਅਤੇ ਪ੍ਰਬੰਧਕਾਂ ਦੇ ਇਸ ਚੰਗੇ ਕਾਰਜ ਤੋਂ ਖੁਸ਼ ਹੋ ਕ ਸਟੇਟ ਅਵਾਰਡੀ ਸ੍ਰ. ਭੋਲ; ਸਿੰਘ ਵਿਰਕ ਨੇ 51000 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਭੇਂਟ ਕਰਦਿਆਂ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ. ਇਸ ਮੌਕੇ ਸ੍ਰ. ਭੋਲਾ  ਸਿੰਘ ਵਿਰਕ ਨਾਲ ਕਾਲਜ਼ ਦੇ ਵਾਈਸ ਪ੍ਰਧਾਨ ਸ੍ਰ. ਦਰਸ਼ਨ ਸਿੰਘ ਸੰਘੇੜਾ, ਮੈਂਬਰ ਸ੍ਰ. ਭੋਲਾ ਸਿੰਘ ਗਿੱਲ, ਸ੍ਰ. ਬਲਦੇਵ  ਸਿੰਘ ਸੰਘੜਾ ਅਤੇ  ਸ੍ਰ. ਬਲਵੀਰ ਸਿੰਘ ਜਾਗਲ ਆਦਿ ਮੌਜੂਦ ਸਨ ਇਸ ਸਮੇਂ ਸਟੇਟ ਸਕੱਤਰ ਦੀ ਭੂਮਿਕਾ ਸੁਖਦਰਸ਼ਨ ਗੁੱਡੂ  ਨੇ ਨਿਭਾਈ.

Post a Comment

0 Comments