ਬਰਨਾਲਾ ਦੇ ਸੰਘੇੜਾ ਵਿਖੇ 45 ਏਕੜ ਰਕਬੇ ‘ਚ ਬਣੇਗਾ ਇੰਟੈਗਰੇਟਿਡ ਸਪੋਰਟਸ ਸਟੇਡੀਅਮ-ਖੇਡ ਮੰਤਰੀ ਮੀਤ ਹੇਅਰ

 ਬਰਨਾਲਾ ਦੇ ਸੰਘੇੜਾ ਵਿਖੇ 45 ਏਕੜ ਰਕਬੇ ‘ਚ ਬਣੇਗਾ ਇੰਟੈਗਰੇਟਿਡ ਸਪੋਰਟਸ ਸਟੇਡੀਅਮ-ਖੇਡ ਮੰਤਰੀ ਮੀਤ ਹੇਅਰ


ਬਰਨਾਲਾ,31,ਜਨਵਰੀ/ਕਰਨਪ੍ਰੀਤ ਕਰਨ/--ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਹੁਲਾਰਾ ਦੇਣ ਲਈ ਅਤੇ ਪੰਜਾਬ ਨੂੰ ਖਿਡਾਰੀਆਂ ਦੀ ਨਰਸਰੀ ਬਣਾਉਣਾ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਨਵੇਂ ਉਪਰਾਲੇ ਕੀਤਾ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਨੂੰ ਪੰਜਾਬ ‘ਚ ਨਵਾਂ ਰੂਪ ਦਿੱਤਾ ਗਿਆ ਹੈ ਜਿਸ ਨਾਲ ਜ਼ਮੀਨੀ ਪੱਧਰ ਤੱਕ ਹਰ ਇਕ ਖਿਡਾਰੀ ਖੇਡ ਦੀ ਬੁੱਕਲ ‘ਚ ਨਿੱਘ ਮਾਣ ਰਿਹਾ ਹੈ। ਇਸ ਨੂੰ ਹੋਰ ਵਧੇਰਾ ਹੁਲਾਰਾ ਦਿੰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਸੰਘੇੜਾ ਖੇਤਰ ‘ਚ ਇੰਟੈਗਰੇਟਿਡ ਸਪੋਰਟਸ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ।

     ਇਸ ਗੱਲ ਦਾ ਪ੍ਰਗਟਾਵਾ ਸ. ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਪੰਜਾਬ ਨੇ ਅੱਜ ਸੰਘੇੜਾ ਵਿਖੇ ਸਥਿਤ ਸਟੇਡੀਅਮ ਵਾਲੇ ਇਲਾਕੇ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕਰੀਬ 45 ਏਕੜ ਦੇ ਰਕਬੇ ‘ਚ ਇਸ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ ਜਿਥੇ ਹਰ ਪ੍ਰਕਾਰ ਦੀਆਂ ਖੇਡਾਂ ਦੇ ਗਰਾਉਂਡ, ਕੋਰਟ ਅਤੇ ਖਿਡਾਰੀਆਂ ਲਈ ਹੋਸਟਲ ਦੀ ਸਹੂਲਤ ਹੋਵੇਗੀ।

Post a Comment

0 Comments