75 ਸਾਲ ਦਾ ਸਫ਼ਰ ਪੂਰਾ ਕਰਨ ਵਾਲੇ ਪਾਵਰਕੌਮ ਦੇ ਪੈਨਸ਼ਨਰਜ਼ ਦਾ ਯਾਦਗਾਰੀ ਸਨਮਾਨ ਸਮਾਗਮ

 75 ਸਾਲ ਦਾ ਸਫ਼ਰ ਪੂਰਾ ਕਰਨ ਵਾਲੇ ਪਾਵਰਕੌਮ ਦੇ ਪੈਨਸ਼ਨਰਜ਼ ਦਾ ਯਾਦਗਾਰੀ ਸਨਮਾਨ ਸਮਾਗਮ

 30 ਜਨਵਰੀ 2024 ਨੂੰ ਪਟਿਆਲਾ ਜੋਨ ਪੱਧਰੇ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਵੋ - ਅਵਿਨਾਸ਼ ਚੰਦਰ 

ਬਰਨਾਲਾ 5 ਜਨਵਰੀ/ਕਰਨਪ੍ਰੀਤ ਕਰਨ            ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ  75 ਸਾਲ ਦੀ ਉਮਰ ਦਾ ਸਫਲਤਾ ਪੂਰਵਕ ਸਫ਼ਰ ਪੂਰਾ ਕਰਨ ਵਾਲੇ ਪੈਨਸ਼ਨਰਜ਼ ਦਾ ਸਨਮਾਨ ਸਮਾਰੋਹ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਕਰਵਾਇਆ ਗਿਆ। ਮੁੱਖ ਦਫ਼ਤਰ ਵਿਖੇ ਪਿਆਰਾ ਲਾਲ ਪ੍ਰਧਾਨ ਸਰਕਲ ਬਰਨਾਲਾ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਅਵਿਨਾਸ਼ ਚੰਦਰ ਸ਼ਰਮਾ, ਧਨਵੰਤ ਸਿੰਘ ਭੱਠਲ, ਸਿੰਦਰ ਧੌਲਾ, ਰੂਪ ਚੰਦ, ਰਣਜੀਤ ਸਿੰਘ,


ਮਹਿੰਦਰ ਸਿੰਘ ਕਾਲਾ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਇਹ ਸਮਾਗਮ ਹੋਇਆ। ਜੱਗਾ ਸਿੰਘ ਕਾਰਜਕਾਰੀ ਪ੍ਰਧਾਨ ਜੱਗਾ ਸਿੰਘ ਨੇ ਸਭਨਾਂ ਨੂੰ ਜੀ ਆਇਆਂ ਆਖਿਆ। ਇਸ ਸਮੇਂ 35 ਦੇ ਕਰੀਬ 75 ਸਾਲ ਦਾ ਸਫ਼ਰ ਪੂਰਾ ਕਰ ਚੁੱਕੇ ਪੈਨਸ਼ਨਰਾਂ ਅਤੇ ਪਰਿਵਾਰਿਕ ਪੈਨਸ਼ਨਰਾਂ ਨੂੰ ਸਨਮਾਨ ਚਿੰਨ੍ਹ, ਲੋਈ ਅਤੇ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਪਾਵਰਕੌਮ ਦੇ ਅਧਿਕਾਰੀਆਂ ਇੰਜ. ਅਰਸ਼ਦੀਪ ਸਿੰਘ, ਇੰਜ. ਅਮਨਦੀਪ ਸਿੰਘ,ਇੰਜ. ਦੀਪਇੰਦਰ ਪ੍ਰਤਾਪ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਜਸਪਾਲ ਸਿੰਘ ਧਨੌਲਾ, ਰਾਮਪਾਲ ਸਿੰਘ,ਹਰਬੰਸ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

     ਮੌਜੂਦਾ ਹਾਲਤਾਂ ਉੱਪਰ ਵਿਚਾਰ ਚਰਚਾ ਕਰਦਿਆਂ ਬੁਲਾਰਿਆਂ ਕਿਹਾ ਕਿ ਜਿਨ੍ਹਾਂ ਸਾਥੀਆਂ ਨੂੰ ਅਸੀਂ ਅੱਜ ਸਨਮਾਨ ਕਰ ਰਹੇ ਹਾਂ, ਇਨ੍ਹਾਂ ਨੇ ਡਿਉਟੀ ਦੌਰਾਨ ਕੰਮ ਕਰਦਿਆਂ ਪਾਵਰਕੌਮ ਅਦਾਰੇ ਨੂੰ ਮਜ਼ਬੂਤ ਕਰਨ ਅਤੇ ਜਥੇਬੰਦਕ ਅਦਾਰਿਆਂ ਵਿੱਚ ਪਾਏ ਅਹਿਮ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕੋਡਾਂ ਵਿੱਚ ਤਬਦੀਲੀ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਅੰਦਰ ਇਹ ਸਾਮਰਾਜੀ ਨੀਤੀਆਂ ਤਹਿਤ ਆਊਟਸੋਰਸ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਬਿਜਲੀ ਬਿਲ -2003 ਤੋਂ ਬਾਅਦ ਹੁਣ ਬਿਜਲੀ ਬਿੱਲ -2020 ਲਾਗੂ ਕਰਨ ਲਈ ਕੇਂਦਰੀ ਹਕੂਮਤ ਤਰਲੋ ਮੱਛੀ ਹੋ ਰਹੀ ਹੈ। ਬਿਜਲੀ ਕਾਮਿਆਂ ਦੀਆਂ ਸੇਵਾ ਸ਼ਰਤਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ। ਪੈਨਸ਼ਨਰਜ਼ ਐਸੋਸੀਏਸ਼ਨ ਲਗਾਤਾਰ ਸੰਘਰਸ਼ ਕਰ ਰਹੀ ਹੈ। ਹੁਣ ਜੋਨ ਪੱਧਰੇ ਧਰਨੇ ਦਿੱਤੇ ਜਾ ਰਹੇ ਹਨ। ਪਟਿਆਲਾ ਜੋਨ ਪੱਧਰਾ ਧਰਨਾ 30 ਜਨਵਰੀ 2024 ਨੂੰ ਪਟਿਆਲਾ ਵਿਖੇ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ।ਇਸ ਸਮੇਂ ਗੁਰਚਰਨ ਸਿੰਘ, ਹਰਨੇਕ ਸਿੰਘ, ਗੌਰੀ ਸ਼ੰਕਰ, ਜਗਦੀਸ਼ ਸਿੰਘ, ਬਹਾਦਰ ਸਿੰਘ, ਜੀਤ ਸਿੰਘ, ਜੋਗਿੰਦਰ ਪਾਲ, ਮੋਹਣ ਸਿੰਘ ਛੰਨਾਂ, ਨਰਾਇਣ ਦੱਤ ਨੇ ਵੀ ਵਿਚਾਰ ਪੇਸ਼ ਕਰਦਿਆਂ ਸੰਘਰਸ਼ਮਈ ਜ਼ਿੰਦਗੀ ਜਿਉਣ ਦਾ ਹੋਕਾ ਦਿੰਦਿਆਂ ਹਰ ਸੰਘਰਸ਼ ਸੱਦੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਅਜਮੇਰ ਸਿੰਘ ਅਕਲੀਆ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।

Post a Comment

0 Comments