75ਵੇਂ ਗਣਤੰਤਰਤਾ ਦਿਵਸ ਮੌਕੇ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਨੂੰ ਕੀਤਾ ਵਿਸ਼ੇਸ਼ ਸਨਮਾਣਿਤ।

 75ਵੇਂ ਗਣਤੰਤਰਤਾ ਦਿਵਸ ਮੌਕੇ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਨੂੰ ਕੀਤਾ ਵਿਸ਼ੇਸ਼ ਸਨਮਾਣਿਤ।


ਬੁਢਲਾਡਾ 27 ਜਨਵਰੀ ( ਦਵਿੰਦਰ ਸਿੰਘ ਕੋਹਲੀ) 75ਵਾਂ ਗਣਤੰਤਰਤਾ ਦਿਵਸ ਮੌਕੇ ਐਸ.ਡੀ.ਐਮ. ਗਗਨਦੀਪ ਸਿੰਘ ਵੱਲੋਂ ਮਾਨਵਤਾ ਦੀ ਸੇਵਾ ਚ ਸਮਰਪਿੱਤ ਭਾਰਤ ਵਿਕਾਸ ਪ੍ਰੀਸ਼ਦ ਸੰਸਥਾਂ ਨੂੰ ਲੋਕ ਭਲਾਈ ਕੰਮਾਂ ਕਰਕੇ ਵਿਸ਼ੇਸ਼ ਤੌਰ ਤੇ ਸਨਮਾਣਿਤ ਕੀਤਾ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ, ਸੈਕਟਰੀ ਐਡਵੋਕੇਟ ਸੁਨੀਲ ਗਰਗ ਨੇ ਦੱਸਿਆ ਕਿ ਸੰਸਥਾਂ ਪਿਛਲੇ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਯਾਤਰੀਆਂ ਲਈ ਬੈਠਣ ਲਈ ਬੈਂਚ, ਪੌਦਿਆਂ ਦੀ ਸਾਂਭ ਸੰਭਾਲ ਅਤੇ ਛਾਂ ਲਈ ਸ਼ੈਡ ਤੋਂ ਇਲਾਵਾ ਖੂਨਦਾਨ ਕੈਂਪ, ਅੰਗਹੀਣਾਂ ਲਈ ਬਨਾਵਟੀ ਅੰਗ, ਅੱਖਾਂ ਦੇ ਚੈਕ ਅੱਪ ਕੈਂਪ, ਮੈਡੀਕਲ ਕੈਂਪ ਤੋਂ ਇਲਾਵਾ ਅਪਾਹਿਜ ਲੋਕਾਂ ਲਈ ਵਹੀਲ ਚੇਅਰ, ਕੰਨਾਂ ਤੋਂ ਉੱਚਾ ਸੁਣਨ ਵਾਲਿਆਂ ਲਈ ਮਸ਼ੀਨਾਂ ਆਦਿ ਦੇ ਉਪਰਾਲੇ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾਂ ਵੱਲੋਂ ਸਰਦੀਆਂ ਵਿੱਚ ਲੋੜਵੰਦ ਲੋਕਾਂ ਨੂੰ ਟੋਪੀਆਂ, ਕੰਬਲਾਂ ਤੋਂ ਇਲਾਵਾ ਹੋਣਹਾਰ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਣਿਤ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਦਾ ਹਰ ਇੱਕ ਮੈਂਬਰ ਸਮਾਜ ਸੇਵਾ ਵਿੱਚ ਸਮਰਪਿੱਤ ਰਹਿੰਦਾ ਹੈ। ਇਸ ਮੌਕੇ ਸੰਸਥਾਂ ਦੇ ਕੈਸ਼ੀਅਰ ਸਤੀਸ਼ ਸਿੰਗਲਾ, ਵਾਇਸ ਪ੍ਰਧਾਨ ਬੋਬੀ ਬਾਂਸਲ, ਸੁਰਿੰਦਰ ਠੇਕੇਦਾਰ, ਚੰਦਨ ਖਟਕ, ਮਾ. ਕ੍ਰਿਸ਼ਨ, ਰਾਕੇਸ਼ ਹੈਪੀ, ਸ਼ਸ਼ੀ ਕਾਠ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਮੌਜੂਦ ਸਨ। 

Post a Comment

0 Comments