ਏਕਨੂਰ ਵੈਲਫੇਅਰ ਐਸੋਸ਼ੀਏਸ਼ਨ ਪੰਜਾਬ ਦੀ ਪ੍ਧਾਨ ਜੀਤ ਦਹੀਅਾ ਵੱਲੋਂ ਧੀਅਾਂ ਦੀ ਲੋਹੜੀ ਮੇਲਾ ਅਗਰਸੈਨ ਭਵਨ ਮਾਨਸਾ ਵਿਖੇ 9 ਜਨਵਰੀ ਨੂੰ

 ਏਕਨੂਰ ਵੈਲਫੇਅਰ ਐਸੋਸ਼ੀਏਸ਼ਨ ਪੰਜਾਬ ਦੀ ਪ੍ਧਾਨ ਜੀਤ ਦਹੀਆਂ ਵੱਲੋਂ ਧੀਆਂ ਦੀ ਲੋਹੜੀ ਮੇਲਾ ਅਗਰਸੈਨ ਭਵਨ ਮਾਨਸਾ ਵਿਖੇ 9 ਜਨਵਰੀ ਨੂੰ

ਧੀਆਂ ਦੇ ਸਨਾਮਨ ਤੋਂ ਇਲਾਵਾ ਸਮਾਜ ਸੇਵੀ ਸ਼ਖਸ਼ੀਅਤਾ ਦਾ ਵੀ ਕੀਤਾ ਜਾਵੇਗਾ ਸਨਮਾਨ ਡਾ.ਸੰਦੀਪ ਘੰਡ

ਬਲਵੀਰ ਚੋਟੀਆਂ-ਜੈਸਮੀਨ ਚੋਟੀਆਂ,ਉਧਮ ਆਲਮ,ਬਲਜਿੰਦਰ ਸੰਗੀਲਾ ਅਤੇ ਕਿੱਟੂ ਬਾਦਸ਼ਾਹ ਪੇਸ਼ ਕਰਨਗੇ ਸਭਿਆਚਾਰਕ ਪ੍ਰੋਗਰਾਮ


ਬੁਢਲਾਡਾ(ਦਵਿੰਦਰ ਸਿੰਘ ਕੋਹਲੀ) ਸੁਤੰਤਰਤਾ ਸੰਗਰਾਮੀਆ ਦੀ ਵਾਰਿਸ ਹੋਣਹਾਰ ਏਕਨੂਰ ਵੈਲਫੇਅਰ ਐਸੋਸ਼ੀਏਸ਼ਨ ਪੰਜਾਬ ਦੀ ਪ੍ਧਾਨ ਜੀਤ ਦਹੀਅਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੀਆਂ ਦੀ ਲੋਹੜੀ ਅਤੇ ਸਭਿਆਚਾਰਕ ਮੇਲਾ ਅਗਰਸੈਨ ਭਵਨ ਮਾਨਸਾ ਵਿਖੇ ਮਿਤੀ 9 ਜਨਵਰੀ 2024 ਨੂੰ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਧਾਨ ਜੀਤ ਦਹੀਆ ਨੇ ਦੱਸਿਆ ਕਿ ਉਨਾਂ ਵੱਲੋਂ ਪਿਛਲੇ ਤਿੰਨ ਸਾਲ ਤੋਂ ਲੜਕੀਆਂ ਦੇ ਸਰਬਪੱਖੀ ਵਿਕਾਸ ਅਤੇ ਉਹਨਾਂ ਦੇ ਸ਼ਸ਼ਤੀਕਰਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਲ ਦੋਰਾਨ ਨਾਮਣਾ ਖੱਟਣ ਵਾਲੀਆਂ ਧੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਇਸ ਪ੍ਰੌਗਰਾਮ ਵਿੱਚ ਆਮ ਲੋਕਾਂ ਤੋਂ ਇਲਾਵਾ ਏਕਨੂਰ ਵੈਲਫੇਅਰ ਐਸੋਸ਼ੀਏਸਨ ਮਾਨਸਾ ਅਤੇ ਸਹਿਯੋਗੀ ਸੰਸਥਾ ਸਿੱਖਿਆ ਵਿਕਾਸ ਮੰਚ ਦੇ ਸਹਿਯੋਗ ਨਾਲ ਚਲ ਰਹੇ ਸਿਲਾਈ ਸੈਂਟਰਾਂ ਦੀਆਂ ਲੜਕੀਆਂ ਸ਼ਾਮਲ ਹੁੰਦੀਆਂ ਹਨ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਇਹਨਾਂ ਸੈਟਰਾਂ ਵਿੱਚ ਸਲੱਮ ੲੇਰੀਏ ਅਤੇ ਪਿੰਡਾਂ ਦੀਆਂ ਲੋੜਵੰਦ ਲੜਕੀਆਂ ਨੂੰ ਬਿਲਕੁੱਲ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਕੁਝ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣਾ ਰੁਜ਼ਗਾਰ ਚਲਾ ਸਕਣ।ਜੀਤ ਦਹੀਆਂ ਜਿੰਨਾ ਨੂੰ ਪਿਛਲੇ ਦਿਨੀ ਟਾਈਮਜ ਆਫ ਇੰਡੀਆਂ ਸਾਈਬਰ ਵੱਲੋਂ ਭਾਰਤੀ ਆਈਕਨ ਨੈਸ਼ਨਲ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ,ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।

ਸਨਮਾਨਿਤ ਕੀਤੀਆਂ ਜਾਣ ਵਾਲੀਆਂ ਧੀਆਂ ਬਾਰੇ ਜਾਣਕਾਰੀ ਦਿੰਦਿਅਾਂ ਡਾ.ਸੰਦੀਪ ਘੰਡ ਚੇਅਰਮੈਨ ਸਿੱਖਿਆ ਵਿਕਾਸ ਮੰਚ ਮਾਨਸਾ ਨੇ ਦੱਸਿਆ ਕਿ ਜਸਪ੍ਰੀਤ ਕੌਰ ਰੱਲਾ,ਨਵਦੀਪ ਕੌਰ ਰੱਲਾ ਨੂੰ ਸਿੱਖਿਆਂ ਦੇ ਖੇਤਰ ਵਿੱਚ ਵਿਸ਼ੇਸ ਪ੍ਰਾਪਤੀਆਂ ਲਈ,ਪ੍ਰਿਯੰਕਾ ਖੀਵਾ ਕਲਾਂ ਅਤੇ ਗੋਰਵ ਮਿੱਤਲ ਨੂੰ ਜੱਜ ਦੀ ਪਦਵੀ ਹਾਸਲ ਕਰਨ,ਸਿਮਰਜੀਤ ਕੌਰ,ਅੰਤੋ,ਕਿਰਨਾ ਬਠਿੰਡਾ,ਪਰਨੀਤ ਕੌਰ,ਬੁਰਜ ਹਰੀ,ਕੁਲਵਿੰਦਰ ਕੌਰ,ਮਨਪ੍ਰੀਤ ਕੌਰ,ਮਲਕੀਤ ਕੌਰ ਅਤੇ ਨੀਸ਼ਾਂ ਫਫੜੇ ਭਾਈਕੇ ਨੁੰ ਸਨਮਾਨਿਤ ਕੀਤਾ ਜਾਵੇਗਾ।

ਸਭਿਆਚਾਰਕ ਮੇਲੇ ਬਾਰੇ ਜਾਣਕਾਰੀ ਦਿੰਦਿਆ ਸੰਸਥਾ ਦੇ ਸੀਨੀਅਰ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਮਾਸਟਰ ਵਰਿੰਦਰ ਸੋਨੀ ਭੀਖੀ ਨੇ ਦੱਸਿਆ ਕਿ ਮੇਲੇ ਵਿੱਚ ਬਲਬੀਰ ਚੋਟੀਆਂ,ਜੈਸਮੀਨ ਚੋਟੀਆਂ,ਉਧਮ ਆਲਮ,ਕਿੱਟੂ ਬਾਦਸ਼ਾਹ ਅਤੇ ਬਲਜਿੰਦਰ ਸੰਗੀਲਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਪਹੁੰਚਣ ਲਈ ਹਰ ਇੱਕ ਨੂੰ ਖੁੱਲਾ ਸੱਦਾ ਹੈ।ਉਹਨਾਂ ਇਹ ਵੀ ਕਿਹਾ ਕਿ ਧੀਆਂ ਦੇ ਸਨਮਾਨ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਅਤੇ ਬਾਕੀ ਹੋਰ ਖੇਤਰਾਂ ਵਿੱਚ ਚੰਗਾ ਕੰਮ ਕਰਨ ਲਈ ਪੁਸ਼ਪਿੰਦਰ ਗਿੱਲ ਡੀਐਸ.ਪੀ,ਸਰਬਜੀਤ ਕੌਰ ਐਸ.ਐਚ.ਓ, ਏਕਨੂਰ ਵੈਲਫੇਅਰ ਐਸੋੋਸ਼ੀਏਸ਼ਨ ਪੰਜਾਬ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ, ਪੱਤਰਕਾਰੀ ਅਤੇ ਸਮਾਜ ਸੇਵਾ ਲਈ ਬੀਰਬਲ ਧਾਲੀਵਾਲ,ਕੁਲਦੀਪ ਧਾਲੀਵਾਲ,ਜੀਵਨ ਸ਼ਰਮਾ,ਵਿੱਕੀ,ਚੰਗੀਆਂ ਸੇਵਾਵਾਂ ਲਈ ਬਲਦੇਵ ਸਿੰਘ ਮਾਨ ਸਬ-ਇੰਸਪੈਕਟਰ,ਸੁਰੇਸ਼ ਪ੍ਰੇਮੀ,ਐਡਵੋਕੇਟ ਅਤੇ ਸਮਾਜ ਸੇਵੀ ਜਸਵੰਤ ਸਿੰਘ, ਜਸਬੀਰ ਸਿੰਘ ਏ.ਐਸ.ਆਈ,ਪ੍ਰੀਤ ਸ਼ਰਮਾ,ਡਿੰਪਲ ਫਰਵਾਹੀ ਅਤੇ ਰਣਜੀਤ ਸਿੰਘ ਭੁੱਲਰ ਅਾਦਿ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਡਾ.ਵਿਜੈ ਸਿੰਗਲਾ,ਐਮ.ਐਲ.ਏ ਮਾਨਸਾ ਪ੍ਰਿੰਸੀਪਲ ਬੁੱਧ ਰਾਮ ਬੁਢਲਾਡਾ ਹੋਣਗੇ।ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਅਤੇ ਡਾ.ਨਾਨਕ ਸਿੰਘ ਐਸ.ਐਸ.ਪੀ ਮਾਨਸਾ ਧੀਆਂ ਦਾ ਸਨਮਾਨ ਕਰਨਗੇ।ਜਦੋਂ ਕਿ ਜਗਦੀਪ ਨੱਕਈ ਸਾਬਕਾ ਪਾਰਲੀਮੈਨ ਸਕੱਤਰ ਅਤੇ ਸੀਨੀਅਰ ਬੀਜੇਪੀ ਆਗੂ ਪੰਜਾਬ ਲੋਹੜੀ ਬਾਲਣ ਦੀ ਰਸਮ ਅਦਾ ਕਰਨਗੇ।ਉਹਨਾਂ ਇਹ ਵੀ ਦੱਸਿਆ ਕਿ ਪ੍ਰੋਗਰਾਮ ਵਿੱਚ ਡਾ.ਮਨੋਜ ਬਾਲਾ ਬਾਂਸਲ ਸੀਨੀਅਰ ਕਾਂਗਰਸ ਆਗੂ, ਹਰਪ੍ਰੀਤ ਬਹਿਣੀਵਾਲ ਸਮਾਜ ਸੇਵੀ ਆਗੂ,ਮਿੱਠੂ ਰਾਮ ਅਰੋੜਾ,ਡਾ.ਜਨਕ ਰਾਜ ਬਾਂਸਲ,ਹਰਿੰਦਰ ਮਾਨਸ਼ਾਹੀਆਂ,ਤੇਜਿੰਦਰ ਕੌਰ ਜਿਲ੍ਹਾ ਭਾਸ਼ਾ ਅਫਸਰ ਮਾਨਸਾ,ਹਰਵਿੰਦਰ ਸਿੰਘ ਹਮੀਦੀ ਅਤੇ ਨਿਰਵੈਰ ਸਿੰਘ ਬੁਰਜ ਹਰੀ ਵਿਸ਼ੇਸ ਤੌਰ ਤੇ ਸ਼ਾਮਲ ਹੋਣਗੇ।ਏਕਨੂਰ ਵੈਲਫੇਅਰ ਐਸੋਸ਼ੀਏਸ਼ਨ ਪੰਜਾਬ ਦੀ ਪ੍ਧਾਨ ਜੀਤ ਦਹੀਆ ਅਤੇ ਸਿੱਖਿਅਾ ਵਿਭਾਗ ਮੰਚ ਮਾਨਸਾ ਦੇ ਚੈਅਰਮੈੱਨ ਡਾ.ਸੰਦੀਪ ਘੰਡ ਨੇ ਸਮੂਹ ਮਾਨਸਾ ਵਾਸੀਆਂ ਨੂੰ ਸਮਾਗਮ ਵਿੱਚ ਧੀਆਂ ਦੇ ਸਨਮਾਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Post a Comment

0 Comments