ਗਰੀਨ ਐਵੀਨਿਊ ਬਰਨਾਲਾ ਵਾਸੀਆਂ ਨੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ ਲਗਾਇਆ ਭੰਡਾਰਾ

ਗਰੀਨ ਐਵੀਨਿਊ ਬਰਨਾਲਾ ਵਾਸੀਆਂ ਨੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ ਲਗਾਇਆ ਭੰਡਾਰਾ


ਬਰਨਾਲਾ,22,ਜਨਵਰੀ / ਕਰਨਪ੍ਰੀਤ ਕਰਨ /- ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ-ਬਰਨਾਲਾ ਸ਼ਹਿਰ ਰਾਮ ਦੇ ਨਾਮ ਚ ਰੰਗਿਆ ਗਿਆ ਬਾਜ਼ਾਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ! ਸ਼੍ਰੀ ਰਾਮ ਭਗਤਾਂ ਵਲੋਂ ਜਿੱਥੇ  ਬਾਜਾਰਾਂ ਨੂੰ ਰਾਮ ਜੀ ਦੇ ਝੰਡਿਆ ਨਾਲ ਰੰਗਾਇਆਉੱਥੇ  ਗਰੀਨ ਐਵੀਨਿਊ ਬਰਨਾਲਾ ਦੇ  ਨਿਵਾਸੀਆਂ ਨੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ ਪੂਰੀ  ਛੋਲੇ,ਪ੍ਰਸ਼ਾਦ ਲੰਗਰ  ਭੰਡਾਰਾ ਲਗਾਇਆ ਜਿਸ ਵਿਚ ਸ਼ਹਿਰ ਨਿਵਾਸੀਆਂ ਨੇ ਪਹੁੰਚਦਿਆਂ ਇਕ ਦੂਜੇ ਨੂੰ  ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਦੀਆਂ ਮੁਬਾਰਕਾਂ ਦਿੱਤੀਆਂ ! ਇਸ ਮੌਕੇ ਗ੍ਰੀਨ ਕਲੋਨੀ ਦੇ ਵਸਿੰਦਿਆਂ ਵਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ !
       ਇਸ ਮੌਕੇ ਪੰਡਿਤ ਰਾਕੇਸ਼ ਕੁਮਾਰ ਗੌੜ ਨੇ ਬੋਲਦਿਆਂ ਕਿਹਾ ਕਿ ਅੱਜ ਤ੍ਰੇਤਾ ਯੁਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਕਾਰਜ ਕਾਲ ਸਮੇਂ ਭਗਵਾਨ ਰਾਮ ਲੱਲਾ ਅਯੁਧਿਆ ਬਿਰਾਜਮਾਨ ਹੋ ਚੁੱਕੇ ਹਨ ਉਸੇ ਉਤਸ਼ਾਹ ਅਤੇ ਖੁਸ਼ੀ ਵਿਚ ਅੱਜ ਗ੍ਰੀਨ ਪਰਿਵਾਰਾਂ ਵਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਹੈ  ਤੇ ਸਾਡੀਆਂ ਪੁਸਤਾਂ ਤੱਕ ਗੱਲ ਚੱਲੇਗੀ ਕਿ ਅਸੀਂ ਉਸੇ ਸਮੇਂ ਦੇ ਗਵਾਹ ਹਾਂ ਜਦੋਂ ਭਗਵਾਨ ਰਾਮ ਆਪਣੇ ਮੰਦਿਰ ਚ ਜਾ ਕੇ ਬਿਰਾਜਮਾਨ ਹੋਏ ਅੱਜ ਪੂਰੀ ਯੱਗ ਨਗਰੀ ਬਰਨਾਲਾ ਦੁਲਹਨ ਦੀ ਤਰ੍ਹਾਂ ਸਜੀ ਹੋਈ ਹੈ ! ਇਸ ਮੌਕੇ ਕੁਲਦੀਪ ਸਹੌਰਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ  ਮੋਦੀ ਨੇ ਉਹ ਕੰਮ ਕੀਤਾ ਜਿਸ ਨੂੰ ਕੋਈ ਨਹੀਂ ਕਰ ਸਕਿਆ !ਅੱਜ ਦੇ ਭੰਡਾਰੇ ਦੀਆਂ ਸਾਰੀਆਂ ਨੂੰ ਲਖ ਲਖ ਮੁਬਾਰਕਾਂ ! ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਜੇ ਮਿੱਤਲ ਨੇ ਕਿਹਾ ਕਿ  ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ- ਗ੍ਰੀਨ ਪਰਿਵਾਰਾਂ ਵਲੋਂ ਏਕੇ ਦਾ ਸਬੂਤ ਦਿੰਦਿਆਂ ਗ੍ਰੀਨ ਪਰਿਵਾਰ ਬੜੇ ਉਤਸ਼ਾਹ ਨਾਲ ਇਹ ਦਿਨ ਮਨ ਰਹੇ ਹਨ ਬਰਨਾਲਾ ਸ਼ਹਿਰ ਰਾਮ ਦੇ ਨਾਮ ਚ ਰੰਗਿਆ ਗਿਆ ਬਾਜ਼ਾਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ! ਸ਼੍ਰੀ ਰਾਮ ਭਗਤਾਂ ਵਲੋਂ ਗਰੀਨ ਐਵੀਨਿਊ ਬਰਨਾਲਾ ਦੇ  ਨਿਵਾਸੀਆਂ ਨੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ ਪੂਰੀ  ਛੋਲੇ,ਪ੍ਰਸ਼ਾਦ ਲੰਗਰ ਭੰਡਾਰਾ ਲਗਾਇਆ! ਇਸ ਮੌਕੇ ਪੰਡਿਤ ਸ਼ਿਵ ਕੁਮਾਰ ਗੌੜ ਨੇ ਕਿਹਾ ਕਿ ਸਮੁਚੇ ਭਾਰਤ ਚ ਅੱਜ ਦੁਲਹਨ ਦੀ ਤਰ੍ਹਾਂ ਸਜਾਇਆ  ਗਿਆ ਹੈ  ਜਿਵੇਂ ਭਗਵਾਨ ਰਾਮ ਜੀ ਮਾਤਾ ਨੇ 14  ਸਾਲ ਇੰਤਜ਼ਾਰ ਕੀਤਾ ਸੀ ਲੋਕਾਂ ਨੂੰ ਵੀ ਓਨੀ ਹੀ ਖੁਸ਼ੀ ਹੈ  ਸ਼ਹਿਰ ਪਿੰਡ ਸਜੇ ਹੋਏ ਹਨ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ ਸ਼ੁਕਰਗੁਜਾਰ ਹਾਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਿੰਨਾ ਭਾਰਤ ਦੇ ਜਮੀਰ ਨੂੰ ਜਗਾ ਦਿੱਤਾ ਅਤੇ ਪ੍ਰਾਣ ਪ੍ਰਤਿਸ਼ਠਾ ਬੁੱਧਿਮਤ ਹੋ ਰਹੀ ਹੈ ਅੱਜ ਲੱਖਪਤ ਰਾਏ ਜੀ ਦੀ ਰਹਿਨੁਮਾਈ ਹੇਠ ਸਾਰੇ ਕਲੋਨੀ ਨਿਵਾਸੀ ਇਕਜੁੱਟ ਹੁੰਦੀਆਂ ਸ੍ਰੇਸ਼ਠ ਦਿਨ ਮਨਾ ਰਹੇ ਹਨ ੧ ਇਸ ਮੌਕੇ ਗ੍ਰੀਨ ਐਵੀਨਿਊ ਦੇ ਸਰਪ੍ਰਸਤ ਸੇਠ ਲੱਖਪਤ ਰਾਏ,ਐੱਮ ਡੀ ਅਸ਼ੋਕ ਕੁਮਾਰ,ਐਡਵੋਕੇਟ ਅਭਿਸ਼ੇਕ ਸਿੰਗਲਾ ਜੌਲੀ ,ਸ਼ੁਭਮਰਾਜ ਸਿੱਬੂ ਕਰਮਪਾਲ ਮਿੱਤਲ ,ਅਮਨਦੀਪ ਮਿੱਤਲ ਘੇਪਾ,ਸੰਜੀਵ ਮਿੱਤਲ .ਮੋਹਿਤ ਗਰਗ ,ਨਰੈਣ ਗਰਗ ,ਅਜੇ ਮਿੱਤਲ ਸਮੇਤ ਵੱਡੀ ਗਿਣਤੀ ਚ ਲੋਕਾਂ ਸਿਰਕਤ ਕੀਤੀ !

Post a Comment

0 Comments