ਆੜਤੀ ਯੂਨੀਅਨ ਨੇ ਮਾਰਕੀਟ ਕਮੇਟੀ ਵੱਲੋਂ ਜੀਰੀ ਦੇ ਪੁਖ਼ਤਾ ਪ੍ਰਬੰਧ ਦੀ ਕੀਤੀ ਸ਼ਲਾਘਾ ਅਤੇ ਨਵੇਂ ਅਨਾਜ ਮੰਡੀ ਵਾਸਤੇ ਦਫ਼ਤਰ ਵਿੱਚ ਉਠਾਈ ਮੰਗ।

 ਆੜਤੀ ਯੂਨੀਅਨ  ਨੇ ਮਾਰਕੀਟ ਕਮੇਟੀ ਵੱਲੋਂ ਜੀਰੀ ਦੇ ਪੁਖ਼ਤਾ ਪ੍ਰਬੰਧ ਦੀ ਕੀਤੀ ਸ਼ਲਾਘਾ ਅਤੇ ਨਵੇਂ ਅਨਾਜ ਮੰਡੀ ਵਾਸਤੇ ਦਫ਼ਤਰ ਵਿੱਚ ਉਠਾਈ ਮੰਗ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਆੜਤੀ ਯੂਨੀਅਨ ਨੇ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਸਤਿਕਾਰਯੋਗ ਐੱਮ.ਐੱਲ.ਏ. ਸ੍ਰੀ ਬੁੱਧਰਾਮ ਜੀ ਅਤੇ ਚੇਅਰਮੈਨ ਸਤੀਸ਼ ਸਿੰਗਲਾ ਜੀ ਦਾ ਜੀਰੀ ਦੇ ਸੀਜ਼ਨ ਦਰਮਿਆਨ ਮਿਲੇ ਅਥਾਹ ਸਹਿਯੋਗ ਤੇ ਸੁਚੱਜੇ ਪ੍ਰਬੰਧ ਵਾਸਤੇ ਧੰਨਵਾਦ ਕੀਤਾ ਅਤੇ ਨਾਲ ਹੀ ਜੋ ਆੜਤੀਆਂ ਦੀ ਬਹੁਤ ਸਮੇ ਤੋਂ ਚਲਦੀ ਮੰਗ ਨਵੀਂ ਅਨਾਜ ਮੰਡੀ ਵਾਸਤੇ ਮੰਗ ਕੀਤੀ ਗਈ।ਜਿਸ ਵਿੱਚ ਸਮੂਹ ਆੜਤੀ ਯੂਨੀਅਨ ਦੇ ਮੈਂਬਰਾਂ ਵੱਲੋਂ ਨਵੇਂ ਅਨਾਜ ਮੰਡੀ ਦੇ ਆਰੰਭ ਕਰਨ ਦਾ ਜ਼ਿਕਰ ਕੀਤਾ ਤਾਂ ਜੋ ਸਥਾਨਕ ਸ਼ਹਿਰ ਦੇ ਲੋਕਾਂ ਨੂੰ ਸਮੇਂ ਸਿਰ ਅਨਾਜ ਮੁਹੱਈਆ ਕਰਵਾਇਆ ਜਾ ਸਕੇ।ਜਿਸ  ਉੱਤੇ ਐੱਮ.ਐੱਲ.ਏ. ਸਾਹਿਬ ਪ੍ਰਿੰਸੀਪਲ ਬੁੱਧ ਰਾਮ ਨੇ ਪੂਰਨ ਤੌਰ ਤੇ ਭਰੋਸਾ ਦਿੰਦਿਆਂ ਕਿਹਾ ਕਿ ਕਿ ਉਨ੍ਹਾਂ ਦੀ ਇਸ ਮੰਗ ਨੂੰ ਵੀ ਜਲਦੀ ਤੋਂ ਜਲਦੀ ਪੂਰੀ ਕੀਤਾ ਜਾਵੇਗਾ।ਇਸ ਮੌਕੇ ਰਾਜਿੰਦਰ ਸਿੰਘ ਕੋਹਲੀ ( ਪ੍ਰਧਾਨ ),ਪ੍ਰੇਮ ਸਿੰਘ ਦੋਦੜਾ,ਭੋਲਾ ਪਟਵਾਰੀ,ਰਾਮ ਸ਼ਰਨ ,ਰਾਜ ਬੋੜਾਵਾਲਿਆਂ .ਰਾਜ ਬੀਰੋਕੇ,ਮੱਖਣ ਬੀਰੋਕੇ,ਪ੍ਰਵੀਨ ਕੁਮਾਰ,ਅਮਰਜੀਤ ਜੀ,ਗਿਆਨ ਚੰਦ,ਵਿਜੇ ਕੁਲਹਿਰੀ,ਅਨਿਲ ਗੋਇਲ,ਪਵਨ ਨੇਵਤੀਆ,ਪੱਪਾ ਕੋਟਲੀ,ਕਾਲੀ ਕਾਠ,ਬੰਟੂ ਕਾਠ, ਬਲਜੀਤ ਪੋਪੀ ਅਤੇ ਇਸ ਤੋਂ ਇਲਾਵਾ ਹੋਰ ਵੀ ਆੜਤੀ ਮੌਜੂਦ ਸਨ।

Post a Comment

0 Comments