ਅਭੈ ਓਸਵਾਲ ਟਾਊਨਸ਼ਿਪ ਵਿਖੇ ਪਲਾਟਾਂ ਦੀਆਂ ਰਜਿਸਟਰੀਆਂ ਹੋਣੀਆ ਹੋਈਆਂ ਸ਼ੁਰੂ,ਪਹਿਲੀ ਰਜਿਸਟਰੀ ਹੋਣ ਉਪਰੰਤ ਨਿਵੇਸ਼ਕਾਂ ਚ ਭਾਰੀ ਉਤਸ਼ਾਹ

 ਅਭੈ ਓਸਵਾਲ ਟਾਊਨਸ਼ਿਪ  ਵਿਖੇ ਪਲਾਟਾਂ ਦੀਆਂ ਰਜਿਸਟਰੀਆਂ ਹੋਣੀਆ ਹੋਈਆਂ ਸ਼ੁਰੂ,ਪਹਿਲੀ ਰਜਿਸਟਰੀ ਹੋਣ ਉਪਰੰਤ ਨਿਵੇਸ਼ਕਾਂ ਚ ਭਾਰੀ ਉਤਸ਼ਾਹ 

ਵਾਈਸ ਪ੍ਰਧਾਨ ਅਨਿਲ ਖੰਨਾ,ਅਤੇ ਸਮੂਹ ਸਟਾਫ  ਵਲੋਂ ਨਿਵੇਸ਼ਕ ਨੂੰ  ਮੁਬਾਰਕਾਂ ਦਿੱਤੀਆਂ


ਬਰਨਾਲਾ,31,ਜਨਵਰੀ/ ਕਰਨਪ੍ਰੀਤ ਕਰਨ   
          ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਵਿਖੇ ਪਲਾਟਾਂ ਦੀਆਂ ਰਜਿਸਟਰੀਆਂ ਹੋਣੀਆ ਹੋਈਆਂ ਸ਼ੁਰੂ  ਹੋ ਚੁੱਕੀਆਂ ਹਨ ਜਿਸ ਤਹਿਤ ਅੱਜ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਦੇ ਪਹਿਲੇ ਨਿਵੇਸ਼ਕਰਤਾ ਸ਼੍ਰੀ ਰਾਮ ਤੀਰਥ ਨਿਵਾਸੀ ਬਰਨਾਲਾ ਦੇ ਪਲਾਟ ਦੀ ਰਜਿਸਟਰੀ ਬਰਨਾਲਾ ਤਹਿਸੀਲਦਾਰ ਦਫਤਰ ਵਲੋਂ ਕੀਤੀ ਗਈ ! ਰਜਿਸਟਰੀ ਕਰਵਾਉਣ ਦੀ ਰਸਮ ਸ਼੍ਰੀ ਨਰਿੰਦਰ ਸ਼ਰਮਾ ਚੀਫ਼ ਫਾਇਨਾਂਸ ਓਸਵਾਲ ਵਲੋਂ ਤਹਿਸੀਲਦਾਰ ਦਫਤਰ ਪੁੱਜ ਕੇ ਕਾਰਵਾਈ ਗਈ ਇਸ ਮੌਕੇ ਓਹਨਾ ਵਲੋਂ ਨਿਵੇਸ਼ਕ ਸ਼੍ਰੀ ਰਾਮ ਤੀਰਥ ਨੂੰ ਮੁਬਾਰਕਾਂ ਦਿੱਤੀਆਂ ! ਨਿਵੇਸ਼ਕ ਰਾਮ ਤੀਰਥ ਵਲੋਂ ਅਭੈ ਓਸਵਾਲ ਟਾਊਨਸ਼ਿਪ ਦੀ ਸਮੁੱਚੀ ਪ੍ਰਕਿਰਿਆ ਦੀ ਪਾਰਦਰਸ਼ਤਾ ਦੀ ਸਹਾਰਨਾ ਕਰਦਿਆਂ ਸਮੁੱਚੀ ਟੀਮ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ  

         ਇਸ ਮੌਕੇ ਅਭੈ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਨੇ ਕਿਹਾ ਕਿ ਨਿਵੇਸ਼ਕ ਅਫਵਾਹਾਂ ਨੂੰ ਦਰ ਕਿਨਾਰ ਕਰਦਿਆਂ ਬਿਨਾ ਕਿਸੇ ਡਰ ਭੈ ਦੇ ਖੁੱਲ ਕੇ ਨਿਵੇਸ਼ ਕਰਨ ਕਿਸੇ ਤਰ੍ਹਾਂ ਦੀ ਕੋਈ ਘਬਰਾਉਣ ਡੀ ਲੋੜ ਨਹੀਂ ਅਗਲੇ ਦਿਨਾਂ ਚ ਵੱਡੇ ਪੱਧਰ ਤੇ ਰਜਿਸਸਟ੍ਰਿਆਂ  ਦਾ ਦੌਰ ਸ਼ੁਰੂ ਹੋਵੇਗਾ ਤੇ ਇੱਟਾਂ ਸੀਮੇਂਟ ਬਜਰੀ ਆਉਣੀ ਸ਼ੁਰੂ ਹੋ ਚੁੱਕੀ ਹੈ ਜਲਦ ਕੋਠੀਆਂ ਬਣਨੀਆਂ ਸੁਰੂ ਹੋਣਗੀਆਂ ਤੇ ਜਲਦ ਹੀ ਅਗਲੀ ਟਰਮ ਦੇ ਪਲਾਟਾਂ ਨੂੰ ਓਪਨ ਕੀਤਾ ਜਾ ਰਿਹਾ।  ਸ਼੍ਰੀ ਅਨਿਲ ਖੰਨਾ  ਨੇ ਕਿਹਾ ਕਿ ਅਭੈ ਓਸਵਾਲ ,ਟਾਊਨਸ਼ਿਪ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ  ਰੇਰਾ ਬੀ.ਐੱਨ.ਐੱਲ 06 /pro874 ਤੇ ਅੰਕਿਤ ਹੈ ਜੋ ਕੇ 58,ਏਕੜ ਪ੍ਰੀਮੀਅਮ ਟਾਊਨਸ਼ਿਪ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹੈ !

Post a Comment

0 Comments