ਬੇਰੁਜ਼ਗਾਰਾਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਮਾਨ,ਕੁਲਤਾਰ ਸੰਧਵਾਂ, ਸ੍ਰੀਮਤੀ ਬਲਜੀਤ ਕੌਰ,ਗੁਰਮੀਤ ਮੀਤ ਹੇਅਰ ਦੀ ਕੋਠੀ ਅੱਗੇ ਪੁਤਲੇ ਫੂਕੇ ਗਏ

 ਬੇਰੁਜ਼ਗਾਰਾਂ ਦੇ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਮਾਨ,ਕੁਲਤਾਰ ਸੰਧਵਾਂ, ਸ੍ਰੀਮਤੀ ਬਲਜੀਤ ਕੌਰ,ਗੁਰਮੀਤ ਮੀਤ ਹੇਅਰ ਦੀ ਕੋਠੀ ਅੱਗੇ ਪੁਤਲੇ ਫੂਕੇ ਗਏ 


ਬਰਨਾਲਾ,13,ਜਨਵਰੀ/ /ਕਰਨਪ੍ਰੀਤ ਕਰਨ
 ਬੇਰੁਜ਼ਗਾਰਾਂ ਦੇ ਸਾਂਝੇ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਉਲੀਕੇ ਪ੍ਰੋਗਰਾਮ ਤਹਿਤ 13 ਜਨਵਰੀ ਦੁਪਹਿਰ 12 ਵਜੇ ਪੰਜਾਬ ਦੇ ਵੱਖ -ਵੱਖ ਚਾਰ ਮੰਤਰੀਆਂ ਜਿਵੇਂ 


 ਪੰਜਾਬ ਦੇ  ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਸੰਗਰੂਰ ,ਪੰਜਾਬ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਅੱਗੇ ਕੋਟਕਪੂਰਾ  ਬਾਲ ਵਿਕਾਸ ਅਤੇ ਸਮਾਜ ਭਲਾਈ ਮੰਤਰੀ  ਸ੍ਰੀਮਤੀ ਬਲਜੀਤ ਕੌਰ ਦੀ ਕੋਠੀ ਮਲੋਟ ਵਿਖੇ ਅਤੇ ਖੇਡ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਬਰਨਾਲਾ ਵਿਖੇ ਪੁਤਲੇ ਫੂਕੇ ਗਏ ! ਇਸ ਮੌਕੇ ਪੰਜਾਬ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੇਰੁਜ਼ਗਾਰਾਂ ਨਾਲ  ਕੀਤੇ ਵਾਅਦੇ ਜਿਹੜੇ ਕਿ ਲਾਰੇ ਬਣ ਚੁੱਕੇ ਹਨ।ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਉਕਤ ਲਾਰਿਆਂ ਦੀ ਪੰਡ ਦਾ ਪੁਤਲਾ  ਫੂਕ ਕੇ ਸੰਘਰਸ਼ੀ ਲੋਹੜੀ ਮਨਾਈ। ਇਸੇ ਕੜੀ ਦੇ ਮੱਦੇਨਜਰ ਬਰਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਨਾਹਰੇ ਬਾਜੀ ਕਰਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਪੁਤਲੇ ਫੂਕ ਕੇ ਲੋਹੜੀ ਮਨਾਈ ਗਈ।

Post a Comment

0 Comments