ਅੱਤ ਦੀ ਮਹਿੰਗਾਈ ਸਦਕਾ ਗਰੀਬਾਂ ਦੇ ਬਦਾਮ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ

 ਅੱਤ ਦੀ ਮਹਿੰਗਾਈ ਸਦਕਾ ਗਰੀਬਾਂ ਦੇ ਬਦਾਮ ਮੂੰਗਫ਼ਲੀ ਹੋਈ ਮਹਿੰਗੀ,ਗੱਚਕ, ਛੂਹਾਰੇ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਹੋਏ ਦੂਰ 

*ਗਰੀਬਾਂ ,ਮਜ਼ਦੂਰਾਂ ਦੀ ਲੋਹੜੀ ਫਿੱਕੀ ਰਹੀ* 


ਬਰਨਾਲਾ,15,ਜਨਵਰੀ/ਕਰਨਪ੍ਰੀਤ ਕਰਨ           
 ਗਰੀਬਾਂ ਦੇ ਬਦਾਮਾਂ ਵਜੋਂ ਜਾਣੀ ਜਾਂਦੀ ਮੂੰਗਫ਼ਲੀ  ਮਹਿੰਗੀ ਹੋਣ ਕਾਰਨ ,ਗਰੀਬਾਂ ਦੀ  ਲੋਹੜੀ ਫਿੱਕੀ ਰਹੀ ਗੱਚਕ, ਛੂਹਾਰੇ ਆਦਿ ਆਮ ਸ਼ਹਿਰੀਆਂ ਤੇ ਪੇਂਡੂ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ ! ਜਿੰਨਾ ਦੇ ਰੇਟ ਸੁਣਦਿਆਂ ਹੀ ਮਜ਼ਦੂਰ ਬਣਦੇ ਨੂੰ ਮਹਿੰਗਾਈ ਦੀ ਕੰਬਣੀ ਛਿੜ ਜਾਂਦੀ ਹੈ! ਰੋਜਾਨਾ ਦਿਹਾੜੀਦਾਰ ਬੰਦੇ ਵਾਸਤੇ ਘਰ ਪਰਤਦਿਆਂ ਦੁੱਧ,ਰਾਸ਼ਨ,ਤੇ ਜੁਆਕਾਂ ਵਾਸਤੇ ਹੋਰ ਕੁਝ ਖਾਣ ਪੀਣ ਦਾ ਸਾਮਾਨ ਲਿਜਾਣਾ ਉਸਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ ! ਮੂੰਗਫਲੀ 120 ਤੋਂ 140 ਰੁਪਏ ਵਿਕ ਰਹੀ ਹੈ ਰਿਉੜੀ, 100 ਰੁਪਏ ਆਦਿ

          ਭਾਵੇਂ ਮੌਸਮ ਬਦਲਣ ਦੇ ਚੱਲਦਿਆਂ ਠੰਢ ਵੱਧਣ ਨਾਲ ਸੁੱਕੇ ਮੇਵੇ ਮੂੰਗਫ਼ਲੀ, ਗੱਚਕ, ਛੂਹਾਰੇ ਦੀ ਮੰਗ ਵਧਣਾ ਸੁਭਾਵਿਕ ਹੈ  ਪਰੰਤੂ ਮਹਿੰਗਾਈ ਨੇ ਸਾਰੇ ਚਾਅ ਮਿੱਟੀ ਚ ਰੋਲ ਕੇ ਰੱਖ ਦਿੱਤੇ !ਪੁਰਾਣੇ ਸਮਿਆਂ 'ਚ ਲਗਾਈਆਂ ਜਾਂਦੀਆਂ ਦਾਣੇ ਭੁੰਨਣ ਦੀਆਂ ਭੱਠੀਆਂ ਹੁਣ ਵੱਟਸ ਐਪ ਯਾਂ ਫੇਸਬੁੱਕ ਤੇ ਹੀ  ਦਿਖਾਈ ਦਿੰਦੀਆਂ ਹਨ। ਹੁਣ ਸੜਕਾਂ ਦੇ ਆਲੇ-ਦੁਆਲੇ ਹੋਰਨਾਂ ਸੂਬਿਆਂ ਦੇ ਲੋਕਾਂ ਵਲੋਂ ਮੂੰਗਫ਼ਲੀ ਦੀਆਂ ਵੱਡੀਆਂ-ਵੱਡੀਆਂ ਬੋਰੀਆਂ ਸੜਕ ਕਿਨਾਰਿਆਂ 'ਤੇ ਰੱਖਕੇ ਤੇ ਆਰਜ਼ੀ ਭੱਠੀਆਂ ਬਣਾਕੇ ਆਰਜ਼ੀ ਅੱਡੇ ਬਣਾਏ ਹੋਏ ਹਨ,ਜਿੱਥੇ ਮੂੰਗਫ਼ਲੀ ਭੁੰਨ੍ਹ ਕੇ ਦਿੱਤੀ ਜਾਂਦੀ ਹੈ। ਕਿਸੇ ਸਮੇਂ ਮੂੰਗਫ਼ਲੀ ਨੂੰ ਬਦਾਮ ਕਿਹਾ ਜਾਂਦਾ ਸੀ,ਪਰ ਹੁਣ ਇਸਦੀਆਂ ਕੀਮਤਾਂ ਸੱਚਮੁੱਚ ਹੀ ਬਦਾਮਾਂ ਵਾਂਗ ਵੱਧਦੀਆਂ ਜਾ ਰਹੀਆਂ ਹਨ। ਮੂੰਗਫ਼ਲੀ ਹੁਣ ਬਦਾਮਾਂ ਦੀ ਥਾਂ ਲੈ ਰਹੀ ਹੈ। ਭਾਂਵੇ ਮੂੰਗਫ਼ਲੀ ਮਹਿੰਗੀ ਹੈ,ਪਰ ਫੇਰ  ਵੀ ਲੋਕ ਢੰਗ ਟਪਾ ਰਹੇ ਹਨ । ਸ਼ਹਿਰ ਦੇ ਅੰਦਰ ਤੇ ਬਾਹਰ ਸੜਕਾਂ 'ਤੇ ਕਈ ਹੋਰਨਾਂ ਰਾਜਾਂ ਦੇ ਮਜ਼ਦੂਰ ਤੇ  ਗਰਮ ਮੂੰਗਫ਼ਲੀ ਦਾ ਕਾਰੋਬਾਰ ਕਰ ਰਹੇ ਹਨ। ਇਹ ਕਾਰੋਬਾਰ ਜਿਆਦਾਤਰ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਕਰਦੇ ਹਨ। ਬਰਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਪਹਿਲਾਂ ਮੂੰਗਫ਼ਲੀ ਦੀਆਂ 2-4 ਪੱਕੀਆਂ ਦੁਕਾਨਾਂ ਹਨ। ਇਸਦੇ ਨਾਲ-ਨਾਲ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਵੀ ਮੂੰਗਫ਼ਲੀ ਭੁੰਨ੍ਹਣ ਦੀਆਂ ਆਰਜ਼ੀ ਦੁਕਾਨਾਂ ਥਾਂ ਥਾਂ ਦੇਖੀਆਂ ਜਾ ਸਕਦੀਆਂ ਹਨ।

Post a Comment

0 Comments