ਟਰੈਫਿਕ ਇੰਚਾਰਜ ਜਸਵਿੰਦਰ ਢੀਂਡਸਾ ਦੀ ਟ੍ਰੈਫ਼ਿਕ ਟੀਮ ਵਲੋਂ ਪਬਲਿਕ ਪਾਵਰ ਮਿਸ਼ਨ ਇੰਡੀਆ ਦੇ ਸਹਿਜੋਗ ਤਹਿਤ ਆਈ ਟੀ ਆਈ ਚੌਂਕ ਚ ਜਾਗਰੂਕ ਕੈਮ੍ਪ ਲਗਾਇਆ

 ਟਰੈਫਿਕ ਇੰਚਾਰਜ ਜਸਵਿੰਦਰ ਢੀਂਡਸਾ ਦੀ ਟ੍ਰੈਫ਼ਿਕ ਟੀਮ ਵਲੋਂ ਪਬਲਿਕ ਪਾਵਰ ਮਿਸ਼ਨ ਇੰਡੀਆ ਦੇ ਸਹਿਜੋਗ ਤਹਿਤ ਆਈ ਟੀ ਆਈ ਚੌਂਕ ਚ ਜਾਗਰੂਕ  ਕੈਮ੍ਪ  ਲਗਾਇਆ 


ਬਰਨਾਲਾ,15,ਜਨਵਰੀ/ /ਕਰਨਪ੍ਰੀਤ ਕਰਨ   ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਦੀ ਟ੍ਰੈਫ਼ਿਕ ਟੀਮ ਵਲੋਂ ਪਬਲਿਕ ਪਾਵਰ ਮਿਸ਼ਨ ਇੰਡੀਆ ਦੇ ਸਹਿਜੋਗ  ਨਾਲ ਜਿਲਾ ਬਰਨਾਲਾ ਦੇ ਆਈ ਟੀ ਆਈ ਚੌਂਕ ਚ ,ਨੈਸ਼ਨਲ ਰੋਡ ਤੇ ਸੇਫਟੀ ਮਹੀਨਾ ਮਨਾਉਂਦਿਆਂ ਜਾਗਰੂਕ  ਕੈਮ੍ਪ  ਲਗਾਇਆ ਗਿਆ, ਲੋਕਾਂ ਨੂੰ ਟਰੈਫਿਕ ਅਵੇਰਨੈੱਸ  ਐਂਡ ਐਕਸੀ  ਡੈਂਟਸ , ਤੋਂ ਬਚ ਸੰਬੰਧੀ  ਜਾਣਕਾਰੀ  ਦਿਤੀ ਗਈ  ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ  ਕਿਹਾ ਕਿ ਜਿਲਾ ਬਰਨਾਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਸਮੇਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਵਿੰਗ ਵਲੋਂ ਐਸੀਡੇੰਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਗਵਾਏ ਜਿਸ ਰਾਹੀਂ ਧੁੰਦ ਵਿੱਚ ਗੱਡੀ ਚਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਇਸੇ ਲਈ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ ਗਤੀ ਘੱਟ ਕਰੋ ਅਤੇ ਹੈਡ ਲਾਈਟਾਂ ਚਾਲੂ ਕਰੋ ਦੇ ਬੋਰਡ ਲਾਏ ਤੇ ਹੁਣ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਲਾਇ ਇਕ ਨਵਾਂ ਕਦਮ ਚੁੱਕਿਆ ਹੈ 

  ਪਹਿਲਾਂ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫਲੈਕਟਰ ਟੇਪ ਲਾਉਣ ਦਾ ਬੀੜਾ ਚੁੱਕਿਆ ਹੈ ! ਉਹਨਾਂ ਕਿਹਾ ਕਿ ਸੜਕਾਂ ਤੇ ਅਵਾਰਾ ਪਸ਼ੂਆਂ ਰਾਹੀਂ ਘੁੰਮਦੀ ਮੌਤ ਤੋਂ ਬਚਣਾ ਚਾਹੀਦਾ ਹੈ ਤੇ ਟ੍ਰੈਫ਼ਿਕ  ਜਾਣਕਾਰੀ  ਨਾ ਹੋਣ ਕਾਰਨ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਹਿਤ ਪਰਚੇ  ਵੰਡੇ  ਗਏ ,ਟਰੈਕਟਰਾਂ ਟਰਾਲੀਆਂ ਟਰੱਕਾਂ ਟੈਮਪੁਆਂ ਪਿੱਛੇ  ਰਿਫਲੈਕਟਰ ਲਾਏ ਗਏ ਉਹਨਾਂ ਕਲਿਹਾ  ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਦੇ ਉਪਰਾਲੇ ਕਰਦੇ ਰਹੀਏ ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਤੇ ਦੂਜਿਆਂ ਦੀਆਂ ਜਿੰਦਗੀਆਂ ਬਚਾ ਸਕਦੇ ਹਾਂ !

Post a Comment

0 Comments