ਪਹਿਲੇ ਬੈਡਮਿੰਟਨ ਟੂਰਨਾਮੈਂਟ,ਪਿੰਡ ਦੀਵਾਨਾ (ਬਰਨਾਲਾ) ਵਿਖੇ ਪਿੰਡ ਦੇ ਪੈਦਲ ਚਾਲ ਦੇ ਗੋਲ੍ਡਮੈਡਲਿਸਟ ਅਥਲੀਟ ਅਵਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ

 ਪਹਿਲੇ ਬੈਡਮਿੰਟਨ ਟੂਰਨਾਮੈਂਟ,ਪਿੰਡ ਦੀਵਾਨਾ (ਬਰਨਾਲਾ) ਵਿਖੇ ਪਿੰਡ ਦੇ ਪੈਦਲ ਚਾਲ ਦੇ ਗੋਲ੍ਡਮੈਡਲਿਸਟ ਅਥਲੀਟ  ਅਵਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ

ਅੰਤਰਾਸਟਰੀ ਅਥਲੀਟ  ਸੁਖਜੀਤ ਕੌਰ ਦੀਵਾਨਾ ਨੇ ਪਿੰਡ ਦੀਵਾਨਾ ਦੇ ਕਲੱਬ ਵਲੋਂ ਸਨਮਾਨ ਦੇਣ ਤੇ ਧੰਨਵਾਦ ਕੀਤਾ   

 

ਬਰਨਾਲਾ,16,ਜਨਵਰੀ/ /ਕਰਨਪ੍ਰੀਤ ਕਰਨ/ ਪਹਿਲਾ ਬੈਡਮਿੰਟਨ ਟੂਰਨਾਮੈਂਟ, ਪਿੰਡ ਦੀਵਾਨਾ (ਬਰਨਾਲਾ) ਵਿਖੇ ਕਰਵਾਇਆ ਗਿਆ ਪਹਿਲੇ ਬੈਡਮਿੰਟਨ ਟੂਰਨਾਮੈਂਟਵਿਖੇ ਪਿੰਡ ਦੇ ਪੈਦਲ ਚਾਲ ਦੇ ਗੋਲ੍ਡਮੈਡਲਿਸਟ ਅਥਲੀਟ ਅਵਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ! ਬੈਡਮਿੰਟਨ ਐਸੋਸੀਏਸ਼ਨ ਵਾਲਿਆਂ ਵੱਲੋਂ ਸ਼ਟਲਾਂ ਦਿੱਤੀਆਂ ਗਈਆਂ ! ਇਸ ਮੌਕੇ ਸੰਨੀ ਅਮਰਜੀਤ ਸਿੰਘ ,ਮਾਸਟਰ ਸ਼ੀਰਾ ,ਬੂਟਾ ਸਿੰਘ ,ਨਿਸ਼ਾਨ ਸਿੰਘ ਗੁਰਸੇਵਕ ਸਿੰਘ ,ਮਨੀ, ਆਦਿ ਨੇ ਕਿਹਾ ਕਿ ਇਹ ਟੂਰਨਾਮੈਂਟ ਸਰਪੰਚ ਰਣਧੀਰ ਸਿੰਘ ਢਿੱਲੋਂ ਸਵ. ਰਵਿੰਦਰਪਾਲ ਸਿੰਘ ਸਵ. ਸਰਪੰਚ ਸੁਰ ਡਾ. ਜਰਨੈਲ ਸਿੰਘ ਸਿੱਧੂ  ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਬੜੀ ਖੁਸ਼ੀ ਤੇ ਮਾਨ ਵਾਲੀ ਗੱਲ ਹੈ ਕਿ ਇਸੇ ਪਿੰਡ ਦੇ ਬਰਨਾਲਾ ਨਿਵਾਸੀ  ਪੇਡਲਵਾਕ ਗੋਲ੍ਡਮੈਡਲਿਸਟ ਅਥਲੀਟ  ਅਵਤਾਰ ਸਿੰਘ  ਅਤੇ ਉਹਨਾਂ ਦੀ ਧੀ  ਅੰਤਰਾਸਟਰੀ ਅਥਲੀਟ  ਸੁਖਜੀਤ ਕੌਰ ਦੀਵਾਨਾ ਨੇ *ਹਾਈ ਜੰਪ* ਤਹਿਤ ਗੋਲ੍ਡ ਮੈਡਲ ਜਿੱਤਿਆ ਕੈਨੇਡਾ ਚ ਖੇਡਦਿਆਂ ਗੋਲ੍ਡ ਜਿੱਤ ਕੇ ਮਾਂ ਬਾਪ ਤੇ ਬਰਨਾਲਾ ਸ਼ਹਿਰ ਸਮੇਤ ਪਿੰਡ ਦੀਵਾਨਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਰਾਹੀਂ ਕਰਵਾਏ ਗੇਮ ਫੈਸਟੀਵਲ ਚ * *ਹਾਈ ਜੰਪ*ਤਹਿਤ ਗੋਲ੍ਡ ਮੈਡਲ ਜਿੱਤਿਆ ਹੈ !ਨੈਸ਼ਨਲ ਸਪੋਰਟਸ ਅਕੈਡਮੀ ਖੇਲੋ ਇੰਡੀਆ ਦੇ ਜ਼ਰੀਏ ਇਹ ਅਥਲੀਟ ਭਾਰਤ ਦੇ ਅੰਤਰਰਾਸ਼ਟਰੀ ਪੱਧਰ ਤੱਕ ਨਾਮ ਚਮਕਾਇਆ ਹੈ ਜਿਸ ਸਦਕਾ ਉਸਦਾ ਨਾਂ ਸ਼ਾਨਦਾਰ ਖਿਡਾਰੀਆਂ ਦੀ ਲੜੀ 'ਚ ਸ਼ਾਮਲ ਹੈ ਕੈਨੇਡਾ ਵਿਖੇ  ਉੱਚੀ ਛਾਲ ਵਿੱਚ ਭਾਗ ਲੈਂਦਿਆਂ ਸੁਖਜੀਤ ਕੌਰ  (ਬਰਨਾਲਾ, ਪੰਜਾਬ) ਨੇ ਇਸ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਹਾਸਲ ਕੀਤਾ। ਜਿੰਨਾ ਉੱਤੇ ਸਾਰੇ ਪਿੰਡ ਨੂੰ ਮਾਨ ਹੈ !ਇਸ ਮੌਕੇ  ਗੁਰਮੇਲ ਸਿੰਘ ਨਿਊਜ਼ੀਲੈਂਡ  ਬੜਿੰਗ ਕਨੇਡਾ  ਨਾਹਰ ਸਿੰਘ ਸਿੱਧੂ ਹਰਜੀਤ ਸਿੰਘ ਆੜ੍ਹਤੀਆ ਢਾਡੀ ਜਸਵੰਤ ਸਿੰਘ ਜੀਤ ਸੋਹੀ ਕਨੇਡਾ ਢਾਡੀ ਗੁਰਮੇਲ ਯੂ.ਐਸ.ਏ  ਫੌਜੀ ਦਲਜੀਤ ਸਿੰਘ ਜਗਸੀਰ ਬੜਿੰਗ ਵਰਿੰਦਰ ਸ਼ਰਮਾਂਆਦਿ ਵਲੋਂ ਪਹੁੰਚ ਕੀਤੀ ਗਈ ! ਅੰਤਰਾਸਟਰੀ ਅਥਲੀਟ  ਸੁਖਜੀਤ ਕੌਰ ਦੀਵਾਨਾ ਨੇ ਪਿੰਡ ਦੀਵਾਨਾ ਦੇ ਕਲੱਬ ਮੇਮ੍ਬਰਾਂ ਸਮੇਤ ਸਾਰੀਆਂ ਦਾ ਇਹ ਮਾਨ ਸਨਮਾਨ ਦੇਣ ਤੇ ਧੰਨਵਾਦ ਕੀਤਾ !

Post a Comment

0 Comments