ਨਾਮਧਾਰੀ ਪ੍ਰੀਤ ਆਰਟਸ,ਵਲੋਂ ਸਹਿਯੋਗੀਆਂ ਤਹਿਤ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ,ਨਵੇਂ ਵਰ੍ਹੇ ਅਤੇ ਸਮਾਜਿਕ ਸੁੱਖ ਸ਼ਾਂਤੀ ਨੂੰ ਲੈਕੇ ਲੰਗਰ ਲਗਾਇਆ

 ਨਾਮਧਾਰੀ ਪ੍ਰੀਤ ਆਰਟਸ,ਵਲੋਂ ਸਹਿਯੋਗੀਆਂ ਤਹਿਤ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ,ਨਵੇਂ ਵਰ੍ਹੇ ਅਤੇ ਸਮਾਜਿਕ  ਸੁੱਖ ਸ਼ਾਂਤੀ ਨੂੰ ਲੈਕੇ ਲੰਗਰ ਲਗਾਇਆ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ,ਸਿਰ ਢੱਕ ਕੇ ਹਜ਼ਾਰਾਂ ਲੋੜਵੰਦਾਂ,ਰਾਹਗੀਰਾਂ ਨੇ ਛਕਿਆ ਲੰਗਰ 


ਬਰਨਾਲਾ,1,ਜਨਵਰੀ /ਕਰਨਪ੍ਰੀਤ ਕਰਨ/-ਹਰ ਸਾਲ ਦੀ ਤਰ੍ਹਾਂ ਨਾਮਧਾਰੀ ਪ੍ਰੀਤ ਆਰਟਸ,ਡਿਜਾਇਨਿੰਗ ਐਡਸ ਗਰੁੱਪ ਵਲੋਂ ਸਹਿਯੋਗੀਆਂ ਨੂੰ ਨਾਲ ਲੈਕੇ ਸੇਖਾ ਰੋਡ ਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ,ਨਵੇਂ ਵਰ੍ਹੇ ਅਤੇ ਸਮਾਜਿਕ ਸੁੱਖ ਸ਼ਾਂਤੀ ਨੂੰ ਲੈਕੇ ਲੰਗਰ ਲਗਾਇਆ ਗਿਆ ਜਿਸ ਵਿਚ ਵਿਲੱਖਣ ਲੰਗਰ ਦੀ ਮਰਿਯਾਦਾ ਤਹਿਤ ਸਿਰ ਢੱਕ ਕੇ ਅਤੇ ਥੱਲੇ ਪੰਗਤ ਚ ਬਿਠਾ ਕੇ ਲੰਗਰ ਛਕਾਇਆ ਗਿਆ ਜਿੱਥੇ ਪੰਗਤ ਚ ਸਿਰ ਢੱਕ ਕੇ ਹਜ਼ਾਰਾਂ ਲੋੜਵੰਦਾਂ,ਰਾਹਗੀਰਾਂ ਨੇ ਲੰਗਰ ਛਕਿਆ ! ਸੜਕ ਲਾਗੇ ਵੱਡੀਆਂ ਸਕਰੀਨਾਂ ਲਾ ਕੇ ਸੰਗਤਾਂ ਨੂੰ ਸਿਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ,ਮਾਤਾ ਗੁਜਰੀ ਦੀਆਂ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਤੋਂ ਜਾਣੁ ਕਰਵਾਇਆ ਗਿਆ  ਸੰਗਤਾਂ ਨੇ ਇਸ ਉੱਧਮ ਦੀ ਸ਼ਲਾਘਾ ਕਰਦਿਆਂ ਜਾਣਕਾਰੀ ਲਈ ਅਤੇ ਸਿਜਦਾ ਕੀਤਾ !

          ਇਸ ਮੌਕੇ ਡਾਕਟਰ ਜਰਨੈਲ ਸਿੰਘ ਨਾਮਧਾਰੀ ,ਅਤੇ ਅਵਤਾਰ ਸਿੰਘ ਤਾਰੀ ਐੱਮ ਡੀ ਪ੍ਰੀਤ ਆਰਟਸ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਪੁੱਤਰਾਂ ਦੇ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੀਆਂ ਪਰਿਵਾਰਿਕ ਲਾਸਾਨੀ ਕੁਰਬਾਨੀਆਂ ਨੂੰ ਨਤਮਸਤਕ ਹੁੰਦਿਆਂ ਸ਼ਰਧਾਵਾਨ ਸਹਿਯੋਗੀਆਂ ਸਦਕਾ ਨਿਰਸਵਾਰਥ ਅਤੇ ਨਿਸ਼ਕਾਮ ਭਾਵਨਾ ਤਹਿਤ ਹਰ ਸਾਲ ਲੰਗਰਾਂ ਦੀ ਸੇਵਾ ਚਲਦੀ ਰਹਿੰਦੀ ਹੈ ਅੱਜ ਵੀ ਉਸੇ ਲੜੀ ਤਹਿਤ ਲੋੜਵੰਦਾਂ,‌ ਰਾਹਗੀਰਾਂ ਸ਼ਰਧਾਲੂਆਂ ਨੇ ਭੰਡਾਰੇ ਦਾ ਪ੍ਰਸ਼ਾਦ ਲਿਆ 1ਟੇਬਲ ਲਾ ਕੇ ਲੰਗਰਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਕ ਤਾਂ ਜਿਆਦਾ ਭੀੜ ਸਮੇਂ ਸੰਗਤਾਂ ਦੀ ਧੱਕਾ ਮੁੱਕੀ ਹੋਣੀ ਅਤੇ ਲੰਗਰ ਦੀ ਮਰਿਯਾਦਾ ਭੰਗ ਹੁੰਦੀ ਹੈ ਪਰੰਤੂ ਇਸ ਕੋਸ਼ਿਸ਼ ਰਾਹੀਂ ਪੰਗਤਾਂ ਚ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਰਧਾ ਪੂਰਵਕ ਲੰਗਰ ਛਕਿਆ !ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਆਹਲੂਵਾਲੀਆ, ਐੱਮ ਸੀ ਜਗਰਾਜ ਸਿੰਘ ਪੰਡੋਰੀ,ਰਾਜੂ ਕੈਮੀਕਲ ਵਾਲੇ, ਪਲਵਿੰਦਰ ਬੇਦੀ,ਆਸ਼ੂ ਪੇਠਾ,ਤਰਸੇਮ ਸੇਮਾ ਕੀਰਤ, ਜਸਪਾਲ ਜੱਸੀ ਟੇਲਰ,ਡਾਕਟਰ ਇੰਦਰਜੀਤ ਜਵੰਧਾ, ਸਾਧਾ ਸਿੰਘ, ਅਤੇ ਬੀਬੀਆਂ ਨੇ ਵੱਡੀ ਗਿਣਤੀ ਚ ਲੰਗਰ ਤਿਆਰ ਕਰਦਿਆਂ ਸੇਵਾ ਨਿਭਾਈ ਗਈ !

Post a Comment

0 Comments