*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਨੇ ਸੰਘਣੀ ਧੁੰਦ ਕਾਰਨ ਵਾਹਨਾਂ 'ਤੇ ਰਿਫਲੈਕਟਰ ਲਗਾਏ**

ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਨੇ ਸੰਘਣੀ ਧੁੰਦ ਕਾਰਨ ਵਾਹਨਾਂ 'ਤੇ ਰਿਫਲੈਕਟਰ ਲਗਾਏ 


ਗੁਰਜੰਟ ਸਿੰਘ ਬਾਜੇਵਾਲੀਆ           
                ‌‌ਮਾਨਸਾ 4 ਜਨਵਰੀ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਸ਼ੀਤ ਲਹਿਰ ਚਲ ਰਹੀ ਹੈ। ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਪੈ ਰਹੀ ਹੈ। ਸੰਘਣੀ ਧੁੰਦ ਕਾਰਨ ਸੜਕਾਂ ਉੱਪਰ ਵਿਜੀਵਿਲਟੀ ਕਾਫ਼ੀ ਘੱਟ ਜਾਂਦੀ ਹੈ ਜੋ ਦੁਰਘਟਨਾਂ ਦਾ ਕਰਨ ਬਣਦੀ ਹੈ। ਸੰਘਣੀ ਧੁੰਦ ਵਿੱਚ ਕਈ ਵਹੀਕਲਾਂ ਜਿਵੇਂ ਰਿਕਸ਼ਾ, ਰੇਹੜੀਆਂ, ਟਰਾਲੀਆਂ ਆਦਿ ਦੇ ਪਿੱਛੇ ਲਾਈਟਾਂ ਨਾ ਹੋਣ ਕਾਰਨ ਅਜਿਹੇ ਵਹੀਕਲ ਸੜਕੀ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ। ਇਹ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਕਾਰਜ ਕੀਤੇ ਜਾਂਦੇ ਹਨ ਅਤੇ ਵਹੀਕਲਾਂ ਉੱਪਰ ਰਿਫਲੈਕਟਰ ਲਾਉਣ ਦਾ ਕਾਰਜ ਵੀ ਇਸੇ ਲੜੀ ਦਾ ਹਿੱਸਾ ਹੈ। ਇਸੇ ਲੜੀ ਤਹਿਤ ਅੱਜ ਮਾਨਸਾ ਤਿੰਨਕੋਣੀ 'ਤੇ ਪ੍ਰੀਸ਼ਦ ਮੈਂਬਰਾਂ ਵੱਲੋਂ ਰੇਹੜੀਆਂ, ਟਰੈਕਟਰ- ਟਰਾਲੀਆਂ ਅਤੇ ਹੋਰ ਵਾਹਨਾਂ ਦੇ ਪਿੱਛਲੇ ਹਿੱਸੇ 'ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਟਰੈਫਿਕ ਪੁਲਿਸ ਤੋਂ ਏ. ਐੱਸ. ਆਈ. ਬਿਕਰਮਜੀਤ ਸਿੰਘ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਧੁੰਦ ਵਿੱਚ ਜ਼ਿਆਦਾਤਰ ਐਕਸੀਡੈਂਟ  ਰੇਹੜੀਆਂ, ਟਰੈਕਟਰ- ਟਰਾਲੀਆਂ ਅਤੇ ਹੋਰ ਵਹੀਕਲਾਂ ਪਿੱਛੇ ਰਿਫਲੈਕਟਰ ਨਾ ਹੋਣ ਕਾਰਨ ਹੁੰਦੇ ਹਨ। ਅਜਿਹੇ ਵਾਹਨ ਚਾਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਗੱਡੀਆਂ ਧਿਆਨ ਨਾਲ ਚਲਾਉਣ, ਆਪਣੇ ਵਾਹਨਾਂ ਦੇ ਪਿੱਛੇ ਲਾਈਟ ਦਾ ਸਹੀ ਪ੍ਰਬੰਧ ਕਰ ਕੇ ਰੱਖਣ, ਗੱਡੀਆਂ ਨੂੰ ਸੜਕ ਦੇ ਥੱਲੇ ਉਤਾਰ ਕੇ ਜਾਂ ਕਿਸੇ ਖੁੱਲੀ ਥਾਂ 'ਤੇ ਖੜਾ ਕੀਤਾ ਜਾਵੇ ਅਤੇ ਰਾਤ ਸਮੇਂ ਡਿਪਰ ਦਾ ਸਹੀ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਪ੍ਰੀਸ਼ਦ ਵੱਲੋਂ ਧੁੰਦ ਦੇ ਮੱਦੇਨਜ਼ਰ ਵੱਖ-ਵੱਖ ਵਾਹਨਾਂ ਉੱਪਰ ਰਿਫਲੈਕਟਰ ਲਗਾਏ ਜਾਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਏ. ਐੱਸ. ਆਈ. ਗੁਰਮੇਲ ਸਿੰਘ, ਹੋਲਦਾਰ ਰਮਨਦੀਪ ਸਿੰਘ, ਪ੍ਰੀਸ਼ਦ ਦੇ ਸੈਕਟਰੀ ਅਰੁਣ ਗੁਪਤਾ, ਅਮਿ੍ੰਤਪਾਲ ਗੋਇਲ, ਅਸ਼ਿਸ਼ ਕੁਮਾਰ ਸਮੇਤ ਕਾਫ਼ੀ ਮੈਂਬਰ ਹਾਜ਼ਰ ਸਨ।

Post a Comment

0 Comments