ਅਭੈ ਓਸਵਾਲ ਟਾਊਨਸ਼ਿਪ 'ਵਿਖੇ ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਮੌਕੇ ਲਗਾਇਆ ਭੰਡਾਰਾ,ਪ੍ਰਾਪਰਟੀ ਡੀਲਰਾਂ ਸਮੇਤ ਵੱਡੀ ਗਿਣਤੀ ਚ ਸ਼ਹਿਰ ਨਿਵਾਸੀਆਂ ਨੇ ਸ਼ਰਧਾ ਨਾਲ ਲੰਗਰ ਛਕਿਆ

 ਅਭੈ ਓਸਵਾਲ ਟਾਊਨਸ਼ਿਪ 'ਵਿਖੇ ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਮੌਕੇ ਲਗਾਇਆ ਭੰਡਾਰਾ,ਪ੍ਰਾਪਰਟੀ ਡੀਲਰਾਂ ਸਮੇਤ ਵੱਡੀ ਗਿਣਤੀ ਚ ਸ਼ਹਿਰ ਨਿਵਾਸੀਆਂ ਨੇ ਸ਼ਰਧਾ ਨਾਲ ਲੰਗਰ ਛਕਿਆ 

ਪ੍ਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਸ਼੍ਰੀ ਰਾਮ ਮੰਦਿਰ ਦੀ ਸਥਾਪਨਾ ਕਰਵਾਕੇ ਮਹਾਨ ਕਾਰਜ ਕੀਤਾ - ਅਨਿਲ ਖੰਨਾ 


ਬਰਨਾਲਾ,23,ਜਨਵਰੀ /ਕਰਨਪ੍ਰੀਤ ਕਰਨ - ਸ੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਮੌਕੇ-ਬਰਨਾਲਾ ਵਿਖੇ ਸ਼੍ਰੀ ਰਾਮ ਭਗਤਾਂ ਵਲੋਂ ਜਿੱਥੇ ਬਾਜਾਰਾਂ ਨੂੰ ਰਾਮ ਜੀ ਦੇ ਝੰਡਿਆ ਨਾਲ ਰੰਗਿਆ ਗਿਆ ਬਾਜ਼ਾਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਅਭੈ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ ਸ਼੍ਰੀ ਅਨਿਲ ਖੰਨਾ ਦੀ ਰਹਿਨੁਮਾਈ ਹੇਠ ਅਭੈ ਓਸਵਾਲ ਟਾਊਨਸ਼ਿਪ ਵਿਖੇ ਨਿਵੇਸ਼ਕਾਂ ਸਹਿਰੀਆਂ ਨੇ ਪੁੱਜ ਕੇ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਮੌਕੇ ਪੂਰੀ ਛੋਲੇ,ਪ੍ਰਸ਼ਾਦ ਲੰਗਰ ਭੰਡਾਰਾ ਲਗਾਇਆ ਇਸ ਮੌਕੇ ਅਭੈ ਓਸਵਾਲ ਟਾਊਨਸ਼ਿਪ ਟੀਮ ਵਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ !

    ਇਸ ਮੌਕੇ ਸ਼੍ਰੀ ਅਨਿਲ ਖੰਨਾ ਬਰਨਾਲਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਕਿ ਭਗਵਾਨ ਰਾਮ ਆਪਣੇ ਮੰਦਿਰ ਚ ਜਾ ਕੇ ਬਿਰਾਜਮਾਨ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਉਹ ਕੰਮ ਕੀਤਾ ਜਿਸ ਨੂੰ ਕੋਈ ਨਹੀਂ ਕਰ ਸਕਿਆ ਉਸੇ ਸੰਬੰਧੀ ਅਭੈ ਓਸਵਾਲ ਟਾਊਨਸ਼ਿਪ ਵਲੋਂ ਮਹਾ ਪ੍ਰਸ਼ਾਦ ਭੰਡਾਰੇ ਦੀ ਸੇਵਾ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਲਖ ਲਖ ਮੁਬਾਰਕਾਂ ਅਸੀਂ ਸ਼ੁਕਰਗੁਜਾਰ ਹਾਂ ਸ੍ਰੀ ਰਾਮ ਜੀ ਮਹਾਰਾਜ ਅਤੇ ਸ਼੍ਰੀ ਹਨੂਮਾਨ ਜੀ ਦੇ ਜਿੰਹਨਾਂ ਸਾਨੂੰ ਇਹ ਸੇਵਾ ਦਾ ਮੌਕਾ ਬਖਸ਼ਿਆ ਅਤੇ ਅਭੈ ਓਸਵਾਲਟਾਊਨਸ਼ਿਪ ਨਿਵੇਸ਼ਕਾਂ,ਸਮੂਹ ਪ੍ਰਬੰਧਕ ਅਤੇ ਸਟਾਫ ਮੇਮ੍ਬਰਾਂ ਦਾ ਇਕ ਪਰਿਵਾਰਿਕ ਸਮੁਹ ਹੈ ਜਿਸ ਸਦਕਾ ਬੜੇ ਉਤਸ਼ਾਹ ਨਾਲ ਇਹ ਦਿਨ ਮਨਾ ਰਹੇ ਹਾਂ ! ਪ੍ਰਾਪਰਟੀ ਯੂਨੀਅਨ ਦੇ ਜਿਲਾ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਨੇ ਅਭੈ ਓਸਵਾਲ ਟਾਊਨਸ਼ਿਪ ਪ੍ਰਬੰਧਕਾਂ ਵਲੋਂ ਲਾਏ ਭੰਡਾਰੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਧਾਰਮਿਕ ਭਾਈਚਾਰਕ ਸਾਂਝ ਤਹਿਤ ਲੰਗਰ ਨੂੰ ਰਾਹਗੀਰਾਂ ਵਲੋਂ ਸ਼ਰਧਾ ਨਾਲ ਗ੍ਰਹਿਣ ਕੀਤਾ ਜਾ ਰਿਹਾ ਸ਼ਹਿਰ ਚ ਉਤਸ਼ਸ਼ ਅਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ! ਇਸ ਮੌਕੇ ਇੰਡਸਟਰੀ ਚੈਮਬਰ ਦੇ ਪ੍ਰਧਾਨ,ਵਰਾਜ ਧੌਲਾ,ਰਾਜਪਾਲ ਸ਼ਰਮਾ,ਜੀਵਨ ਬਾਂਸਲ ਗੋਲਾ ਰਾਧਾ ਰਾਣੀ ਇਨਕਲੇਵ,ਸ਼ੰਕਰ ਕੁਮਾਰ,ਕੈਲਾਸ਼ ਗੋਇਲ,ਅਨਿਲ ਬਾਂਸਲ ਨ੍ਹਣਾ,ਸੇਲਜ਼ ਟੀਮ ਵਲੋਂ ਮੈਨੇਜਰ ਜਗਤਾਰ ਸਿੰਘ ਜਟਾਣਾ,ਲਵਿਸ਼ ਕੁਮਾਰ,ਜੈਸਮੀਨ ਕੌਰ,ਹਰਪ੍ਰੀਤ ਕੌਰ ,ਹਿਮਾਨੀ ਅਰੋੜਾ,ਆਦਿ ਹਾਜਿਰ ਸਨ !

Post a Comment

0 Comments