ਮਨਪ੍ਰੀਤ ਸਿੰਘ ਪੀਰਕੋਟ(ਖੁਰਮੀ ਮੀਡੀਆ) ਨੂੰ ਜਿਲ੍ਹਾ ਬਠਿੰਡਾ ਦਾ ਪ੍ਰੈਸ ਸਕੱਤਰ ਲਾਇਆ ਗਿਆ ......... ਭਾਕਿਯੂ ਮਾਲਵਾ

 ਮਨਪ੍ਰੀਤ ਸਿੰਘ ਪੀਰਕੋਟ(ਖੁਰਮੀ ਮੀਡੀਆ) ਨੂੰ ਜਿਲ੍ਹਾ ਬਠਿੰਡਾ ਦਾ ਪ੍ਰੈਸ ਸਕੱਤਰ ਲਾਇਆ ਗਿਆ ......... ਭਾਕਿਯੂ ਮਾਲਵਾ


ਬਿਊਰੋ ਪੰਜਾਬ ਇੰਡੀਆ ਨਿਊਜ਼ 
   

  ਬਠਿੰਡਾ 5 ਜਨਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਜਿਲਾ ਬਠਿੰਡਾ ਦੇ ਪ੍ਰੈਸ ਸਕੱਤਰ ਲਾਇਆ ਗਿਆ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਜਥੇਬੰਦੀ ਵਿੱਚ ਕਾਫੀ ਸਮੇਂ ਤੋਂ ਲਾਮਬੰਦੀ ਕੀਤੀ ਆ ਰਹੀ ਹੈ। ਅਤੇ ਆਉਣ ਵਾਲੇ ਸਮੇਂ ਵਿੱਚ ਵੱਡੀ ਲਾਮਬੰਦੀ ਕੀਤੀ ਜਾਵੇਗੀ ਜਿਸ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਤੇ ਸਾਡੀਆਂ ਮਾਵਾਂ ਭੈਣਾਂ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੀਆਂ। ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਜੋ ਕੇਂਦਰ ਸਰਕਾਰ ਵੱਲੋ ਹਿਟ ਐਂਡ ਰਨ ਡਰਾਈਵਰਾਂ ਤੇ ਕਾਲਾ ਕਾਨੂੰਨ ਥੋਪਿਆ ਗਿਆ ਹੈ ਉਸ ਨੂੰ ਕੇਂਦਰ ਜਲਦ ਤੋਂ ਜਲਦ ਵਾਪਸ ਲਵੇ। ਤੇ ਡਰਾਈਵਰਾਂ ਦੇ ਇਸ ਕਾਨੂੰਨ ਨੂੰ ਵਿਰੁੱਧ ਕੀਤੇ ਸੰਘਰਸ਼ ਨੂੰ ਜਾਇਜ਼ ਮੰਨਿਆ ਤੇ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ। ਉਨਾ ਇਹ ਵੀ ਕਿਹਾ ਕਿ ਇਹ ਕਾਲਾ ਕਾਨੂੰਨ ਇਕੱਲੇ ਟਰੱਕ ਡਰਾਈਵਰਾਂ ਤੇ ਨਹੀਂ ਥੋਪਿਆ ਗਿਆ ਬਲਕਿ ਹਰ ਇੱਕ ਡਰਾਈਵਰ ਜੋ ਕਿ ਸਕੂਟਰ, ਕਾਰ, ਮੋਟਰਸਾਈਕਲ, ਗੱਡੀ ਬੱਸ ,ਟਰੱਕ ਸ਼ਾਮਿਲ ਹੈ ਇਸ ਦੇ ਵਿੱਚ ਸਗੋਂ ਹੋਰਨਾਂ ਵੀ ਡਰਾਈਵਰਾਂ ਨੂੰ ਜਾਂ ਕੋਈ ਉਹ ਟੈਕਸੀ ਡਰਾਈਵਰ ਹੋਵੇ ਟਰੱਕ ਕਾਰ ਡਰਾਈਵਰ ਹੋਵੇ ਹਰ ਇੱਕ ਡਰਾਈਵਰ ਨੂੰ ਇਸ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਤਾਂ ਜੋ ਸੈਂਟਰ ਸਰਕਾਰ ਇਸ ਕਾਨੂੰਨ ਨੂੰ ਰੱਦ ਕਰਨ ਲਈ ਮਜਬੂਰ ਹੋਵੇ ਤੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਸ ਕਾਨੂੰਨ ਦਾ ਡਟਵਾਂ ਵਿਰੋਧ ਕੀਤਾ ਗਿਆ ਹੈ ਸੰਘਰਸ਼ ਕਰ ਰਹੇ ਡਰਾਈਵਰਾਂ ਦੇ ਹੱਕ ਵਿੱਚ ਹਮਾਇਤ ਕੀਤੀ ਹੈ ਨਾਲ ਹੀ ਜਦੋਂ ਵੀ ਇਹ ਸੰਘਰਸ਼ ਵਿੱਚ ਜਥੇਬੰਦੀ ਨਾਲ ਖੜੀ ਹੈ ਤੇ ਹਰ ਇੱਕ ਐਜੀਟੇਸ਼ਨ ਦੇ ਵਿੱਚ ਇਸ ਅੰਦੋਲਨ ਦੀ ਹਮਾਇਤ ਕੀਤੀ ਜਾਵੇਗੀ ਕਿਸਾਨ ਆਗੂਆਂ ਵੱਲੋਂ ਸੈਂਟਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਸੈਂਟਰ ਸਰਕਾਰ ਵਾਪਸ ਲਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

  

Post a Comment

0 Comments