ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਚ ਯਾਤਰੀਆਂ ਲਈ ਲਗਾਇਆ ਲੰਗਰ।

 ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਚ ਯਾਤਰੀਆਂ ਲਈ ਲਗਾਇਆ ਲੰਗਰ।


ਬੁਢਲਾਡਾ 23 ਜਨਵਰੀ (ਦਵਿੰਦਰ ਸਿੰਘ ਕੋਹਲੀ) ਰੇਲਵੇ ਸਟੇਸ਼ਨ ਤੇ ਡੇਲੀ ਪਸੰਜਰ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਾਂਝੇ ਰੂਪ ਵਿੱਚ ਯਾਤਰੀਆਂ ਲਈ ਲੰਗਰ ਲਗਾਇਆ ਗਿਆ। ਜਿੱਥੇ ਸੈਂਕੜੇ ਲੋਕਾਂ ਵੱਲੋਂ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੋਲਡੀ ਕੁਮਾਰ ਅਤੇ ਅਮਿਤ ਜਿੰਦਲ ਨੇ ਦੱਸਿਆ ਕਿ ਇਹ ਲੰਗਰ ਸ਼੍ਰੀ ਰਾਮ ਲਲਾ ਜੀ ਦੇ ਬਿਰਾਜਮਾਨ ਹੋਣ ਦੀ ਖੁਸ਼ੀ ਪ੍ਰਗਟ ਕਰਦਿਆਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ 2000 ਤੋਂ ਵੱਧ ਲੋਕਾਂ ਨੂੰ ਲੰਗਰ ਛਕਾਇਆ ਗਿਆ। ਇਸ ਮੌਕੇ ਦੂਰ ਦੂਰਾਡੇ ਤੋਂ ਰੇਲ ਗੱਡੀ ਦੇ ਇੰਤਜਾਰ ਕਰ ਰਹੇ ਯਾਤਰੀਆਂ ਵੱਲੋਂ ਗਰਮਾਂ ਗਰਮ ਲੰਗਰ ਅਤੇ ਚਾਹ ਲਈ ਸੰਸਥਾਂ ਦਾ ਧੰਨਵਾਦ ਅਤੇ ਸ਼ਲਾਘਾ ਕੀਤੀ ਗਈ। ਇਸ ਮੌਕੇ ਸੈਕਟਰੀ ਹਰਸ਼ ਬਾਂਸਲ, ਕੈਂਸ਼ੀਅਰ ਹਰਸ਼ ਕੁਕਰੇਜਾ, ਸੰਜੈ ਕੁਮਾਰ, ਨਵੀਨ ਕੁਮਾਰ, ਦੀਪਕ ਗੋਇਲ, ਰਜਿੰਦਰ ਕੁਮਾਰ, ਸੁਰੇਸ਼ ਕੁਮਾਰ ਆਦਿ ਹਾਜਰ ਸਨ।

Post a Comment

0 Comments