ਸੀਨੀਅਰ ਸਿਟੀਜਨ ਸੋਸਾਇਟੀ ਵਿਖੇ ਨਵੇਂ ਪ੍ਰਧਾਨ ਅਤੇ ਜਰਨਲ ਸਕੱਤਰ ਨੇ ਸੰਭਾਲਿਆ ਅਹੁਦਾ ਮੈਂਬਰਾਂ

 ਸੀਨੀਅਰ ਸਿਟੀਜਨ ਸੋਸਾਇਟੀ ਵਿਖੇ ਨਵੇਂ ਪ੍ਰਧਾਨ ਅਤੇ ਜਰਨਲ ਸਕੱਤਰ ਨੇ ਸੰਭਾਲਿਆ ਅਹੁਦਾ ਮੈਂਬਰਾਂ


ਬਰਨਾਲਾ ,2 ,ਜਨਵਰੀ /ਕਰਨਪ੍ਰੀਤ ਕਰਨ
    ਸੀਨੀਅਰ ਸਿਟੀਜਨ ਸੋਸਾਇਟੀ ਰਜਿ ਬਰਨਾਲਾ ਵਿਖੇ ਰੱਖੀ ਗਈ ਵਿਸ਼ੇਸ਼ ਮੀਟਿੰਗ ਦੀ ਸ਼ੁਰੂਆਤ ਤੇ ਸਟੇਜ ਸਕੱਤਰ ਸੁਰਿੰਦਰ ਗਰਗ ਨੇ ਨਵੇਂ ਸਾਲ ਨੂੰ ਜੀ ਆਇਆ ਕਹਿੰਦੇ ਹੋਏ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਸੁਸਾਇਟੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਰਾਜਿੰਦਰ ਪ੍ਰਸਾਦ ਸਿੰਗਲਾ ਅਤੇ ਜਨਰਲ ਸਕੱਤਰ ਜੀ ਸੀ ਗੋਇਲ ਨੂੰ ਸੁਸਾਇਟੀ ਵੱਲੋਂ ਅਵਾਰਡ ਆਫ ਆਨਰ ਅਤੇ ਲੋਈ ਨਾਲ ਸਨਮਾਨਤ ਕੀਤਾ ਗਿਆ। ਇਸ ਉਪਰੰਤ ਚੋਣਾ ਕਰਾਉਣ ਲਈ ਸੁਸਾਇਟੀ ਵੱਲੋਂ ਨਿਯੁਕਤ ਕੀਤੇ ਗਏ ਚੋਣ ਕਮਿਸ਼ਨਰ ਗਿਆਨ ਚੰਦ ਸਿੰਗਲਾ ਨੇ ਸੁਸਾਇਟੀ ਦੇ ਨਵੇਂ ਚੁਣੇ ਪ੍ਰਧਾਨ ਜੀ ਸੀ ਗੋਇਲ ਅਤੇ ਜਨਰਲ ਸਕੱਤਰ ਅੰਮ੍ਰਿਤ ਲਾਲ ਸਿੰਗਲਾ ਨੂੰ ਅਹੁਦੇ ਦੀ ਸੌਂ ਚੁਕਾਈ ਗਈ। ਇਸ ਉਪਰੰਤ ਉਨਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਨਵ ਨਿਯੁਕਤ ਪ੍ਰਧਾਨ ਜੀ ਸੀ ਗੋਇਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਸੁਸਾਇਟੀ ਦੀ ਬਿਹਤਰੀ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਕੰਮ ਕਰਾਂਗਾ। ਨਵੇਂ ਚੁਣੇ ਜਰਨਲ ਸਕੱਤਰ ਅੰਮ੍ਰਿਤ ਲਾਲ ਸਿੰਗਲਾ ਨੇ ਸੁਸਾਇਟੀ ਦੀ ਨਵੀਂ ਬਣਾਈ ਕਾਰਜਕਾਰਨੀ ਦੀ ਲਿਸਟ ਪੜ ਕੇ ਸੁਣਾਈ। ਸਟੇਜ ਸਕੱਤਰ ਸੁਰਿੰਦਰ ਗਰਗ ਨੇ ਸੁਸਾਇਟੀ ਦੀਆਂ ਨਵੀਆਂ ਬਣਾਈਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਦੇ ਨਾਮ ਵਿਸਥਾਰ ਨਾਲ ਪੜ੍ਹ ਕੇ ਸੁਣਾਏ। ਇਸ ਤੋਂ ਇਲਾਵਾ ਜਨਵਰੀ ਮਹੀਨੇ ਦੇ ਜਨਮ ਦਿਨ ਵਾਲੇ ਮੈਂਬਰਾਂ ਦਾ ਜਨਮਦਿਨ ਧੂਮ ਧਾਮ ਨਾਲ ਮਨਾਇਆ ਗਿਆ। ਸੁਸਾਇਟੀ ਮੈਂਬਰ ਮੱਖਣ ਲਾਲ ਨੇ ਨਵੀਂ ਕਾਰਜਕਾਰਨੀ ਬਣਨ ਦੀ ਖੁਸ਼ੀ ਵਿੱਚ ਆਪਣੇ ਵੱਲੋਂ ਮੈਂਬਰਾਂ ਨੂੰ ਪੇਸਟੀਆਂ ਖਵਾਈਆਂ। ਪ੍ਰੈਸ ਸਕੱਤਰ ਅਮਰੀਕ ਸਿੰਘ ਨੇ ਸਮਾਗਮ ਦੀ ਫੋਟੋਗ੍ਰਾਫੀ ਬਾਖੂਬੀ ਕੀਤੀ । ਸਾਰੇ ਮੈਂਬਰਾਂ ਲਈ ਲੰਗਰ ਅਤੇ ਚਾਹ ਦਾ ਵਿਸ਼ੇਸ਼ ਤੌਰ ਤੇ ਇੰਤਜ਼ਾਮ ਕੀਤਾ ਗਿਆ। ਇਸ ਮੀਟਿੰਗ ਦੌਰਾਨ ਲਗਭਗ 140 ਮੈਂਬਰ ਹਾਜ਼ਰ ਸਨ।

Post a Comment

0 Comments