ਮਨੁੱਖਤਾ ਦੀ ਸੇਵਾ ਤੋ ਵੱਡਾ ਕੋਈ ਧਰਮ ਨਹੀਂ ਸਰਬੱਤ ਦਾ ਭਲਾ ਟਰੱਸਟ ਦੇ ਯੂਨਿਟ ਬਰਨਾਲਾ ਵੱਲੋ ਲੋੜਵੰਦ ਵਿਧਵਾਵਾਂ ਤੇ ਅਪਹਾਜਾ ਨੂੰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ

 ਮਨੁੱਖਤਾ ਦੀ ਸੇਵਾ ਤੋ ਵੱਡਾ ਕੋਈ ਧਰਮ ਨਹੀਂ ਸਰਬੱਤ ਦਾ ਭਲਾ ਟਰੱਸਟ ਦੇ ਯੂਨਿਟ ਬਰਨਾਲਾ ਵੱਲੋ ਲੋੜਵੰਦ ਵਿਧਵਾਵਾਂ ਤੇ ਅਪਹਾਜਾ ਨੂੰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ

 


ਬਰਨਾਲਾ,19 ,ਜਨਵਰੀ /ਕਰਨਪ੍ਰੀਤ ਕਰਨ੍ਹ ‌  ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ 200, ਦੇ ਕਰੀਬ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵਿਤਰਨ ਕੀਤੇ ਇਹ ਜਾਣਕਾਰੀ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾਂ ਜਾਰੀ ਕਰਦਿਆ ਦਸਿਆ ਕਿ ਸਾਡੀ ਸੰਸਥਾ ਦੇ ਚੇਅਰਮੈਂਨ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਫਲਸਫਾ ਹੈ ਕੇ ਮਨੁੱਖਤਾ ਦੀ ਸੇਵਾ ਹੀ ਸੱਭ ਤੋਂ ਵੱਡਾ ਧਰਮ ਹੈ। ਸਿੱਧੂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਓਬਰਾਏ ਜਿਹੇ ਮਨੁੱਖ ਨੂੰ ਭਾਰਤ ਰਤਨ ਨਾਲ ਨਿਵਾਜਿਆ ਜਾਵੇ ਸਿੱਧੂ ਨੇ ਦੱਸਿਆ ਕਿ ਤਿੰਨ ਪਿੰਡਾਂ ਵਿੱਚ ਸੰਸਥਾ ਵੱਲੋ ਲੋੜਵੰਦ ਲੜਕੀਆਂ ਨੂੰ ਸਿਲਾਈ ਸਿਖਾਉਣ ਲਈ ਮੁਫ਼ਤ ਸਿਲਾਈ ਕੇਦਰ ਖੋਲ੍ਹੇ ਗਏ ਹਨ ਜਿੱਥੇ ਤਕਰੀਬਨ 120 ਲੜਕੀਆਂ ਸਿਲਾਈ ਸਿੱਖ ਰਹੀਆਂ ਹਨ।ਉਹਨਾਂ ਦੱਸਿਆ ਕਿ ਹੋਰ ਭੀ ਜਿਉ ਜਿਉ ਪਿੰਡਾ ਵਿੱਚੋ ਜੁੰਮੇਵਾਰ ਵਿਆਕਤੀਆਂ ਵੱਲੋ ਸਾਨੂੰ ਕਿਹਾ ਜਾਵੇਗਾ ਅਸੀਂ ਉਹਨਾਂ ਪਿੰਡਾ ਵਿੱਚ ਭੀ ਮੁਫ਼ਤ ਸਿਲਾਈ ਕੇਦਰ ਖੋਲਾਗੇ। ਇਸ ਮੌਕੇ ਸਿੱਧੂ ਤੋ ਇਲਾਵਾ ਸੰਸਥਾ ਦੇ ਮੈਬਰ ਸੂਬੇਦਾਰ ਗੁਰਜੰਟ ਸਿੰਘ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਗੁਰਮੀਤ ਸਿੰਘ ਧੌਲਾ ਗੁਰਦੇਵ ਸਿੰਘ ਮੱਕੜ ਰਾਜਵਿੰਦਰ ਸਿੰਘ ਆਦਿ ਮੈਬਰ ਮੌਜੂਦ ਸਨ

Post a Comment

0 Comments