ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ।

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ।


ਬਰਨਾਲਾ,13,ਜਨਵਰੀ/ /ਕਰਨਪ੍ਰੀਤ ਕਰਨ         ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸ਼ਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਨੂੰ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਭ ਨੇ ਇੱਕ- ਦੂਸਰੇ ਨੂੰ ਇਸ ਪੱਵਿਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਲੋਹੜੀ ਦੇ ਤਿਉਹਾਰ ਦੀ ਪਰੰਪਰਾ ਦੇ ਅਨੁਸਾਰ ਸਭ ਤੋਂ ਪਹਿਲਾਂ ਸਕੂਲ ਦੇ ਬਰਾਮਦੇ ਵਿੱਚ ਅਗਨੀ ਨੂੰ ਪ੍ਰਜਵੱਲਿਤ ਕੀਤਾ ਗਿਆ। ਉਸ ਤੋਂ ਬਾਅਦ ਸਕੂਲ ਦੇ ਸਮੂਹ ਮੈਂਬਰਾਂ ਵੱਲੋਂ ਇਸ ਪੱਵਿਤਰ ਤਿਉਹਾਰ ਦੀ ਅਗਨੀ ਮਾਤਾ ਨੂੰ ਮੂੰਗਫਲੀ, ਰਿਉੜੀਆਂ, ਫੁੱਲਿਆਂ ਅਤੇ ਚਿਰਵੜਿਆ ਦਾ ਭੋਗ ਲਵਾਇਆ  ਅਤੇ ਇਸ ਮੰਗਲ ਤਿਉਹਾਰ ਦੀ ਅਗਨੀ ਦੀ ਪਰਿਕਰਮਾ ਕਰ ਕੇ ਸਭ ਦੀ ਮੰਗਲ ਕਾਮਨਾ ਕੀਤੀ। ਬੱਚਿਆਂ ਵੱਲੋਂ ਲੋਹੜੀ ਨਾਲ ਸਬੰਧਿਤ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਭੰਗੜਾ ਅਤੇ ਗਿੱਧੇ ਵਿੱਚ ਭਾਗ ਲਿਆ। ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ। ਇਸ ਮੌਕੇਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਭ ਫਿਰਕਿਆਂ ਦੇ ਲੋਕ ਤਿਉਹਾਰਾਂ ਨੂੰ ਰਲਕੇ ਮਨਾਉਂਦੇ ਹਨ, ਅਜਿਹਾ ਕਰਨ ਨਾਲ ਭਾਈਚਾਰਕ ਸਾਂਝ ਵੀ ਹਮੇਸ਼ਾ ਲਈ ਬਣੀ ਰਹਿੰਦੀ ਹੈ। ਉਨ੍ਹਾਂ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਕੂਲ ਐੱਮ ਡੀ ਸਰਦਾਰ ਰਣਪ੍ਰੀਤ ਸਿੰਘ ਰਾਏ ਜੀ ਵੱਲੋ ਸਮੂਹ ਸਟਾਫ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।

Post a Comment

0 Comments