ਪਿੰਡ ਨਰੰਗਪੁਰ ਦੀ ਪੰਚਾਇਤੀ ਜਮੀਨ ਵਿੱਚੋਂ ਮਿੱਟੀ ਚੁਕਾਉਣ ਦਾ ਮਾਮਲਾ ਭਖਿਆ

 ਪਿੰਡ ਨਰੰਗਪੁਰ ਦੀ ਪੰਚਾਇਤੀ ਜਮੀਨ ਵਿੱਚੋਂ ਮਿੱਟੀ ਚੁਕਾਉਣ ਦਾ ਮਾਮਲਾ ਭਖਿਆ 

ਪੰਚਾਇਤ ਵਿਭਾਗ ਵੱਲੋਂ ਕਾਰਵਾਈ ਕਰਨ ਦਾ ਭਰੋਸਾ 


ਸ਼ਾਹਕੋਟ 29 ਜਨਵਰੀ (ਲਖਵੀਰ ਵਾਲੀਆ) :-- ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਅਧੀਨ ਪੈਂਦੇ ਪਿੰਡ ਨਰੰਗਪੁਰ ਵਿਖੇ ਪੰਚਾਇਤੀ ਜਮੀਨ ਵਿੱਚੋਂ ਬਿਨਾਂ ਕਿਸੇ ਮਨਜ਼ੂਰੀ ਤੋਂ ਮਿੱਟੀ ਚਕਾਉਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਸਬੰਧੀ ਜਦੋਂ ਪੰਚਾਇਤ ਅਫਸਰ ਸ਼ਾਹਕੋਟ ਸ੍ਰ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਅੱਜ ਛੁੱਟੀ ਤੇ ਹਾਂ ਪਰ ਬੀਡੀਪੀਓ ਸ਼ਾਹਕੋਟ ਵੱਲੋਂ ਆਪਣੀ ਰਿਪੋਰਟ ਬਣਾ ਕੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਭੇਜ ਦਿੱਤੀ ਹੈ। ਅਤੇ ਪੱਤਰਕਾਰ ਵੱਲੋਂ ਬੀਡੀਪੀਓ ਸ਼ਾਹਕੋਟ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਬੀਡੀਪੀਓ ਸ਼ਾਹਕੋਟ ਨੇ ਕਿਹਾ ਕਿ ਇਹ ਮਾਮਲਾ ਜਦੋਂ ਸਾਡੇ ਧਿਆਨ ਵਿੱਚ ਆਇਆ ਤਾਂ ਪੰਚਾਇਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆ  ਬੀਡੀਪੀਓ ਸ਼ਾਹਕੋਟ ਆਪਣੀ ਟੀਮ ਨਾਲ ਪਿੰਡ ਨਰੰਗਪੁਰ ਵਿਖੇ ਪਹੁੰਚੇ ਤਾਂ ਨਿਜਾਇਜ਼ ਤੌਰ ਤੇ ਹੋ ਰਹੀ ਮਾਈਨਿੰਗ ਨੂੰ ਰੋਕਿਆ ਅਤੇ ਪੰਚਾਇਤੀ ਜਮੀਨ ਵਿੱਚੋਂ ਨਾਜਾਇਜ਼ ਤੌਰ ਤੇ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਲਈ ਐਸ ਐਸ ਪੀ ਜਲੰਧਰ (ਦਿਹਾਤੀ) ਅਤੇ ਥਾਣਾ ਸਦਰ ਨਕੋਦਰ ਨੂੰ ਰਿਪੋਰਟ ਬਣਾ ਕੇ ਕਾਰਵਾਈ ਕਰਨ ਲਈ ਭੇਜਿਆ ਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਜਦੋਂ ਇਸ ਸਬੰਧੀ ਥਾਣਾ ਸਦਰ ਨਕੋਦਰ ਦੇ ਐਸ ਐਚ ਓ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਇਹ ਕਹਿ ਕੇ ਟਾਲ ਦਿੱਤਾ ਕਿ ਉਹਨਾਂ ਡਿਊਟੀ ਹੀ ਕੱਲ੍ਹ ਜੁਆਇਨ ਕੀਤੀ ਹੈ ਇਸ ਮਾਮਲੇ ਬਾਰੇ ਉਹਨਾਂ ਨੂੰ ਹਾਲੇ ਕੋਈ ਜਾਣਕਾਰੀ ਨਹੀ ਹੈ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕੀ ਕਾਰਵਾਈ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ

Post a Comment

0 Comments