ਰਾਸ਼ਟਰੀ ਯੁਵਾ ਦਿਵਸ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾਂ ਕਾਲਜ ਬਰਨਾਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਆਯੋਜਨ ਕੀਤਾ ਗਿਆ

 ਰਾਸ਼ਟਰੀ ਯੁਵਾ ਦਿਵਸ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾਂ ਕਾਲਜ ਬਰਨਾਲਾ ਵਿਖੇ  ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਆਯੋਜਨ ਕੀਤਾ ਗਿਆ 


ਬਰਨਾਲਾ,12,ਜਨਵਰੀ /ਕਰਨਪ੍ਰੀਤ ਕਰਨ     
ਰਾਸ਼ਟਰੀ ਯੁਵਾ ਦਿਵਸ ਦਾ ਆਯੋਜਨ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾਂ ਕਾਲਜ ਬਰਨਾਲਾ ਵਿੱਚ ਐਨਐਸਐਸ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਆਯੋਜਨ ਕੀਤਾ ਗਿਆ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਜੀ ਨੇ ਦੱਸਿਆ ਕਿ ਐਨ ਐਸ ਐਸ ਵਿਭਾਗ ਦੁਆਰਾ ਰਾਸ਼ਟਰੀ ਯੁਵਾ ਦਿਵਸ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਸਵਾਮੀ ਵਿਵੇਕਾਨੰਦ ਜੀ ਦੀ ਤਸਵੀਰ ਤੇ ਫੁੱਲ ਅਰਪਣ ਕੀਤੇ ਅਤੇ ਸਾਰਿਆਂ ਨੂੰ ਰਾਸ਼ਟਰੀ ਯੁਵਾ ਦਿਵਸ ਦੀ ਵਧਾਈ ਦਿਤੀ ਗਈ। ਐਨ ਐਸ ਐਸ ਪ੍ਰੋਗਰਾਮ ਅਫਸਰ ਮੈਡਮ ਅਰਚਨਾ ਨੇ ਮੰਚ ਸੰਚਾਲਨ ਕੀਤਾ ਅਤੇ ਸਵਾਮੀ ਵਿਵੇਕਾਨੰਦ ਜੀ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਕਿਹਾ ਕਿ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮੈਡਮ ਅਰਚਨਾ ਨੇ ਦੱਸਿਆ ਕਿ ਇਸ ਸਾਲ ਨੈਸ਼ਨਲ ਯੂਥ ਫੈਸਟੀਵਲ ਦਾ ਆਯੋਜਨ 12 ਜਨਵਰੀ ਤੋਂ 16 ਜਨਵਰੀ ਤਕ ਨਾਸ਼ਿਕ ਵਿਖੇ ਕੀਤਾ ਜਾ ਰਿਹਾ ਹੈ, ਜਿਥੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵਲੋਂ ਦੇਸ਼ ਯੁਵਾਵਾਂ ਨੂੰ ਸੰਬੋਦਨ ਕੀਤਾ ਗਿਆ। ਉਸ ਸੰਬੋਧਨ ਦਾ ਸਿੱਧਾ ਪ੍ਰਸਾਰਣ ਯੁਵਾਵਾਂ ਨੂੰ ਦਿਖਾਇਆ ਗਿਆ। ਉਹਨਾਂ ਨੇ ਕਿਹਾ ਕਿ ਕਾਲਜ ਦੀ ਵਿਦਿਆਰਥਣ ਰਸ਼ਨਪ੍ਰੀਤ ਨੇ ਇਸ ਸਾਲ ਨੈਸ਼ਨਲ ਯੂਥ ਫੈਸਟੀਵਲ ਜੋ ਕਿ ਨਾਸਿਕ ਵਿੱਚ ਕਰਵਾਇਆ ਜਾ ਰਿਹਾ ਵਿਚ ਭਾਗ ਲਿਆ ਹੈ। ਡਾ ਜਸਵਿੰਦਰ ਕੌਰ ਅਤੇ ਕਿਰਨ ਬਾਲਾ ਨੇ ਸਵਾਮੀ ਵਿਵੇਕਾਨੰਦ ਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ। ਇਸ ਮੌਕੇ ਜਿਲਾ ਪੱਧਰੀ ਭਾਸ਼ਣ ਮੁਕਾਬਲੇ ਦੀ ਜੇਤੂ ਸੋਨੀਆ ਨੇ ਸਵਾਮੀ ਵਿਵੇਕਾਨੰਦ ਜੀ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਵਾਇਸ ਪ੍ਰਿੰਸੀਪਲ ਡਾ ਸੁਸ਼ੀਲ ਬਾਲਾ, ਪ੍ਰੋਗਰਾਮ ਅਫਸਰ ਹਰਜਿੰਦਰ ਕੌਰ, ਮੈਡਮ ਆਰਤੀ ਅਗਰਵਾਲ, ਵਿਸ਼ਾਲ ਗੋਇਲ, ਰਾਸ਼ਟਰੀ ਯੁਵਾ ਵਲੰਟੀਅਰ ਜੀਵਨ ਸਿੰਘ, ਨਵਰਾਜ ਸਿੰਘ, ਅੰਮ੍ਰਿਤ ਸਿੰਘ, ਰਘਵੀਰ ਸਿੰਘ, ਸਾਜਨ ਸਿੰਘ ਅਤੇ ਐਲ ਬੀ ਐਸ
ਕਾਲਜੀਏਟ ਸਕੂਲ ਦੇ ਐਨ ਐਸ ਐਸ ਪ੍ਰੋਗਰਾਮ ਅਫਸਰ ਮੈਡਮ ਰਿਮਪੀ ਨੇ ਆਪਣੇ ਵਲੰਟੀਅਰਾਂ ਸਮੇਤ ਸ਼ਿਰਕਤ ਕੀਤੀ।

Post a Comment

0 Comments