ਬਰਨਾਲਾ ਨਿਵਾਸੀਓ ਰੇਡੀਮੇਡ ਕੱਪੜਿਆਂ ਦੀਆਂ ਲੱਗਦੀਆਂ ਸੇਲਾਂ ਤੋਂ ਜਾਓ ਸਾਵਧਾਨ,ਘੱਟ ਰੇਟਾਂ ਦੇ ਸਟਿੱਕਰਾਂ ਦੇ ਚੱਕਰ ਵਿਊ ਤੋਂ ਬਚਣਾ

 ਬਰਨਾਲਾ ਨਿਵਾਸੀਓ ਰੇਡੀਮੇਡ ਕੱਪੜਿਆਂ   ਦੀਆਂ ਲੱਗਦੀਆਂ ਸੇਲਾਂ ਤੋਂ ਜਾਓ ਸਾਵਧਾਨ ਘੱਟ ਰੇਟਾਂ ਦੇ ਸਟਿੱਕਰਾਂ ਦੇ ਚੱਕਰ ਵਿਊ ਤੋਂ ਬਚਣਾ 


ਬਰਨਾਲਾ,28,ਜਨਵਰੀ/ਕਰਨਪ੍ਰੀਤ ਕਰਨ/-ਹੱਡ ਚੀਰਦੀ ਠੰਡ ਦਾ ਮੌਸਮ ਪੂਰੇ ਜੋਰਾਂ ਤੇ ਚੱਲ ਰਿਹਾ ਸੀ ਜਿਸ ਕਾਰਨ ਠੰਡ ਤੋਂ ਬਚਣ ਲਈ ਰੇਡੀਮੇਡ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਨ ਆਉਂਦੇ ਗ੍ਰਾਹਕਾਂ ਦੀ ਕੁਝ ਦੁਕਾਨਦਾਰ ਮਨਮਰਜੀ ਦੇ ਰੇਟਾਂ ਤੇ ਗ੍ਰਾਹਕਾਂ ਦੀ ਲੁੱਟ ਕਰਨ ਚ ਲੱਗੇ ਹੋਏ ਹਨ ਜਿੰਨਾ ਨੂੰ ਕਿਸੇ ਸੰਬੰਧਿਤ ਮਹਿਕਮੇ ਦਾ ਕੋਈ ਡਰ ਨਹੀਂ ਕਿਓਂ ਕਿ ਜਦੋਂ ਕੋਈ ਪੁੱਛਣ ਵਾਲਾ ਹੀ ਨਹੀਂ ਭਾਵੇਂ ਪਿਛਲੇ ਦਿਨੀਂ ਬਰਨਾਲਾ ਚ ਹੀ ਕੱਪੜਿਆਂ 'ਤੇ ਜਾਅਲੀ ਬ੍ਰਾਂਡੇਡ ਟੈਗ ਲਾ ਕੇ ਕੱਪੜੇ ਵੇਚਣ ਵਾਲੇ ਇਕ ਦੁਕਾਨਦਾਰ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਮਾਮਲਾ ਦਰਜ ਵੀ ਕੀਤਾ ਸੀ ਪਰੰਤੂ ਅਗਲੇ ਦਿਨਾਂ ਚ ਕੀਤੀ ਜਾਣ  ਵਾਲੀ ਲੁੱਟ ਤੇ ਲਗਾਮ ਕਸਣ ਲਈ ਪੰਜਾਬ ਸਰਕਾਰ ਦਾ ਛਾਪਾਮਾਰ ਉਡਣ ਦਸਤਾ ਚੁੱਪੀ ਧਾਰੀ ਬੈਠਾ ਹੈ ਨਾ ਕੋਈ ਆਉਂਦੇ ਮਾਲ ਦੀਆਂ ਰਸੀਦਾਂ ਚੈੱਕ ਕਰਨ ਵਾਲਾ ਹੈ ਨਾ ਕੋਈ ਨਿਰਧਾਰਤ ਕੀਤੇ ਜਾਂਦੇ ਰੇਟਾਂ ਦੀ ਘੋਖ ਪੜਤਾਲ ਕਰਨ ਵਾਲਾ ਹੈ ! 

    ਹੁਣ ਧੜਾਧੜ ਲੱਗਣਗੀਆਂ ਕੱਪੜਿਆਂ ਦੀਆਂ ਸੇਲਾਂ ਜਿੰਨਾ ਦੇ ਸੇਲ ਦੇ ਅਸਲੀ ਟੈਗ ਉਤਾਰ ਕੇ ਆਪਣੇ ਮੁਨਾਫ਼ੇ ਵਾਲੇ ਟੈਗ ਲਾਉਣ ਲਈ ਦੁਕਾਨਦਾਰਾਂ ਵਲੋਂ ਆਪਣੇ ਗੁਦਾਮਾਂ ਜਾਂ ਦੁਕਾਨਾਂ ਦੇ ਹੇਠਲੇ ਜਾਂ ਉੱਪਰ ਵਾਲੇ ਪਾਸੇ ਬਿਠਾ ਕੇ ਸਟਾਫ ਨੂੰ ਤਾਕੀਦ ਕੀਤੇ ਜਾਣ ਦੀਆਂ ਕਨਸੋਆਂ ਵੀ ਹਨ ਇਸ ਸੰਬੰਧੀ ਲੰਬੇ ਸਮੇਂ ਤੋਂ ਇਸ ਰੇਡੀਮੇਡ ਧੰਦੇ ਨੂੰ ਛੱਡ ਚੁੱਕੇ ਇਕ ਵਿਅਕਤੀ ਨੇ ਆਪਣਾ ਨਾਮ ਨਾਂ ਛਾਪਣ ਦੀ ਸੂਰਤ ਤੇ ਗੁਪਤ ਰੱਖਦਿਆਂ ਦੱਸਿਆ ਕਿ ਬਰਨਾਲਾ ਨਿਵਾਸੀਓ ਰੇਡੀਮੇਡ ਕੱਪੜਿਆਂ ਦੀਆਂ ਲੱਗਦੀਆਂ ਸੇਲਾਂ ਤੋਂ ਜਾਓ ਸਾਵਧਾਨ ਕਿਓਂ ਕਿ ਪਹਿਲਾਂ ਹੀ ਵੱਧ ਰੇਟ ਲਾ ਕੇ ਲੈੱਸ ਦੇ ਸਟਿੱਕਰ ਲਾ ਕੇ ਲੁੱਟਿਆ ਜਾਵੇਗਾ ਉਹਨਾਂ ਕਿਹਾ ਕਿ ਕਦੇ ਕੋਈ ਅਧਿਕਾਰੀ ਚੈੱਕ ਕਰਨ ਨਹੀਂ ਆਉਂਦਾ ਲੋਕੀਂ ਘੱਟ ਰੇਟਾਂ ਦੇ ਸਟਿੱਕਰਾਂ ਦੇ ਚੱਕਰਵਿਊ ਚ ਫਸ ਜਾਂਦੇ ਹਨ ਜਦੋਂ ਕਿ ਕੁਝ ਲਾਲਚੀ ਦੁਕਾਨਦਾਰ ਸਿਰਫ ਆਪਣਾ ਮੁਨਾਫ਼ਾ ਦੇਖਦੇ ਹਨ !ਇਸ ਲੁੱਟ  ਨੂੰ ਲੈਕੇ ਸੰਬੰਧਿਤ ਮਹਿਕਮਾ ਜਾਗਦਾ ਹੈ ਜਾੰ ਨਹੀਂ ਇਹ ਸਮਾਂ ਹੀ ਦੱਸੇਗਾ !

Post a Comment

0 Comments