ਯੁਵਾ ਗਊ ਸੇਵਕ ਵੇਲਫੇਅਰ ਸੋਸਾਇਟੀ ਰਜਿ: ਬਰਨਾਲਾ ਵੱਲੋਂ ਗਊ ਹਸਪਤਾਲ ਦੀ ਉਸਾਰੀ ਜਲਦ

 ਯੁਵਾ ਗਊ ਸੇਵਕ ਵੇਲਫੇਅਰ ਸੋਸਾਇਟੀ ਰਜਿ: ਬਰਨਾਲਾ ਵੱਲੋਂ ਗਊ ਹਸਪਤਾਲ ਦੀ ਉਸਾਰੀ ਜਲਦ 

22 ਜਨਵਰੀ ਤੋਂ 28 ਜਨਵਰੀ ਤੱਕ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ਼੍ਰੀਮੱਧ ਭਾਗਵਤ ਕਥਾ ਦਾ ਆਰੰਭ 

ਸਵਾਮੀ ਅੰਮ੍ਰਿਤਾ ਨੰਦ,ਸਵਾਮੀ ਅਨੰਤਾ ਨੰਦ ਜਲੂਰ ਵਾਲੇ,ਮਹੰਤ ਪਿਆਰਾ ਸਿੰਘ ਵਿਸ਼ੇਸ਼ ਤੋਰ ਤੇ ਸਿਰਕਤ ਕਰਨਗੇ

ਮੁੱਖ ਯਜਮਾਨ ਘਣਸ਼ਾਮ ਦਾਸ ਬਾਂਸਲ ਅਤੇ ਦੀਪਕ ਬਾਂਸਲ ਸੋਨੀ ਸਪੁੱਤਰ (ਸ਼੍ਰੀ ਅਮਰਨਾਥ ਬਾਂਸਲ ਸਰਪ੍ਰਸਤ ਆਸਥਾ ਇਨਕਲੇਵ ਹੋਣਗੇ )! 


ਬਰਨਾਲਾ,18 ਜਨਵਰੀ /ਕਰਨਪ੍ਰੀਤ ਕਰਨ           ਯੁਵਾ ਗਊ ਸੇਵਕ ਵੇਲਫੇਅਰ ਸੋਸਾਇਟੀ ਰਜਿ: ਬਰਨਾਲਾ ਵੱਲੋਂ ਐਡਵੋਕੇਟ ਮੋਕਸ਼ ਗਰਗ ਤੇ ਐਡਵੋਕੇਟ ਸੁਮੰਤ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੁਵਾ ਗਊ ਸੇਵਕ ਸੋਸਾਇਟੀ ਵੱਲੋਂ ਗਊ ਹਸਪਤਾਲ ਦੀ ਉਸਾਰੀ ਬਰਨਾਲਾ ਦੇ ਗਰਚਾ ਰੋਡ ਵਿਖੇ ਕਰਵਾਈ ਜਾ ਰਹੀ ਹੈ ਇਸ ਵਿੱਚ ਬਰਨਾਲਾ ਵਾਸੀਆਂ ਅਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ 25 ਜਨਵਰੀ ਨੂੰ ਗਉ ਹਸਪਤਾਲ ਦੇ ਭੂਮੀ ਪੂਜਨ ਮੌਕੇ ਸ਼੍ਰੀਮਦ ਭਾਗਵਤ ਸਪਤਾਹ ਬਰਨਾਲਾ ਸਨਾਤਨ ਗੀਤਾ ਭਵਨ ਟਰੱਸਟ ਮੰਦਿਰ ਦੇ ਵਿੱਚ ਮਿਤੀ 22 ਜਨਵਰੀ ਨੂੰ ਸਨਾਤਨ ਅਚਾਰਿਆ ਪੰਡਿਤ ਸ਼ਿਵ ਕੁਮਾਰ ਗੌੜ ਜੀ ਦੇ ਸਪੁੱਤਰ ਜੀ ਭਾਗਵਤ ਅਚਾਰਿਆ ਸ਼੍ਰੀ ਰਾਕੇਸ਼ ਕੁਮਾਰ ਗੋੜ ਅਚਾਰਿਆ ਸ੍ਰੀ ਰਾਕੇਸ਼ ਗੌੜ ਜੀ ਕਰਨਗੇ ਉਨ੍ਹਾਂ ਦੱਸਿਆ ਕਿ ਭਾਗਵਤ ਅਚਾਰਿਆ ਸ਼੍ਰੀ ਰਾਕੇਸ਼ ਗੌੜ ਜੀ ਆਪਣੀ ਸੁਰੀਲੀ ਆਵਾਜ਼ ਨਾਲ ਭਾਗਵਤ ਸਪਤਾਹ ਸਪਤਾਹ ਦਾ ਰਸਪਾਨ ਕਰਵਾਉਣਗੇ ਇਸ ਮੌਕੇ ਸਵਾਮੀ ਅੰਮ੍ਰਿਤਾ ਨੰਦ,ਸਵਾਮੀ ਅਨੰਤਾ ਨੰਦ ਜਲੂਰ ਵਾਲੇ,ਮਹੰਤ ਪਿਆਰਾ ਸਿੰਘ ਵਿਸ਼ੇਸ਼ ਤੋਰ ਤੇ ਸਿਰਕਤ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ,ਅਤੇ ਸਂਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਸਿਰਕਤ ਕਰਨਗੇ ! ਸਮਾਗਮ ਦੇ ਮੁੱਖ ਯਜਮਾਨ ਘਣਸ਼ਾਮ ਦਾਸ ਬਾਂਸਲ ਅਤੇ ਦੀਪਕ ਬਾਂਸਲ ਸੋਨੀ ਸਪੁੱਤਰ ਸ਼੍ਰੀ ਅਮਰਨਾਥ ਬਾਂਸਲ ਸਰਪ੍ਰਸਤ ਆਸਥਾ ਇਨਕਲੇਵ ਹੋਣਗੇ ! 

                                      ਇਸ ਮੌਕੇ ਪ੍ਰੋਜੈਕਟ ਚੇਅਰਮੈਨ ਦੀਪਕ ਬਾਂਸਲ ਸੋਨੀ ਨੇ ਸਾਰੇ ਹੀ ਧਰਮ ਪ੍ਰੇਮਿਆਂ ਤੇ ਭਗਤਾਂ ਨੂੰ ਇਸ ਕਾਰਜਕ੍ਰਮ ਵਿਚ ਹਿੱਸਾ ਲੈਣ ਅਤੇ ਹੋਣ ਵਾਲੀ ਸ਼੍ਰੀ ਮਦ ਭਾਗਵਤ ਸਪਤਾਹ ਦਾ ਲਾਹਾ ਲੈਣ ਦਾ ਸੱਦਾ ਦਿੱਤਾ 22 ਜਨਵਰੀ ਤੋਂ ਸ਼ੁਰੂ ਸੱਦਾ ਪੱਤਰ ਦੇ ਲੋਕਾਂ ਅਰਪਣ ਮੌਕੇ ਤੇ ਉਚੇਚੇ ਤੌਰ ਤੇ ਸੁਪ੍ਰਸਿੱਧ ਗਊ ਰੱਖਿਅਕ ਹਿੰਦੂ ਪ੍ਰੀਸ਼ਦ ਦੇ ਸੂਬਾ ਸਹਿ ਮੁੱਖੀ ਸ਼੍ਰੀ ਵਿਜੇ ਜੀ ਤੇ ਸੁਪ੍ਰਸਿੱਧ ਗਊ ਰੱਖਿਅਕ ਤੇ ਵਿਸ਼ਵ ਮਾਰਵਾੜੀ ਜੀ ਵੀ ਮੁੱਖ ਤੌਰ ਤੇ ਪਹੁੰਚੇ ਰਹੇ ਹਨ ! ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਊ ਮਾਤਾ ਵਿਸ਼ਵ ਦੀ ਮਾਤਾ ਹੈ ਇਸਦੀ ਸੇਵਾ ਰਖਿਆ ਕਰਨ ਦਾ ਮੌਕਾਂ ਹਰ ਕਿਸੇ ਨੂੰ ਨਹੀਂ ਮਿਲਦਾ ਅੱਜ ਦਾ ਨੌਜਵਾਨ ਗਊ ਮਾਤਾ ਦੀ ਸੇਵਾ ਰਖਿਆ ਵਿੱਚ ਅੱਗੇ ਆ ਰਿਹਾ ਹੈ ਜਿਸ ਨੂੰ ਵੇਖ ਨੂੰ ਕੇ ਮਨ ਬੜਾ ਖੁਸ਼ ਹੋਇਆ ਹੈ ਉਹਨਾਂ ਨੇਂ ਕਿਹਾ ਇਹ ਗਊ ਹਸਪਤਾਲ ਜ਼ਿਲ੍ਹਾ ਬਰਨਾਲਾ ਵਿੱਚ ਪਹਿਲਾ ਗਊ ਹਸਪਤਾਲ ਹੋਵੇਗਾ ਜਿਸ ਵਿਚ ਬੇਸਹਾਰਾ ਗਊਵੰਸ਼ ਦਾ ਮੁਫਤ ਇਲਾਜ ਜਾਵੇਗਾ ਉਨ੍ਹਾਂ ਨੇ ਗਊ ਸੇਵਕ ਵੇਲਫੇਅਰ ਸੋਸਾਇਟੀ ਬਰਨਾਲਾ ਦੇ ਸਾਰੇ ਕਾਰਜਕਰਤਾ ਤੇ ਉਹਦੇਦਾਰਾਂ ਨੂੰ ਇਸ ਮੁਖ ਟੀਚੇ ਲਈ ਵਧਾਈਆਂ ਦਿੱਤੀਆਂ

Post a Comment

0 Comments