ਰੋਹਿਤ ਕੁਮਾਰ ਓਸ਼ੋ ਨੂੰ ਬਰਨਾਲਾ ਜਿਲ੍ਹਾ ਦਾ ਸੋਸ਼ਲ ਮੀਡੀਆ ਇੰਚਾਰਜ ਲੱਗਣ ਤੇ ਸੁਭਾਸ਼ ਸ਼ਰਮਾ ਕੁਰੜ ਵਲੋਂ ਮੁਹੰ ਮਿੱਠਾ ਕਰਵਾਇਆ ਗਿਆ

 ਰੋਹਿਤ ਕੁਮਾਰ ਓਸ਼ੋ ਨੂੰ ਬਰਨਾਲਾ ਜਿਲ੍ਹਾ ਦਾ ਸੋਸ਼ਲ ਮੀਡੀਆ ਇੰਚਾਰਜ ਲੱਗਣ ਤੇ ਸੁਭਾਸ਼ ਸ਼ਰਮਾ ਕੁਰੜ ਵਲੋਂ ਮੁਹੰ ਮਿੱਠਾ ਕਰਵਾਇਆ ਗਿਆ 


ਬਰਨਾਲਾ,30,ਜਨਵਰੀ/ਕਰਨਪ੍ਰੀਤ ਕਰਨ/- ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਆਮ ਆਦਮੀ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਦਕਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ  ਦੀ ਪਾਰਖੂ ਅੱਖ ਦੇ ਪਰਖੇ ਤੇ ਪਾਰਟੀ ਹਾਈ ਕਮਾਨ ਵੱਲੋਂ ਰੋਹਿਤ ਕੁਮਾਰ ਓਸ਼ੋ ਨੂੰ ਬਰਨਾਲਾ ਜਿਲ੍ਹਾ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਲੱਗਣ ਤੇ ਜਿਲਾ ਬਰਨਾਲਾ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਓ.ਐੱਸ.ਡੀ ਹਸਨ ਭਾਰਦਵਾਜ, ਵਲੋਂ ਸੁਭ ਕਾਮਨਾਵਾਂ ਦਿੰਦਿਆਂ ਪਾਰਟੀ ਲਈ ਸੁਭ ਸੰਕੇਤ ਕਿਹਾ ! ਇਸ ਮੌਕੇ ਪਾਰਟੀ ਦੇ ਆਗੂ ਸੁਭਾਸ਼ ਸ਼ਰਮਾ ਕੁਰੜ ਨੇ ਕਿਹਾ ਕਿ ਆਪ ਪਾਰਟੀ ਦੀਆਂ ਗਤੀਵਿਧੀਆਂ ਦੇ ਫੈਲਾਓ ਚ ਸੋਸ਼ਲ ਮੀਡਿਆ ਰਾਹੀਂ ਵੱਡੀ ਸਫਲਤਾ ਮਿਲੇਗੀ ਖੁਸ਼ੀ ਚ ਮੁਹੰ ਮਿੱਠਾ ਕਰਵਾਇਆ ਗਿਆ ਅਤੇ ਮੁਬਾਰਕਾਂ ਦਿੱਤੀਆਂ ਗਈਆਂ ! ਇਸ ਮੌਕੇ ਪਾਰਟੀ ਵਰਕਰਾਂ ਚ ਗੱਗੀ ਧਾਲੀਵਾਲ ,ਸੰਦੀਪ ਭੱਠਲ ,ਲਵਪ੍ਰੀਤ ਦੀਵਾਨਾ, ਜਸਪ੍ਰੀਤ ਜੱਸਾ,ਹਰਭਜਨ ਸਿੰਘ ਆਦਿ ਹਾਜਿਰ ਸਨ !

Post a Comment

0 Comments