ਬੁਢਲਾਡਾ ਵਿੱਚ ਭਾਰਤ ਵਿਕਾਸ ਪਰਿਸ਼ਦ ਨੇ ਵੰਡੇ ਚਾਂਦੀ ਦੇ ਸਿੱਕੇ,

 ਬੁਢਲਾਡਾ ਵਿੱਚ ਭਾਰਤ  ਵਿਕਾਸ ਪਰਿਸ਼ਦ ਨੇ ਵੰਡੇ ਚਾਂਦੀ ਦੇ ਸਿੱਕੇ, 

ਪ੍ਰਮੁੱਖ ਮੰਦਰਾਂ ਸਮੇਤ 25 ਥਾਵਾਂ ਤੇ 25 ਹਜਾਰ ਲੋਕਾਂ ਨੇ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਚ ਲਿਆ ਹਿੱਸਾ।


ਬੁਢਲਾਡਾ 21 ਜਨਵਰੀ (ਦਵਿੰਦਰ ਸਿੰਘ ਕੋਹਲੀ) ਪ੍ਰਾਣ ਪ੍ਰਤਿਸ਼ਠਾ ਦਾ ਦਿਵਸ ਅਨੁਸ਼ਠਾਨ ਪੂਰਾ ਹੋ ਗਿਆ ਹੈ ਅਤੇ ਭਗਵਾਨ ਰਾਮ ਜੀ ਆਪਣੇ ਮੰਦਰ ਚ ਬਿਰਾਜਮਾਨ ਹੋ ਗਏ ਹਨ। ਪ੍ਰਾਣ ਪ੍ਰਤਿਸ਼ਠਾ ਸਿੱਧੇ ਪ੍ਰਸਾਰਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਸਮੇਤ 25 ਥਾਵਾਂ ਤੇ 25000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਜਿਸ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ। ਸਵੇਰ ਤੋਂ ਹੀ ਸ਼ਹਿਰ ਪ੍ਰਮੁੱਖ ਮੰਦਰਾਂ ਵਿੱਚ ਪ੍ਰਬੰਧਕ ਕਮੇਟੀਆਂ ਵੱਲੋਂ ਸਿੱਧੇ ਪ੍ਰਸਾਰਣ ਅਤੇ ਭੰਡਾਰੇ ਦੀਆਂ ਤਿਆਰੀਆਂ ਸ਼ੁਰੂ ਕਰਦਿਆਂ ਵੱਡੇ ਵੱਡੇ ਪੰਡਾਲ ਤਿਆਰ ਕਰਕੇ ਲੋਕਾਂ ਦੀ ਬੈਠਣ ਦੀ ਵਿਵਸਥਾ ਤਿਆਰ ਕੀਤੀ ਗਈ। ਜਿਓ ਹੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਸਿੱਧਾ ਪ੍ਰਸਾਰਣ ਸ਼ੁਰੂ ਹੋਇਆ ਲੋਕਾਂ ਦੀ ਭੀੜ ਓਮੜ ਚੁੱਕੀ ਸੀ। ਸ਼ੁੱਭ ਮਹੂਰਤ 12.29 ਵਜੇ ਤੋਂ 84 ਸਕਿੰਟ ਦੇ ਅੰਤਰਾਲ ਚ ਭਗਵਾਨ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਸੰਪਨ ਹੋਇਆਂ ਤਾਂ ਮੰਦਰਾਂ ਵਿੱਚ ਅਤੁੱਟ ਲੰਗਰ, ਕੇਸਰ ਦੁੱਧ, ਖੀਰ ਘੜਾਹ, ਛੋਲੇ ਪੁਰੀਆਂ, ਘੜੀ ਚਾਵਲ, ਲੱਡੂ ਵੱਡੀ ਤਦਾਦ ਵਿੱਚ ਵੰਡੇ ਗਏ। ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ। ਸ਼ਹਿਰ ਦੇ ਰਾਮ ਲੀਲਾ ਗਰਾਊਂਡ ਚ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰਿਣੀ ਸਭਾ, ਸ਼੍ਰੀ ਕੱਲਰ ਵਾਲੀ ਮਾਤਾ ਮੰਦਰ ਕਮੇਟੀ, ਸ਼੍ਰੀ ਬਾਲਾ ਜੀ ਸੇਵਾ ਮੰਡਲ, ਦੁਰਗਾ ਮੰਦਰ ਚ ਸ਼੍ਰੀ ਬਜਰੰਗ ਦੁਰਗਾ ਕੀਰਤਨ ਮੰਡਲ, ਭਾਰਤ ਵਿਕਾਸ ਪ੍ਰੀਸ਼ਦ, ਪੰਜਾਬ ਮਹਾਵੀਰ ਦਲ, ਸ਼੍ਰੀ ਹਨੂੰਮਾਨ ਮੰਦਰ ਪ੍ਰਬੰਧਕ ਕਮੇਟੀ, ਸ਼੍ਰੀ ਮਹਾਂਕਾਲ ਮੰਦਰ ਕਮੇਟੀ, ਸ਼੍ਰੀ ਕ੍ਰਿਸ਼ਨ ਮੰਦਰ ਕਮੇਟੀ, ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ, ਬਰਫਾਨੀ ਆਸ਼ਰਮ, ਪੰਚਾਇਤੀ ਗਊਸ਼ਾਲਾ ਕਮੇਟੀ, ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ, ਹਰ ਹਰ ਮਹਾਂਦੇਵ ਮੰਡਲ (ਕੇਦਾਰਨਾਥ), ਕਾਲੀ ਮਾਤਾ ਮੰਦਰ ਕਮੇਟੀ, ਮਹਾਂ ਕਾਵੜ ਸੰਘ, ਆੜਤੀਆ ਐਸੋਸੀਏਸ਼ਨ, ਬਾਰ ਐਸੋਸੀਏਸ਼ਨ ਸਮੇਤ ਕਈ ਜਨਤਕ ਥਾਵਾਂ ਤੇ ਪ੍ਰਾਣ ਪ੍ਰਤਿਸ਼ਠਾ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਨੇ ਲੋਕਾਂ ਨੂੰ ਇਸ ਮਹਾਂ ਉਤਸਵ ਦੀ ਵਧਾਈ ਦਿੱਤੀ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਵੀ ਇਸ ਮਹਾਂ ਉਤਸਵ ਤੇ ਲੋਕਾਂ ਨੂੰ ਵਧਾਈ ਦਿੱਤੀ। ਇਸ ਮੌਕੇ , ਕਰਮਜੀਤ ਸਿੰਘ, ਕੌਂਸਲਰ ਕਾਲੂ ਮਦਾਨ, ਐਡਵੋਕੇਟ ਚੰਦਨ ਗੁਪਤਾ, ਐਡਵੋਕੇਟ ਸੁਸ਼ੀਲ ਬਾਂਸਲ, ਐਡਵੋਕੇਟ ਵਿਜੈ ਕੁਮਾਰ ਗੋਇਲ, ਲਲਿਤ ਕੁਮਾਰ,ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ, ਯਸ਼ਪਾਲ, ਵਿਨੋਦ ਕੁਮਾਰ, ਸੁਖਵਿੰਦਰ ਪਟਵਾਰੀ, ਸ਼ਿਵ ਕਾਂਸਲ, ਰਾਮ ਕੁਮਾਰ ਸੀ.ਏ. ਆਦਿ ਹਾਜਰ ਸਨ। 

ਇਹ ਸਾਡੇ ਇਤਿਹਾਸ *ਚ ਨਵਾਂ ਅਧਿਆਇ ਜੁੜ ਗਿਆ ਹੈ— ਮਨੋਜ ਮੰਜੂ ਬਾਂਸਲ

ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਰਾਮ ਭਗਤਾਂ ਦੇ ਸੈਲਾਬ ਨੂੰ ਦੇਖਦਿਆਂ ਨਤਮਸਤਕ ਹੁੰਦਿਆਂ ਜਿਲ੍ਹਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਨੇ ਕਿਹਾ ਕਿ ਇਹ ਦਿਨ ਸਾਡੇ ਇਤਿਹਾਸ ਚ ਨਵਾਂ ਅਧਿਆਇ ਜੁੜ ਗਿਆ ਹੈ ਅੱਜ ਦੇ ਦਿਨ ਅਸੀਂ ਆਪਣੇ ਘਰਾਂ ਵਿੱਚ ਦੀਪਮਾਲਾ ਕਰਦਿਆਂ ਦੀਵਾਲੀ ਮਨਾਵਾਂਗੇ। ਇਸ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ ਉਨ੍ਹਾਂ ਰਾਮ ਭਗਤਾਂ ਨੂੰ ਵਧਾਈ ਦਿੱਤੀ।

Post a Comment

0 Comments