ਵਾਈ.ਐੱਸ. ਸਕੂਲ ਦੇ ਵਿਦਿਆਰਥੀਆਂ ਨੇ ਇਸਰੋ ਦਾ ਦੌਰਾ ਕੀਤਾ

 ਵਾਈ.ਐੱਸ. ਸਕੂਲ ਦੇ ਵਿਦਿਆਰਥੀਆਂ ਨੇ ਇਸਰੋ ਦਾ ਦੌਰਾ ਕੀਤਾ


ਬਰਨਾਲਾ,16,ਜਨਵਰੀ/ /ਕਰਨਪ੍ਰੀਤ ਕਰਨ/ ਬੀਤੇ ਦਿਨੀਂ ਵਾਈ.ਐੱਸ. ਸਕੂਲ ਬਰਨਾਲਾ ਨੇ ਵਿਦਿਆਰਥੀਆਂ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ISRO) ਦਾ ਦੌਰਾ ਕਰਨ ਦਾ ਮੌਕਾ ਦਿੱਤਾ। ਇਸ ਯਾਤਰਾ ਵਿੱਚ 8ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ 47 ਵਿਦਿਆਰਥੀ ਸ਼ਾਮਿਲ ਹੋਏ।ਇਹ ਪੰਜ ਦਿਨਾ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਹੇਵੰਦ ਸਾਬਤ ਹੋਇਆ। ਯਾਤਰਾ ਦੌਰਾਨ ਵਿਦਿਆਰਥੀਆਂ ਦੇ ਛੋਟੇ-ਛੋਟੇ ਗਰੁੱਪ ਬਣਾਏ ਗਏ ਜਿਨ੍ਹਾਂ ਦੀ ਅਗਵਾਈ ਅਧਿਆਪਕ ਕਰ ਰਹੇ ਸਨ। ਯਾਤਰਾ ਦੌਰਾਨ ਵਿਦਿਆਰਥੀਆਂ ਨੇ ਕਈ ਮਹੱਤਵਪੂਰਨ ਥਾਵਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਵਿਦਿਆਰਥੀ ਇਸਰੋ ਗਏ‍, ਜਿੱਥੇ ਉਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਸਥਾ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਬੱਚਿਆਂ ਨੇ ਇਸਕਾਨ ਮੰਦਿਰ ਦੇ ਦਰਸ਼ਨ ਕੀਤੇ ਅਤੇ ਧਾਰਮਿਕ

ਸਥਾਨ ਦਾ ਆਨੰਦ ਮਾਣਿਆ। ਸਰਖੇ਼ਜ਼ ਰੋਜ਼ਾਮਾਲ ਦੀ ਉਨ੍ਹਾਂ ਦੀ ਯਾਤਰਾ ਬਹੁਤ ਹੀ ਸੁਹਾਵਣੀ ਰਹੀ, ਉੱਥੋਂ ਦੀ ਕੁਦਰਤੀ ਸੁੰਦਰਤਾ ਨੇ ਸਭ ਨੂੰ ਪ੍ਰਭਾਵਿਤ ਕੀਤਾ। ਬੱਚਿਆਂ ਨੂੰ ਅਟਲ ਬ੍ਰਿਜ ਵੀ ਦਿਖਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਕਸ਼ਰਧਾਮ ਮੰਦਰ ਲਿਜਾਇਆ ਗਿਆ। ਫਿਰ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿੱਚ ਕੁਝ ਸਮਾਂ ਬਿਤਾਇਆ, ਜਿੱਥੇ ਉਨ੍ਹਾਂ ਨੇ ਵਿਗਿਆਨ ਦੀ ਸੁੰਦਰਤਾ ਨੂੰ ਦੇਖਿਆ ਅਤੇ ਪ੍ਰੇਰਨਾ ਲਈ। ਵਿਦਿਆਰਥੀਆਂ ਨੇ ਸਫ਼ਰ ਦੌਰਾਨ ਸਥਾਨਕ ਖਾਣ-ਪੀਣ ਵਾਲੀਆਂ ਵਸਤਾਂ ਦਾ ਵੀ ਆਨੰਦ ਮਾਣਿਆ। ਵਿਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਗੁਜਰਾਤ ਰਾਜ ਦੇ ਸੱਭਿਆਚਾਰ, ਪਹਿਰਾਵੇ, ਭਾਸ਼ਾ ਅਤੇ ਖਾਣ-ਪੀਣ ਦਾ ਵੀ ਅਨੁਭਵ ਹੋਇਆ। ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਅਨੇਕਤਾ ਵਿੱਚ ਭਾਰਤ ਦੀ ਏਕਤਾ ਦੇ ਫਲਸਫੇ ਦਾ ਅਨੁਭਵ ਕਰਵਾਉਣਾ ਸੀ। ਵਾਈ.ਐੱਸ. ਸਕੂਲ ਬਰਨਾਲਾ ਵੱਲੋਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ।

Post a Comment

0 Comments