ਗੁਰਮੀਤ ਸਿੰਘ ਖੁਰਮੀ ਨੂੰ ਆਮ ਆਦਮੀ ਪਾਰਟੀ ਦਾ ਜਿਲ੍ਹਾ ਮਾਨਸਾ ਦਾ ਦਫਤਰ ਇੰਚਾਰਜ ਲਾਉਣ ਤੇ ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ

 ਗੁਰਮੀਤ ਸਿੰਘ ਖੁਰਮੀ ਨੂੰ ਆਮ ਆਦਮੀ ਪਾਰਟੀ ਦਾ ਜਿਲ੍ਹਾ ਮਾਨਸਾ ਦਾ ਦਫਤਰ ਇੰਚਾਰਜ ਲਾਉਣ ਤੇ ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ 


 ਗੁਰਜੀਤ ਸ਼ੀਂਹ‌                                            ਮਾਨਸਾ 29 ਜਨਵਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪ੍ਰਭਾਵਿਤ ਹੁੰਦਿਆਂ ਜਿਲਾ ਮਾਨਸਾ ਦੇ ਸਮਾਜ ਸੇਵੀ ਗੁਰਮੀਤ ਸਿੰਘ ਖੁਰਮੀ ਵਲੋਂ ਕੀਤੀਆਂ ਸੇਵਾਵਾਂ ਸਦਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਨ੍ਹਾਂ ਨੂੰ ਜਿਲਾ ਮਾਨਸਾ ਦਾ ਦਫਤਰ ਇੰਚਾਰਜ ਸੌਂਪਣ ਤੇ ਜਿਥੇ ਜਿਲਾ ਮਾਨਸਾ ਦੇ ਸਮੁੱਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਖੁਸ਼ੀ ਦੀ ਲਹਿਰ ਹੈ ਉਥੇ ਸਵਰਨਕਾਰ ਭਾਈਚਾਰਾ ਜਿਲਾ ਮਾਨਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਇਸ ਮੌਕੇ ਗੁਰਮੀਤ ਸਿੰਘ ਖੁਰਮੀ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ,ਕੋਈ ਵੀ ਜਿਲਾ ਵਾਸੀ ਉਨ੍ਹਾਂ ਨੂੰ ਆਪਣੀ ਸਮੱਸਿਆ ਲਈ ਮਿਲ ਸਕਦਾ ਹੈ।ਇਸ ਨਿਯੁਕਤੀ ਨੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ,ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀ.ਬੁੱਧ ਰਾਮ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ।

Post a Comment

0 Comments