ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਜੀਤ ਦਹੀਆ ਵੱਲੋਂ ਲੋੜਵੰਦ ਪਰਿਵਾਰ ਲਈ ਛੱਤ ਦਾ ਰੱਖਿਆ ਨੀਂਹ ਪੱਥਰ

 ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਜੀਤ ਦਹੀਆ ਵੱਲੋਂ ਲੋੜਵੰਦ ਪਰਿਵਾਰ ਲਈ ਛੱਤ ਦਾ ਰੱਖਿਆ ਨੀਂਹ ਪੱਥਰ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਨੈਸ਼ਨਲ ਐਵਾਰਡ ਜੇਤੂ ਅਤੇ ਉੱਘੀ ਸਮਾਜ ਸੇਵਿਕਾ ਜੀਤ ਦਹੀਆ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਅੰਗਹੀਣ ਵਿਧਵਾ ਔਰਤ ਲਈ ਡਿੱਗੀ ਛੱਤ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਿਕਾ ਜੀਤ ਦਹੀਆ ਨੇ ਕਿਹਾ ਕਿ ਗੁਰਮੇਲ ਕੌਰ ਨਾਮ ਦੀ ਔਰਤ ਜੋ ਕਿ 6 ਮਹੀਨਿਆਂ ਤੋਂ ਕਮਰੇ ਦੀ ਡਿੱਗੀ ਛੱਤ ਵਿੱਚ ਇਕੱਲੀ ਰਹਿ ਰਹੀ ਸੀ ਅਤੇ ਉਨ੍ਹਾਂ ਦਾ ਅੱਤ ਦੀ ਪੈ ਰਹੀ ਠੰਡ ਵਿੱਚ ਖਿਆਲ ਰੱਖਣ ਵਾਲਾ ਕੋਈ ਸਾਕ ਸੰਬੰਧੀ ਨਹੀਂ ਸੀ, ਉਨ੍ਹਾਂ ਲਈ ਰਹਿਣ ਵਾਸਤੇ ਆਪਣੇ ਨਿੱਜੀ ਖਰਚੇ ਵਿੱਚੋਂ ਛੱਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਛੱਤ ਪਾਉਣ ਲਈ ਲੋੜੀਂਦੇ ਸਮਾਨ ਜਿਵੇਂ ਕਿ ਸੀਮਿੰਟ,ਬਜਰੀ, ਬਰੇਤੀ ਅਤੇ ਇੱਟਾਂ ਦਾ ਪ੍ਰਬੰਧ ਲਈ ਉਨ੍ਹਾਂ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਉਨ੍ਹਾਂ ਦਾਨੀ ਸੱਜਣਾਂ ਨੂੰ ਵੀ ਇਸ ਅੰਗਹੀਣ ਵਿਧਵਾ ਔਰਤ ਦੀ ਮੱਦਦ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਮਾਜ ਸੇਵੀ ਬਿੱਕਰ ਸਿੰਘ ਮੰਘਾਣੀਆ,ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ 

, ਸਮਾਜਸੇਵੀ ਪੱਤਰਕਾਰ ਬੀਰਬਲ ਧਾਲੀਵਾਲ ਆਦਿ ਨੇ ਕਿਹਾ ਕਿ ਇਸ ਲੋੜਵੰਦ ਪਰਿਵਾਰ ਦੀ ਵਿਧਵਾ ਔਰਤ ਦੀ ਛੱਤ ਉਸਾਰੀ ਲਈ ਦਾਨੀ ਸੱਜਣਾਂ ਨੂੰ ਵੱਧ ਤੋਂ ਵੱਧ ਹਿੱਸਾ ਪਾ ਕੇ ਮਨੁੱਖਤਾ ਭਲਾਈ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

Post a Comment

0 Comments