ਬਰਨਾਲਾ ਵਿਖੇ ਖੋਲੇ ਜਾ ਰਹੇ ਗਊ ਸੇਵਾ ਹਸਪਤਾਲ ਵਿੱਚ ਐਕਸਰੇ, ਸਕੈਨ, ਅਪਰੇਸ਼ਨ ਥਾਈਟਰ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ- ਰਾਕੇਸ਼ ਬਾਂਸਲ

 ਬਰਨਾਲਾ ਵਿਖੇ ਖੋਲੇ ਜਾ ਰਹੇ ਗਊ ਸੇਵਾ ਹਸਪਤਾਲ ਵਿੱਚ ਐਕਸਰੇ, ਸਕੈਨ, ਅਪਰੇਸ਼ਨ ਥਾਈਟਰ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ- ਰਾਕੇਸ਼ ਬਾਂਸਲ


ਬਰਨਾਲਾ,19 ,ਜਨਵਰੀ /ਕਰਨਪ੍ਰੀਤ ਕਰਨ         
ਬਰਨਾਲਾ ਜਿਲੇ ਵਿੱਚ ਪਹਿਲੀ ਵਾਰ ਗਊ ਦੀ ਪੂਜਾ ਕਰਨ ਵਾਲੇ ਭਗਤਾਂ ਵੱਲੋਂ ਗਊ ਸੇਵਾ ਹਸਪਤਾਲ ਖੋਲਿਆ ਜਾ ਰਿਹਾ ਹੈ। ਇਸ ਮੌਕੇ ਯੁਵਾ ਗਊ ਸੇਵਕ ਵੈਲਫੇਅਰ ਸੋਸਾਇਟੀ ਰਜਿਸਟਰ ਬਰਨਾਲਾ ਦੇ ਸਰਪ੍ਰਸਤ ਰਾਕੇਸ਼ ਬਾਂਸਲ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਸੜਕਾਂ ਤੇ ਵੱਡੀ ਗਿਣਤੀ ਚ ਬੇਸਹਾਰਾ ਗਾਵਾਂ ਅਕਸਰ ਹੀ ਹਾਦਸਿਆਂਦਾ ਸ਼ਿਕਾਰ ਹੁੰਦੀਆਂ ਹਨ ਅਤੇ ਜਖਮੀ ਹੋ ਕੇ ਕਈ ਵਾਰ ਤਾਂ ਉਥੇ ਹੀ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਆਪਣਾ ਧਾਰਮਿਕ ਫਰਜ਼ ਹੈ ਸਮਝਦੇ ਹੋਏ ਸੁਸਾਇਟੀ ਰਜਿਸਟਰ ਕਰਵਾਕੇ ਬਰਨਾਲਾ ਦੇ ਗਰਚਾ ਰੋਡ ਵਿਖੇ ਗਾਂ ਸੇਵਾ ਹਸਪਤਾਲ ਖੋਲਿਆ ਜਾ ਰਿਹਾ ਹੈ।

   ਰਕੇਸ਼ ਬਾਂਸਲ ਨੇ ਕਿਹਾ ਕਿ ਬਰਨਾਲਾ ਵਿਖੇ ਖੋਲੇ ਜਾ   ਰਹੇ ਹਸਪਤਾਲ ਵਿੱਚ ਐਕਸਰੇ, ਸਕੈਨ, ਅਪਰੇਸ਼ਨ ਥਾਈਟਰ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਗਾਂ ਨੂੰ ਮੌਕੇ ਤੋਂ ਚੱਕ ਕੇ ਹਸਪਤਾਲ ਤੱਕ ਲੈਕੇ ਜਾਣ ਲਈ ਪਸ਼ੂ ਐਬੂਲੈਂਸ ਸਰਵਿਸ ਵੀ ਮੁਹਈਆ ਕਰਵਾਈ ਜਾਵੇਗੀ। ਦੱਸਿਆ ਕਿ ਤਕਰੀਬਨ 15ਕਿਲੋਮੀਟਰ ਦੇ ਏਰੀਏ ਤੱਕ ਉਹਨਾਂ ਦੀ ੨੦ ਮੈਂਬਰੀ ਟੀਮ ਮਿਲ ਕੇ ਇਹ ਕੰਮ ਕਰੇਗੀ।

           ਵਧੇਰੇ ਜਾਣਕਾਰੀ ਦਿੰਦੇ ਹੋਏ ਮੋਕਸ਼ ਗਰਗ ਨੇ ਦੱਸਿਆ ਕਿ 22 ਜਨਵਰੀ ਤੋਂ 28 ਜਨਵਰੀ ਨੂੰ ਬਰਨਾਲਾ ਦੇ ਗੀਤਾ ਭਵਨ ਵਿਖੇ ਭਗਵਤ ਕਥਾ ਕਰਵਾਈ ਜਾਵੇਗੀ। ਸ਼ਿਵ ਪੰਡਿਤ ਦੇ ਪੁੱਤਰ ਰਕੇਸ਼ ਪੰਡਿਤ ਵੱਲੋਂ ਇਹ ਭਾਗਵਤ ਕਥਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਭਾਗਵਤ ਕਥਾ ਚ ਹਰ ਇੱਕ ਲਈ ਪੂਜਾ ਦਾ ਪ੍ਰਬੰਧ ਕੀਤਾ ਗਿਆ ਹੈ।ਅਤੇ 25 ਜਨਵਰੀ ਨੂੰ ਬਰਨਾਲਾ ਦੇ ਗਰਚਾ ਰੋਡ ਤੇ ਗਾਂ ਹਸਪਤਾਲ ਲਈ ਭੂਮੀ ਪੂਜਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਵੱਧ ਚੜ ਕੇ ਇਸ ਮੌਕੇ ਪਹੁੰਚਣ ਲਈ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਸੌਰਵ ਗਰਗ, ਰਕੇਸ਼, ਜਸ਼, ਗੋਪਾਲ,ਪ੍ਦੀਪ,ਆਕਾਸ਼, ਗੌਤਮ,ਨਮਨ,ਭਗਵੰਤ ਅਜੇ ਆਦਿ ਹਾਜਰ ਸਨ

Post a Comment

0 Comments