ਸ੍ਰੀ ਵਰਿੰਦਰ ਸਿੰਘ ਪੀਸੀਐਸ ਨੂੰ ਐਸ.ਡੀ.ਐਮ ਬਰਨਾਲਾ,ਸ਼੍ਰੀਮਤੀ ਅਨੂਪਰਿਤਾ ਜੌਹਲ ਪੀਸੀਐਸ ਨੂੰ ਏਡੀਸੀ (ਜਨਰਲ) ਅਤੇ ਸ੍ਰੀ ਮਨਜੀਤ ਸਿੰਘ ਚੀਮਾ ਪੀਸੀਐਸ ਏਡੀਸੀ (ਵਿਕਾਸ) ਬਰਨਾਲਾ ਨਿਯੁਕਤ

 ਸ੍ਰੀ ਵਰਿੰਦਰ ਸਿੰਘ ਪੀਸੀਐਸ ਨੂੰ ਐਸ.ਡੀ. ਐਮ ਬਰਨਾਲਾ,ਸ਼੍ਰੀਮਤੀ ਅਨੂਪਰਿਤਾ ਜੌਹਲ ਪੀਸੀਐਸ ਨੂੰ ਏਡੀਸੀ (ਜਨਰਲ) ਅਤੇ ਸ੍ਰੀ ਮਨਜੀਤ ਸਿੰਘ ਚੀਮਾ ਪੀਸੀਐਸ ਏਡੀਸੀ (ਵਿਕਾਸ) ਬਰਨਾਲਾ ਨਿਯੁਕਤ 

ਬਰਨਾਲਾ ਦੇ ਐਸਡੀਐਮ ਸ੍ਰੀ ਗੋਪਾਲ ਸਿੰਘ ਪੀਸੀਐਸ ਨੂੰ ਬਦਲ ਕੇ ਪਟਿਆਲਾ ਵਿਖੇ ਮੁੱਖ ਮੰਤਰੀ ਦਾ ਫੀਲਡ ਅਫ਼ਸਰ ਲਗਾਇਆ 


ਬਰਨਾਲਾ 31 ਜਨਵਰੀ/ਕਰਨਪ੍ਰੀਤ ਕਰਨ
              ਪੰਜਾਬ ਸਰਕਾਰ ਵੱਲੋਂ 5 ਆਈਏਐਸ ਅਤੇ 45 ਪੀਸੀਐਸ ਅਧਿਕਾਰੀਆਂ ਲਈ ਕੀਤੀਆਂ ਬਦਲੀਆਂ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਤਾਇਨਾਤ ਕੁਝ ਪੀਸੀਐਸ ਅਫਸਰਾਂ ਦੀ ਬਦਲੀ ਕੀਤੀ ਗਈ ਹੈ ਅਤੇ ਕੁਝ ਨਿਯੁਕਤੀਆਂ ਨਵੀਆਂ ਕੀਤੀਆਂ ਗਈਆਂ ਹਨ। ਬਰਨਾਲਾ ਦੇ ਐਸਡੀਐਮ ਸ੍ਰੀ ਗੋਪਾਲ ਸਿੰਘ ਪੀਸੀਐਸ ਨੂੰ ਬਦਲ ਕੇ ਪਟਿਆਲਾ ਵਿਖੇ ਮੁੱਖ ਮੰਤਰੀ ਦਾ ਫੀਲਡ ਅਫ਼ਸਰ ਲਗਾਇਆ ਗਿਆ ਹੈ ਅਤੇ ਉਨਾਂ ਦੀ ਜਗ੍ਹਾ `ਤੇ ਸ੍ਰੀ ਵਰਿੰਦਰ ਸਿੰਘ ਪੀਸੀਐਸ ਨੂੰ ਬਰਨਾਲਾ ਦਾ ਐਸਡੀਐਮ ਨਿਯੁਕਤ ਕੀਤਾ ਗਿਆ ਹੈ। ਸ਼੍ਰੀਮਤੀ ਅਨੂਪਰਿਤਾ ਜੌਹਲ ਪੀਸੀਐਸ ਨੂੰ ਏਡੀਸੀ (ਜਨਰਲ) ਬਰਨਾਲਾ ਨਿਯੁਕਤ ਕੀਤਾ ਗਿਆ ਹੈ ਅਤੇ ਸ੍ਰੀ ਮਨਜੀਤ ਸਿੰਘ ਚੀਮਾ ਪੀਸੀਐਸ ਨੂੰ ਏਡੀਸੀ (ਵਿਕਾਸ) ਬਰਨਾਲਾ ਨਿਯੁਕਤ ਕੀਤਾ ਗਿਆ ਹੈ। ਸ਼੍ਰੀਮਤੀ ਪੂਨਮਪ੍ਰੀਤ ਕੌਰ ਪੀਸੀਐਸ ਨੂੰ ਐਸਡੀਐਮ ਤਪਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਸੁਖਪਾਲ ਸਿੰਘ ਪੀਸੀਐਸ ਸਹਾਇਕ ਕਮਿਸ਼ਨਰ (ਜਨਰਲ) ਅਤੇ ਫੀਲਡ ਅਫਸਰ ਮੁੱਖ ਮੰਤਰੀ ਪੰਜਾਬ ਬਰਨਾਲਾ ਦੀ ਵੀ ਬਦਲੀ ਕੀਤੀ ਗਈ ਹੈ।

Post a Comment

0 Comments