ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਵਿਦਿਆਰਥਣ ਸ਼ਿਵਾਨੀ ਨੇ ਸਿਲਵਰ ਮੈਡਲ ਜਿੱਤ ਹਲਕੇ ਦਾ ਨਾਮ ਕੀਤਾ ਰੌਸ਼ਨ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਵਿਦਿਆਰਥਣ ਸ਼ਿਵਾਨੀ ਨੇ ਸਿਲਵਰ ਮੈਡਲ ਜਿੱਤ ਹਲਕੇ ਦਾ ਨਾਮ ਕੀਤਾ ਰੌਸ਼ਨ


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਭੀਖੀ ਦੀ ਸ਼ਿਵਾਨੀ ਨੌਵੀਂ ਕਲਾਸ ਦੀ ਲੜਕੀ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਜੋ ਕਿ ਕਾਠਮੰਡੂ ਨੇਪਾਲ ਵਿਖੇ ਖੇਡੀ ਗਈ, ਵਿੱਚ ਭਾਗ ਲੈ ਕੇ ਵਾਪਸ ਭੀਖੀ ਸਕੂਲ ਪਹੁੰਚੀ ਕੋਚ ਆਕਾਸ਼ਦੀਪ ਸਿੰਘ ਬਾਵਾ ਦੀ ਅਗਵਾਈ ਵਿੱਚ ਭੇਜੀ ਗਈ ਭੀਖੀ ਤੋਂ ਟੀਮ ਨੇ ਤਿੰਨ ਗੋਲਡ ਮੈਡਲ ਅਤੇ ਚਾਰ ਸਿਲਵਰ ਮੈਡਲ ਜਿੱਤ ਕੇ ਭੀਖੀ ਦਾ ਨਾਂ ਰੋਸ਼ਨ ਕੀਤਾ।ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਭੀਖੀ ਦੀ ਲੜਕੀ ਸ਼ਿਵਾਨੀ ਨੇ ਸਿਲਵਰ ਮੈਡਲ ਜਿੱਤ ਕੇ ਜਿੱਥੇ ਸਾਰੇ ਹਲਕੇ ਦਾ ਨਾਂ ਰੋਸ਼ਨ ਕੀਤਾ।ਉੱਥੇ ਆਪਣੇ ਕੋਚ ਸਾਹਿਬਾਨ ਅਤੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ। ਇਸ ਬਾਰੇ ਸਕੂਲ ਮੁੱਖੀ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਬੱਚਿਆਂ ਨੂੰ ਕਰਾਟੇ ਦੀ ਕੋਚਿੰਗ ਜੋ ਕਿ ਕੋਚ ਆਕਾਸ਼ਦੀਪ ਸਿੰਘ ਬਾਵਾ ਦੁਆਰਾ 40 ਦਿਨ ਦਾ ਕੈਂਪ ਲਗਾ ਕੇ ਦਿੱਤੀ ਗਈ।ਉਸ ਵਿੱਚ ਬੜੇ ਯੋਗ ਬੱਚਿਆਂ ਨੇ ਭਾਗ ਲੈ ਕੇ ਅੱਗੇ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਭਾਗ ਲਿਆ ਉਸ ਦੌਰਾਨ ਕਈ ਬੱਚਿਆਂ ਨੇ ਭਾਗੀਦਾਰੀ ਕਰਦੇ ਹੋਏ ਜ਼ਿਲ੍ਹਾ ਲੈਵਲ ਅਤੇ ਸਟੇਟ ਲੈਵਲ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਉਹਨਾਂ ਵਿੱਚੋਂ ਸ਼ਿਵਾਨੀ ਇੱਕ ਅਜਿਹੀ ਲੜਕੀ ਹੈ ਜਿਸ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਕਾਠਮੰਡੂ ਨੇਪਾਲ ਵਿਖੇ ਭਾਗ ਲੈਂਦੇ ਹੋਏ ਸਿਲਵਰ ਮੈਡਲ ਜਿੱਤਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਆਪਣੇ ਕੋਚ ਦਾ ਨਾਂ ਰੋਸ਼ਨ ਕੀਤਾ।ਇਹ ਲੜਕੀ ਗਰੀਬ ਘਰ ਨਾਲ ਸਬੰਧ ਰੱਖਦੀ ਹੈ ਅਤੇ ਸਖਤ ਮਿਹਨਤ ਅਤੇ ਲਗਨ ਨਾਲ ਅੱਗੇ ਵਧਦੇ ਹੋਏ ਉਸਨੇ ਇਹ ਉਪਲਬਧੀ ਪ੍ਰਾਪਤ ਕੀਤੀ ਹੈ। ਸਕੂਲ ਮੁਖੀ ਰਜਿੰਦਰ ਸਿੰਘ ਜੀ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਇਸ ਸਮੇਂ ਦੌਰਾਨ 40 ਦਿਨਾਂ ਦਾ ਛੇਵੀਂ ਤੋਂ ਬਾਰਵੀਂ ਤੱਕ ਦੇ ਬੱਚਿਆਂ ਨੂੰ ਕਰਾਟੇ ਦੀ ਫਿਰ ਤੋਂ ਕੋਚਿੰਗ ਦਾ ਕੈਂਪ ਲਗਾ ਕੇ ਕਰਾਟੇ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ‌।ਜਿਸ ਵਿੱਚ ਸਾਰੇ ਬੱਚਿਆਂ ਲਈ ਕੋਚਿੰਗ ਦੇ ਜੋਹਰ ਸਿੱਖਣ ਨਾਲ ਸਵੈ ਸੁਰੱਖਿਆ ਲਈ ਮੌਕਾ ਹੈ।ਆਉਣ ਵਾਲੇ ਦਿਨਾਂ ਚ ਵੀ ਸਾਨੂੰ ਆਪਣੇ ਸਕੂਲ ਦੇ ਬੱਚਿਆਂ ਤੋਂ ਇਸੇ ਤਰ੍ਹਾਂ ਜਿਲਾ, ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈਣ ਦੀ ਉਮੀਦ ਹੈ।ਇਸ ਮੌਕੇ ਕੋਚ ਅਤੇ ਸਮੁੱਚੇ ਮੈਡਲ ਜੇਤੂ ਖਿਡਾਰੀਆਂ ਦਾ ਭੀਖੀ ਪਹੁੰਚਣ 'ਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ, ਮਾਪੇ ਅਧਿਆਪਕ ਕਮੇਟੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ ਅਤੇ ਨਗਰ ਨਿਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ।ਇਸ ਸਮੇਂ ਚੇਅਰਮੈਨ ਸ੍ਰੀ ਦਰਸ਼ਨ ਸਿੰਘ ਖਾਲਸਾ, ਚੇਅਰਮੈਨ ਮਲਕੀਤ ਸਿੰਘ, ਸਮਰਜੀਤ ਸਿੰਘ,ਰਾਮ ਸਿੰਘ,ਗੋਧਾ ਰਾਮ ਜੀ, ਅਵਤਾਰ ਸਿੰਘ,ਕੈਂਪਸ ਮੈਨੇਜਰ ਬਲਵੀਰ ਸਿੰਘ ਸੂਬੇਦਾਰ ਅੰਗਰੇਜ਼ ਸਿੰਘ ਥਾਣੇਦਾਰ, ਮਾਪੇ ਪਤਵੰਤੇ ਅਤੇ ਨਗਰ ਨਿਵਾਸੀ ਹਾਜ਼ਰ ਸਨ।

Post a Comment

0 Comments