ਅਭੈ ਓਸਵਾਲ ਸੈਂਟਰਾ ਗਰੀਨਜ਼,ਟਾਊਨਸ਼ਿਪ ' ਵਿਖੇ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

 ਅਭੈ ਓਸਵਾਲ ਸੈਂਟਰਾ ਗਰੀਨਜ਼, ਟਾਊਨਸ਼ਿਪ ' ਵਿਖੇ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਵਾਈਸ ਪ੍ਰਧਾਨ ਅਨਿਲ ਖੰਨਾ,ਪ੍ਰਬੰਧਕ ਬਲਵਿੰਦਰ ਸ਼ਰਮਾ ਵਲੋਂ ਅਭੈ ਓਸਵਾਲ ਨਾਲ ਜੁੜੇ ਸਹਿਰੀਆਂ ਤੇ ਆਏ ਮਹਿਮਾਨਾਂ,ਸਮੂਹ ਸਟਾਫ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ 


ਬਰਨਾਲਾ,14,ਜਨਵਰੀ/ /ਕਰਨਪ੍ਰੀਤ ਕਰਨ         
  
 - ਅਭੈ ਓਸਵਾਲ ਸੈਂਟਰਾ ਗਰੀਨਜ਼,ਟਾਊਨਸ਼ਿਪ ਬਰਨਾਲਾ ਵਿਖੇ ਵਾਈਸ  ਪ੍ਰਧਾਨ ਸ਼੍ਰੀ ਅਨਿਲ ਖੰਨਾ ਦੀ ਰਹਿਨੁਮਾਈ ਹੇਠ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸ਼੍ਰੀ ਅਨਿਲ ਖੰਨਾ,ਪ੍ਰਬੰਧਕ ਸ਼੍ਰੀ ਬਲਵਿੰਦਰ ਸ਼ਰਮਾ ਵਲੋਂ ਆਏ ਮਹਿਮਾਨਾਂ ਅਤੇ ਸਮੂਹ ਸਟਾਫ ਨੂੰ  ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਲੋਹੜੀ ਦੇ ਤਿਉਹਾਰ ਦੀ ਪਰੰਪਰਾ ਦੇ ਅਨੁਸਾਰ ਸਭ ਤੋਂ ਪਹਿਲਾਂ ਅਗਨੀ ਨੂੰ ਪ੍ਰਜਵੱਲਿਤ ਕਰਦਿਆਂ ਸਮੂਹ ਮੈਂਬਰਾਂ ਵੱਲੋਂ ਪਵਿੱਤਰ ਅਗਨੀ ਨੂੰ ਤਿੱਲਾਂ,ਮੂੰਗਫਲੀ, ਰਿਉੜੀਆਂ ਦਾ ਭੋਗ ਲਵਾਇਆ ਅਤੇ ਸਭ ਦੀ ਮੰਗਲ ਕਾਮਨਾ ਕੀਤੀ।

            ਇਸ ਮੌਕੇ ਸ਼੍ਰੀ ਅਨਿਲ ਖੰਨਾ ਵਲੋਂ ਸਹਿਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਭੈ ਓਸਵਾਲ ਸੈਂਟਰਾ ਗਰੀਨਜ਼,ਟਾਊਨਸ਼ਿਪ ਨਿਵੇਸ਼ਕਾਂ,ਸਮੂਹ ਪ੍ਰਬੰਧਕ ਅਤੇ ਸਟਾਫ ਮੇਮ੍ਬਰਾਂ ਦਾ ਇਕ ਪਰਿਵਾਰਿਕ ਸਮੁਹ ਹੈ। ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ  ਰੇਰਾ ਬੀ.ਐੱਨ.ਐੱਲ 06 /pro874 ਤੇ ਅੰਕਿਤ ਹੈ ਜੋ ਕੇ 58,ਏਕੜ ਪ੍ਰੀਮੀਅਮ ਟਾਊਨਸ਼ਿਪ ਸਰਕਾਰ ਦੀਆਂ ਸਾਰੀਆਂ ਪ੍ਰਵਾਨਗੀਆਂ ਤਹਿਤ ਸੰਪੂਰਨ ਹੈ ! ਅਭੈ ਓਸਵਾਲ ਸੈਂਟਰਾਂ ,ਗਰੀਨਜ਼ ਟਾਊਨਸ਼ਿਪ ਜਿੱਥੇ ਆਏ ਹਰੇਕ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਅਭੈ ਓਸਵਾਲ ਟਾਊਨਸ਼ਿਪ ਵਸਿੰਦਿਆਂ ਦੀ ਹਰ ਕਸੌਟੀ ਤੇ ਖਰੀ ਉਤਰੇਗੀ ਜਿੱਥੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ,ਉੱਥੇ ਇਕ ਪਰਿਵਾਰਿਕ ਸਮਾਜਿਕ ਸਾਂਝ ਦਾ ਪਸਾਰਾ ਹੋਵੇਗਾ ! ਲੋਹੜੀ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਧੂਮ-ਧਾਮ ਨਾਲ ਮਨਾਉਣਾ ਸਾਡੀ ਪਰੰਪਰਾ ਹੈ।ਇਸ ਵਿਸ਼ੇਸ਼ ਮੌਕੇ ਸਾਰਿਆਂ ਨੇ ਮਿਲ ਕੇ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਇਆ।ਲੋਹੜੀ ਦੇ ਨਿੱਘ ਨੇ ਤਿਉਹਾਰ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਸਮਾਗਮ ਨੇ ਇੱਕ ਦੂਜੇ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਅਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤੀ ਨਾਲ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਚੈੱਨਲ ਪਾਰਟਨਰ ਰਾਜ ਧੌਲਾ,ਰਾਜਪਾਲ ਸ਼ਰਮਾ,ਰੁਪਿੰਦਰ ਸਿੰਘ ਆਹਲੂਵਾਲੀਆ ਐੱਮ.ਡੀ ਰਾਧਾ ਰਾਣੀ,ਇਨਕਲੇਵ, ਸੁੱਖਾ ਵਾਲੀਆਂ,ਕੈਲਾਸ਼ ਗੋਇਲ,ਸੇਲਜ਼ ਟੀਮ ਵਲੋਂ ਮੈਨੇਜਰ ਜਗਤਾਰ ਸਿੰਘ ਜਟਾਣਾ,ਲਵਿਸ਼ ਕੁਮਾਰ, ਜੈਸਮੀਨ ਕੌਰ,ਹਰਪ੍ਰੀਤ ਕੌਰ ,ਹਿਮਾਨੀ ਅਰੋੜਾ,ਆਦਿ ਹਾਜਿਰ ਸਨ !

Post a Comment

0 Comments