ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੀ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ, 

ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋ ਅਤੇ ਸਾਬਕਾ ਜਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਦਾ ਕੀਤਾ ਧੰਨਵਾਦ ,ਨਿਯੁਕਤੀ ਨੂੰ ਲੈ ਕੇ ਭਾਜਪਾ ਵਰਕਰਾਂ ਚ ਭਾਰੀ ਉਤਸ਼ਾਹ 


ਬਰਨਾਲਾ,14,ਜਨਵਰੀ/ /ਕਰਨਪ੍ਰੀਤ ਕਰਨ/-ਨਗਰ ਕੌਂਸਲ ਦੇ ਵਾਈਸ ਪ੍ਰਧਾਨ ਕੌਂਸਲਰ ਨਰਿੰਦਰ ਗਰਗ ਨੀਟਾ ਨੂੰ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੀ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ ਕੀਤੇ ਜਾਣ ਤੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋ ਅਤੇ ਸਾਬਕਾ ਜਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਸਮੇਤ ਸਮੁੱਚੀ ਬਰਨਾਲਾ ਜਿਲਾ ਟੀਮ ਦਾ ਧੰਨਵਾਦ ਕੀਤਾ,ਨਿਯੁਕਤੀ ਨੂੰ ਲੈ ਕੇ ਭਾਜਪਾ ਵਰਕਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੇ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਦਿਆਂ ਭਾਜਪਾ ਦੇ ਟਕਸਾਲੀ ਨੇਤਾ ਅਤੇ ਕੌਂਸਲਰ ਨਰਿੰਦਰ ਗਰਗ ਨੀਟਾ ਨੂੰ ਦੂਰ ਸੰਚਾਰ ਵਿਭਾਗ ਦੇ ਵੱਲੋਂ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ ਕਰਨ ਨੂੰ ਲੈ ਕੇ ਭਾਜਪਾ ਆਗੂ ਵਰਕਰ ਸਮਰਥਕਾਂ ਅਤੇ ਨਜ਼ਦੀਕੀ ਮੈਂਬਰਾਂ ਵੱਲੋਂ ਘਰ ਪਹੁੰਚ ਕੇ ਅਤੇ ਮੋਬਾਇਲ ਫੋਨ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਨਵੇਂ ਸਾਲ ਤੇ ਲੋਹੜੀ ਮੌਕੇ ਵੱਡਾ ਤੋਹਫਾ ਦਿੱਤਾ ਗਿਆ ਹੈ।

        ਕੌਂਸਲਰ ਨਰਿੰਦਰ ਗਰਗ ਨੀਟਾ ਨੇ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੀ ਐਡਵਾਇਜਰੀ ਕਮੇਟੀ ਮੈਂਬਰ ਨਿਯੁਕਤ ਹੋਣ ਉਪਰੰਤ ਉਹਨਾਂ ਭਾਜਪਾ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋ ਦਾ ਧੰਨਵਾਦ ਕਰਦਿਆਂ ਕਿਹਾ ਕਿ  ਕੱਦਾਵਾਰ ਨੇਤਾ ਕੇਵਲ ਸਿੰਘ ਢਿੱਲੋ ਦੇ ਆਸ਼ੀਰਵਾਦ ਨਾਲ ਹੀ ਇਹ ਮਾਨ ਪ੍ਰਾਪਤ ਹੋਇਆ ਹੈ ਮਾਨੀਨੂ ਸੋਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਉਭਾਉਂਦੀਆਂ ਪਾਰਟੀ ਦੀ ਬੇਹਤਰੀ ਅਤੇ ਦੂਰਸੰਚਾਰ ਵਿਭਾਗ ਤੋਂ ਸਹਿਰੀਆਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਜਲਦ ਇਕ ਪੰਨੈਲ ਤਿਆਰ ਕੀਤਾ ਜਾਵੇਗਾ ਤਾਂ ਜੋ ਦੂਰ ਸੰਚਾਰ ਦੇ ਖੇਤਰ ਚ ਭਾਰਤ ਸੰਚਾਰ ਨਿਗਮ ਦਾ ਪਸਾਰਾ ਹੋ ਸਕੇ !

Post a Comment

0 Comments