ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਵੱਲੋਂ ਬਲਜਿੰਦਰ ਸਿੰਘ ਰੁੜੇਕੇ ਕਲਾ ਜਿਲਾ ਬਰਨਾਲਾ ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ

 ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਵੱਲੋਂ ਬਲਜਿੰਦਰ ਸਿੰਘ ਰੁੜੇਕੇ ਕਲਾ ਜਿਲਾ ਬਰਨਾਲਾ ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ 


ਬਰਨਾਲਾ, 7,ਜਨਵਰੀ/ਕਰਨਪ੍ਰੀਤ ਕਰਨ     -
ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਬਰਨਾਲਾ ਸ੍ਰੀ ਅਜੇ ਕੁਮਾਰ ਮਿੱਤਲ ਜੱਜ ਸਾਹਿਬ ਵੱਲੋਂ ਬਲਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਰੁੜੇਕੇ ਜਿਲਾ ਬਰਨਾਲਾ ਨੂੰ ਮੁਕੱਦਮਾ ਨੰ:33 ਮਿਤੀ 24,5,2023 ਜੇਰ ਦਫਾ61,1,14 ਐਕਸਾਈਜ ਐਕਟ ਥਾਣਾ ਰੁੜੇਕੇ ਕਲਾ ਜਿਲਾ ਬਰਨਾਲਾ ਵਿੱਚੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਕਰੀਮੀਨਲ ਐਡਵੋਕੇਟ ਸ਼੍ਹੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ । ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਰੁੜੇਕੇ ਕਲਾ ਨੇ ਦੱਸਿਆ ਕਿ ਪੁਲਿਸ ਨੂੰ ਮੇਰੇ ਖਿਲਾਫ ਝੂਠੀ ਮੁਖਬਰੀ ਕਰਕੇ ਮੇਰੇ ਤੇ 13 ਬੋਤਲਾਂ ਨਜਾਇਜ ਸ਼ਰਾਬ ਤੇ 30 ਲੀਟਰ ਲਾਹਣ ਸਮੇਤ ਚਾਲੂ ਭੱਠੀ ਮੁਕੱਦਮਾ ਜੇਰ ਦਫਾ 61,1,14 ਐਕਸਾਈਜ ਐਕਟ ਤਹਿਤ ਥਾਣਾ ਰੁੜੇਕੇ ਵਿੱਚ ਦਰਜ ਕਰਵਾ ਦਿੱਤਾ । ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਾਅਦ ਚਲਾਨ ਪੇਸ਼ ਅਦਾਲਤ ਕੀਤਾ ਗਿਆ । ੳਹਨਾਂ ਦਸਿਆ ਕਿ ਸਬੂਤਾਂ ਅਤੇ ਗਵਾਹਾਂ ਸਮੇਤ ਕੇਸ ਵਿਚ ਦਿਤੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੁਡੀਸ਼ਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀ ਅਜੇ ਕੁਮਾਰ ਮਿੱਤਲ ਜੱਜ ਸਾਹਿਬ ਵੱਲੋਂ ਬਲਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਰੁੜੇਕੇ ਕਲਾ ਜਿਲਾ ਬਰਨਾਲਾ ਨੂੰ ਮਿਤੀ 5-01-2024ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ ਫਰਮਾਇਆ ।

Post a Comment

0 Comments